ਕੋਰੋਨਾ ਵਾਇਰਸ ਕਰਕੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨੇ ਧਰਨਾ ਚੁੱਕਿਆ

200 ਦਿਨਾਂ ਬਾਅਦ ਚੁੱਕਿਆ ਧਰਨਾ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਪਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਰੁਜ਼ਗਾਰ ਦੀ ਪ੍ਰਾਪਤੀ ਲਈ ਸੰਗਰੂਰ ਪੱਕੇ ਧਰਨੇ ‘ਤੇ ਬੈਠੇ ਬੇਰੁਜ਼ਗਾਰ ਈਟੀਟੀਟੈਟ ਪਾਸ ਅਧਿਆਪਕ ਉਨ੍ਹਾਂ ਦੇ ਪੱਕੇ ਧਰਨੇ ਨੂੰ 200 ਦਿਨ ਪੂਰੇ ਹੋਣ ਪਿੱਛੋਂ ਦੇਸ਼ ਵਿੱਚ ਫੈਲੀ ਕੋਰੋਨਾ ਦੀ ਬਿਮਾਰੀ ਦੇ ਚਲਦਿਆਂ ਚੁੱਕਣ ਦਾ ਫੈਸਲਾ ਕੀਤਾ ਹੈ।

ਜਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਬਿਮਾਰੀ ਨੂੰ ਦੇਖ ਦੇ ਹੋਏ  ਦੇਸ਼ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਆਪਣਾ ਪੱਕਾ ਧਰਨਾ ਮੁਲਤਵੀ ਕੀਤਾ ਗਿਆ। ਜਦੋਂ ਦੇਸ਼ ਦੇ ਹਾਲਤ ਕਾਬੂ ਆ ਗਏ ਤਾਂ ਫਿਰ ਦੁਬਾਰਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਤੇ 5 ਅਪਰੈਲ ਨੂੰ ਮੁੜ ਮੀਟਿੰਗ ਕਰਕੇ ਫੇਰ ਅਗਲੇ ਐਕਸ਼ਨ ਦੀ ਤਰੀਕ ਰੱਖੀ ਜਾਵੇਗੀ।

ਆਉਣ ਵਾਲੇ ਸਮੇਂ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣ ਗਏ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਤੇ ਪ੍ਰਸਾਸਨ ਹੋਵੇਗਾ । ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ, ਜਰਨੈਲ ਸੰਗਰੂਰ, ਡੀ ਟੀ ਐਫ ਦੇ ਮੇਘਰਾਜ ਤੇ ਬਲਵੀਰ ਚੰਦ ਲੌਂਗੋਵਾਲ, ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਦੇ ਬਿੱਕਰ ਹਥੋਆ ਤੇ ਗੁਰਮੁਖ, ਪੀ ਆਰ ਐਸ ਯੂ ਦੇ ਗੁਰਵਿੰਦਰ, ਮਨੀ ਸੰਗਰੂਰ, ਲਵਪ੍ਰੀਤ ਬਠਿੰਡਾ, ਲਵਦੀਪ ਬਠਿੰਡਾ, ਜਗਜੀਤ ਬਠਿੰਡਾ, ਰਾਜਵੀਰ ਕੌਰ ਮੁਕਤਸਰ ਆਦਿ ਮੌਜ਼ੂਦ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।