ENG vs AUS: ਇੰਗਲੈਂਡ-ਅਸਟਰੇਲੀਆ ਤੀਜਾ ਟੀ20 ਭਾਰੀ ਮੀਂਹ ਕਾਰਨ ਰੱਦ

ENG vs AUS
ENG vs AUS: ਇੰਗਲੈਂਡ-ਅਸਟਰੇਲੀਆ ਤੀਜਾ ਟੀ20 ਭਾਰੀ ਮੀਂਹ ਕਾਰਨ ਰੱਦ

ਮੁਕਾਬਲੇ ਦਾ ਟਾਸ ਵੀ ਨਹੀਂ ਹੋ ਸਕਿਆ | ENG vs AUS

  • ਸੀਰੀਜ਼ ਰਹੀ 1-1 ਦੀ ਬਰਾਬਰੀ ’ਤੇ
  • ਪਹਿਲਾ ਇੱਕਰੋਜ਼ਾ ਮੁਕਾਬਲਾ 19 ਸਤੰਬਰ ਤੋਂ

ਸਪੋਰਟਸ ਡੈਸਕ। ENG vs AUS: ਇੰਗਲੈਂਡ ਤੇ ਅਸਟਰੇਲੀਆ ਵਿਚਕਾਰ ਟੀ20 ਸੀਰੀਜ਼ ਦਾ ਆਖਿਰੀ ਮੁਕਾਬਲਾ ਖਰਾਬ ਮੌਸਮ ਦੇ ਚੱਲਦੇ ਹੋਏ ਰੱਦ ਕਰ ਦਿੱਤਾ ਗਿਆ ਹੈ। ਐਤਵਾਰ ਰਾਤ ਨੂੰ ਵੀ ਮੈਨਚੈਸਟਰ ’ਚ ਮੀਂਹ ਪੈਂਦਾ ਰਿਹਾ। ਅਜਿਹੇ ’ਚ ਮੁਕਾਬਲੇ ਦਾ ਟਾਸ ਵੀ ਨਹੀਂ ਹੋ ਸਕਿਆ ਤੇ ਮੈਚ ਬਿਨਾਂ ਇੱਕ ਵੀ ਗੇਂਦ ਸੁੱਟੇ ਰੱਦ ਕਰ ਦਿੱਤਾ ਗਿਆ ਹੈ। ਮੈਚ ਦੇ ਰੱਦ ਹੁੰਦੇ ਹੀ 3 ਮੈਚਾਂ ਦੀ ਸੀਰੀਜ਼ 1- 1 ਦੀ ਬਰਾਬਰੀ ’ਤੇ ਰਹੀ। ਪਹਿਲਾ ਮੁਕਾਬਲਾ ਅਸਰੇਲੀਆ ਨੇ 28 ਦੌੜਾਂ ਨਾਲ ਜਿੱਤਿਆ ਸੀ, ਜਦਕਿ ਦੂਜਾ ਮੁਕਾਬਲਾ ਇੰਗਲੈਂਡ ਨੇ 3 ਵਿਕਟਾਂ ਨਾਲ ਜਿੱਤਿਆ ਸੀ। ਹੁਣ ਇਨ੍ਹਾਂ ਦੋਵਾਂ ਟੀਮਾਂ ਵਿਚਕਾਰ 5 ਮੈਚਾਂ ਦੀ ਇੱਕਰੋਜ਼ਾ ਸੀਰੀਜ਼ ਖੇਡੀ ਜਾਵੇਗੀ, ਜਿਸ ਦਾ ਪਹਿਲਾ ਮੈਚ ਵੀਰਵਾਰ, 19 ਸਤੰਬਰ ਨੂੰ ਟ੍ਰੈਂਟ ਬ੍ਰਿਜ਼ ’ਚ ਹੋਵੇਗਾ। ਇਸ ਸੀਰੀਜ਼ ਲਈ ਇੰਗਲੈਂਡ ਨੇ ਹੈਰੀ ਬਰੂਕ ਨੂੰ ਕਪਤਾਨ ਬਣਾਇਆ ਹੈ। ਕਿਉਂਕਿ ਟੀਮ ਨੇ ਕਪਤਾਨ ਜੋਸ ਬਟਲਰ ਅਜੇ ਤੱਕ ਸੱਟ ਤੋਂ ਠੀਕ ਨਹੀਂ ਹੋ ਸਕੇ ਹਨ।

ਸੀਰੀਜ਼ ਦੇ ਟਾਪ ਖਿਡਾਰੀ | ENG vs AUS

  • ਬੱਲੇਬਾਜ਼ : ਲਿਯਾਮ ਲਿਵਿੰਗਸਟੋਨ ਇਸ ਸੀਰੀਜ਼ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ। ਉਨ੍ਹਾਂ ਨੇ 2 ਮੈਚਾਂ ’ਚ 62 ਦੀ ਔਸਤ ਨਾਲ 124 ਦੌੜਾਂ ਬਣਾਈਆਂ।
  • ਗੇਂਦਬਾਜ਼ : ਮੈਥਿਊ ਸ਼ਾਰਟ ਨੇ ਸੀਰੀਜ਼ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ। ਉਨ੍ਹਾਂ ਇੱਕ ਮੁਕਾਬਲੇ ’ਚ 5 ਵਿਕਟਾਂ ਹਾਸਲ ਕੀਤੀਆਂ।

Read This : Bangladesh vs Australia: ਪੈਟ ਕੰਮਿਸ ਦੀ ਹੈਟ੍ਰਿਕ, ਅਸਟਰੇਲੀਆ ਦੀ ਇਸ ਵਿਸ਼ਵ ਕੱਪ ’ਚ ਲਗਾਤਾਰ ਪੰਜਵੀਂ ਜਿੱਤ

ਇੰਗਲੈਂਡ ਤੇ ਅਸਟਰੇਲਆ ਬਣ ਸਾਂਝੇ ਤੌਰ ’ਤੇ ਜੇਤੂ | ENG vs AUS

ਆਖਰੀ ਮੈਚ ਰੱਦ ਹੋਣ ਤੋਂ ਬਾਅਦ ਸੀਰੀਜ 1-1 ਨਾਲ ਡਰਾਅ ਰਹੀ। ਅਜਿਹੇ ’ਚ ਇੰਗਲੈਂਡ ਤੇ ਅਸਟਰੇਲੀਆ ਨੂੰ ਸਾਂਝੇ ਤੌਰ ’ਤੇ ਜੇਤੂ ਵਜੋਂ ਚੁਣਿਆ ਗਿਆ। ਇਸ ਸੀਰੀਜ ’ਚ ਬੇਨ ਸਟੋਕਸ ਦੀ ਗੈਰ-ਮੌਜੂਦਗੀ ’ਚ ਫਿਲ ਸਾਲਟ ਟੀਮ ਦੀ ਕਪਤਾਨੀ ਕਰ ਰਹੇ ਸਨ।

  1. ਟੀ-20 ਸੀਰੀਜ ਦੇ ਦੂਜੇ ਮੈਚ ’ਚ ਇੰਗਲੈਂਡ ਨੇ ਅਸਟਰੇਲੀਆ ਨੂੰ 3 ਵਿਕਟਾਂ ਨਾਲ ਹਰਾ ਕੇ ਸੀਰੀਜ ਬਰਾਬਰ ਕਰ ਲਈ। ਇਸ ਜਿੱਤ ਨਾਲ ਮੇਜਬਾਨ ਟੀਮ ਨੇ 1-1 ਨਾਲ ਬਰਾਬਰੀ ਹਾਸਲ ਕੀਤੀ। ਕਾਰਡਿਫ ਦੇ ਸੋਫੀਆ ਗਾਰਡਨ ਸਟੇਡੀਅਮ ’ਚ ਇੰਗਲੈਂਡ ਦੇ ਕਪਤਾਨ ਫਿਲ ਸਾਲਟ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ।
  2. ਅਸਟਰੇਲੀਆ ਨੇ ਜੇਕ ਫਰੇਜਰ-ਮੈਕਗੁਰਕ ਦੇ ਪਹਿਲੇ ਅਰਧ ਸੈਂਕੜੇ ਤੇ ਜੋਸ਼ ਇੰਗਲਿਸ਼ ਦੀਆਂ 42 ਦੌੜਾਂ ਦੀ ਮਦਦ ਨਾਲ 6 ਵਿਕਟਾਂ ਗੁਆ ਕੇ 193 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੇ ਆਲਰਾਊਂਡਰ ਲਿਆਮ ਲਿਵਿੰਗਸਟੋਨ ਨੇ ਸ਼ਾਨਦਾਰ ਬੱਲੇਬਾਜੀ ਕੀਤੀ। ਉਨ੍ਹਾਂ ਦੀਆਂ 87 ਤੇ ਜੈਕਬ ਬੈਥਲ ਦੀਆਂ 44 ਦੌੜਾਂ ਦੀ ਮਦਦ ਨਾਲ ਇੰਗਲੈਂਡ ਨੇ 19ਵੇਂ ਓਵਰ ’ਚ 7 ਵਿਕਟਾਂ ’ਤੇ 194 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
  3. ਅਸਟਰੇਲੀਆ ਨੇ ਪਹਿਲੇ ਟੀ-20 ’ਚ ਇੰਗਲੈਂਡ ਨੂੰ 28 ਦੌੜਾਂ ਨਾਲ ਹਰਾ ਕੇ ਟੀ-20 ਸੀਰੀਜ ਦਾ ਪਹਿਲਾ ਮੈਚ 28 ਦੌੜਾਂ ਨਾਲ ਜਿੱਤਿਆ ਸੀ। ਇਸ ਜਿੱਤ ਨਾਲ ਕੰਗਾਰੂਆਂ ਨੇ ਸੀਰੀਜ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਟ੍ਰੈਵਿਸ ਹੈੱਡ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਨ੍ਹਾਂ ਨੇ 23 ਗੇਂਦਾਂ ’ਤੇ 59 ਦੌੜਾਂ ਦੀ ਪਾਰੀ ਖੇਡੀ। ਹੈੱਡ ਨੇ ਸੈਮ ਕੁਰਾਨ ਦੇ ਇੱਕ ਓਵਰ ’ਚ ਲਗਾਤਾਰ 6 ਚੌਕਿਆਂ ਦੀ ਮਦਦ ਨਾਲ 30 ਦੌੜਾਂ ਬਣਾਈਆਂ।
  4. ਬੁੱਧਵਾਰ 11 ਸਤੰਬਰ ਨੂੰ ਇੰਗਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ। ਅਸਟਰੇਲੀਆ ਦੀ ਟੀਮ 19.3 ਓਵਰਾਂ ’ਚ 179 ਦੌੜਾਂ ’ਤੇ ਆਲ ਆਊਟ ਹੋ ਗਈ। 180 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਮੇਜਬਾਨ ਟੀਮ 19.2 ਓਵਰਾਂ ’ਚ 151 ਦੌੜਾਂ ਹੀ ਬਣਾ ਸਕੀ। ਇਸ ਜਿੱਤ ਨਾਲ ਕੰਗਾਰੂ ਟੀਮ ਨੇ 3 ਮੈਚਾਂ ਦੀ ਸੀਰੀਜ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ ਦਾ ਦੂਜਾ ਮੈਚ 13 ਸਤੰਬਰ ਨੂੰ ਕਾਰਡਿਫ ਮੈਦਾਨ ’ਤੇ ਖੇਡਿਆ ਜਾਵੇਗਾ।
Read This : ENG vs AUS : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਦਿੱਤਾ 287 ਦੌੜਾਂ ਦਾ ਟੀਚਾ 

ਸਟੋਕਸ ਇੱਕਜੋਜ਼ਾ ਸੀਰੀਜ ਤੋਂ ਬਾਹਰ | ENG vs AUS

ਬੇਨ ਸਟੋਕਸ ਵੀ ਅਸਟਰੇਲੀਆ ਖਿਲਾਫ ਇੱਕਰੋਜਾ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਸੱਟ ਕਾਰਨ ਉਨ੍ਹਾਂ ਨੂੰ ਟੀ-20 ਸੀਰੀਜ ਤੋਂ ਵੀ ਬਾਹਰ ਹੋਣਾ ਪਿਆ। ਇੱਕਰੋਜ਼ਾ ਸੀਰੀਜ਼ ਲਈ ਹੈਰੀ ਬਰੂਕ ਨੂੰ ਇੰਗਲੈਂਡ ਦੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਜਦਕਿ ਟੀ20 ਸੀਰੀਜ਼ ’ਚ ਇੰਗਲੈਂਡ ਟੀਮ ਦੀ ਕਪਤਾਨੀ ਫਿਲ ਸਾਲਟ ਨੇ ਕੀਤੀ ਸੀ। ENG vs AUS

LEAVE A REPLY

Please enter your comment!
Please enter your name here