ਸਾਡੇ ਨਾਲ ਸ਼ਾਮਲ

Follow us

11 C
Chandigarh
Monday, January 19, 2026
More
    Home Breaking News IND vs ENG 1s...

    IND vs ENG 1st Test: ਭਾਰਤ ਖਿਲਾਫ਼ ਪਹਿਲੇ ਟੈਸਟ ਲਈ ਇੰਗਲੈਂਡ ਟੀਮ ਦਾ ਐਲਾਨ

    IND vs ENG 1st Test
    IND vs ENG 1st Test: ਭਾਰਤ ਖਿਲਾਫ਼ ਪਹਿਲੇ ਟੈਸਟ ਲਈ ਇੰਗਲੈਂਡ ਟੀਮ ਦਾ ਐਲਾਨ

    ਟੰਗ ਤੇ ਕੁੱਕ ਟੀਮ ’ਚ ਨਵੇਂ ਚਿਹਰੇ

    • ਕ੍ਰਿਸ ਵੋਕਸ ਦੀ ਟੀਮ ’ਚ ਹੋਈ ਵਾਪਸੀ

    IND vs ENG 1st Test: ਸਪੋਰਟਸ ਡੈਸਕ। ਇੰਗਲੈਂਡ ਨੇ 20 ਜੂਨ ਤੋਂ ਸ਼ੁਰੂ ਹੋਣ ਵਾਲੇ ਭਾਰਤ ਵਿਰੁੱਧ ਪਹਿਲੇ ਟੈਸਟ ਲਈ 14 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਬੇਨ ਸਟੋਕਸ ਟੀਮ ਦੀ ਅਗਵਾਈ ਕਰਨਗੇ। ਜੋਸ਼ ਟੰਗ ਤੇ ਸੈਮ ਕੁੱਕ ਇਸ ਟੀਮ ’ਚ ਨਵੇਂ ਚਿਹਰੇ ਹੋਣਗੇ। ਇਸ ਦੇ ਨਾਲ ਹੀ ਕ੍ਰਿਸ ਵੋਕਸ ਦੀ ਵਾਪਸੀ ਹੋਈ ਹੈ। ਟੰਗ ਤੇ ਵੋਕਸ 6 ਜੂਨ ਤੋਂ ਸ਼ੁਰੂ ਹੋਣ ਵਾਲੇ ਇੰਡੀਆ-ਏ ਵਿਰੁੱਧ ਅਣਅਧਿਕਾਰਤ ਮੈਚ ’ਚ ਇੰਗਲੈਂਡ ਲਾਇਨਜ਼ ਟੀਮ ਦਾ ਹਿੱਸਾ ਵੀ ਹਨ। ਇਸ ਦੇ ਨਾਲ ਹੀ ਜੈਮੀ ਓਵਰਟਨ ਦੀ ਵੀ ਵਾਪਸੀ ਹੋਈ ਹੈ।

    ਇਹ ਖਬਰ ਵੀ ਪੜ੍ਹੋ : Rajpura News: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਰਾਜਪੁਰਾ ਪੁੱਜੇ, ਰੁੱਖਾਂ ਦੇ ਹੇਠਾਂ ਖੇਤਾਂ ‘ਚ ਕਿਸਾ…

    ਭਾਰਤ ਖਿਲਾਫ਼ ਪਹਿਲੇ ਟੈਸਟ ਲਈ ਇੰਗਲੈਂਡ ਦੀ ਟੀਮ | IND vs ENG 1st Test

    ਇੰਗਲੈਂਡ : ਬੇਨ ਸਟੋਕਸ (ਕਪਤਾਨ), ਸ਼ੋਏਬ ਬਸ਼ੀਰ, ਜੈਕਬ ਬੈਥਲ, ਹੈਰੀ ਬਰੂਕ, ਬ੍ਰਾਈਡਨ ਕਾਰਸ, ਸੈਮ ਕੁੱਕ, ਜੈਕ ਕਰੌਲੀ, ਬੇਨ ਡਕੇਟ, ਜੈਮੀ ਓਵਰਟਨ, ਓਲੀ ਪੋਪ, ਜੋ ਰੂਟ, ਜੈਮੀ ਸਮਿਥ, ਜੋਸ਼ ਟੰਗ, ਕ੍ਰਿਸ ਵੋਕਸ।

    ਟੈਸਟ ਸੀਰੀਜ਼ ਲਈ ਭਾਰਤੀ ਟੀਮ | IND vs ENG 1st Test

    ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਉਪ-ਕਪਤਾਨ ਤੇ ਵਿਕਟਕੀਪਰ), ਯਸ਼ਸਵੀ ਜਾਇਸਵਾਲ, ਲੋਕੇਸ਼ ਰਾਹੁਲ, ਸਾਈ ਸੁਦਰਸ਼ਨ, ਅਭਿਮਨਿਊ ਈਸ਼ਵਰਨ, ਕਰੁਣ ਨਾਇਰ, ਨਿਤੀਸ਼ ਕੁਮਾਰ ਰੈੱਡੀ, ਰਵਿੰਦਰ ਜ਼ਡੇਜ਼ਾ, ਧਰੁਵ ਜੁਰੇਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ਼, ਪ੍ਰਸਿੱਧ ਕ੍ਰਿਸ਼ਨਾ, ਆਕਾਸ਼ ਦੀਪ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ।