ਰਾਜਸਥਾਨ ‘ਚ ਕਾਂਗਰਸ ਸੰਕਟ ਦਾ ਖਾਤਮਾ

ਰਾਜਸਥਾਨ ‘ਚ ਕਾਂਗਰਸ ਸੰਕਟ ਦਾ ਖਾਤਮਾ

ਰਾਜਸਥਾਨ ‘ਚ ਕਾਂਗਰਸ ਦੀ ਅਸ਼ੋਕ ਗਹਿਲੋਤ ਸਰਕਾਰ ਦੇ ਸੰਕਟ ਦੇ ਬੱਦਲ ਹੁਣ ਘਟਦੇ ਹੋਏ ਦਿਖਾਏ ਦੇ ਰਹੇ ਹਨ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਦੇ ਆਪਸੀ ਮਤਭੇਦ ਅਤੇ ਗਿਲੇ -ਸ਼ਿਕਵੇ ਨਾਲ ਉਪਜੇ ਸਿਆਸੀ ਸੰਕਟ ਨੇ ਕਾਂਗਰਸ ਦੀ ਕੇਂਦਰੀ ਅਗਵਾਈ ਦੀ ਫੈਸਲਾ ਲੈਣ ਦੀ ਕਮਜ਼ੋਰੀ ਦੀ ਨਾਲ ਨਾਲ ਉੇਸ ਦੀ ਦੁਵਿਧਾ ਵਾਲੀ ਸੋਚ ਨਾਲ ਜੁੜੇ ਕਈ ਸਵਾਲ ਖੜੇ ਕਰ ਦਿੱਤੇ ਹਨ ਰਾਹੁਲ ਗਾਂਧੀ ਨਾਲ ਮੁਲਾਕਾਤ ਅਤੇ ਪ੍ਰਿਅੰਕਾ ਗਾਂਧੀ ਦੀ ਸੂਝਬੂਝ ਨਾਲ ਭਾਵੇਂ ਹੀ ਬਾਗੀ ਕਾਂਗਰਸੀ ਆਗੂ ਸਚਿਨ ਪਾਇਲਟ ਦੀ ਘਰ ਵਾਪਸੀ ਹੋ ਜਾਵੇ, ਪਰ ਇਸ ਨਾਲ ਸਚਿਨ ਦੇ ਸਿਆਸੀ ਕਰੀਅਰ ਅਤੇ ਭਵਿੱਖ ‘ਤੇ ਧੁੰਦਲੇ ਬੱਦਲ ਛਾਏ ਹਨ

ਅਜਿਹਾ ਵੀ ਨਹੀਂ ਸੀ ਕਿ ਸਚਿਨ ਕੋਲ ਹੋਰ ਕੋਈ ਰਸਤਾ ਹੀ ਨਹੀਂ ਬਚਿਆ ਸੀ ਪਰ ਉਨ੍ਹਾਂ ਨੇ ਦੂਰਗਾਮੀ ਸੋਚ ਅਤੇ ਹੋਸ਼ ਤੋਂ ਕੰਮ ਨਹੀਂ ਲਿਆ ਸੀ, ਜੇਕਰ ਉਹ ਅਜਿਹਾ ਕਰਦੇ ਤਾਂ ਭਵਿੱਖ ਦੀ ਰਾਜਨੀਤੀ ‘ਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਬਣਦੀ ਇਸ ਪੂਰੇ ਸਿਆਸੀ ਘਟਨਾਕ੍ਰਮ ਦਾ ਇੱਕ ਵੱਡਾ ਸੱਚ ਇਹ ਸਾਹਮਣੇ ਆਇਆ ਹੈ ਕਿ ਪਾਇਲਟ ਹਾਲੇ ਸਿਆਸਤ ‘ਚ ਕੱਚੇ ਖਿਡਾਰੀ ਹਨ ਉਹ ਉਸ ਦਰੱਖਣ ਦੀ ਟਾਹਣੀ ਨੂੰ ਕੱਟਣ ਲੱਗੇ ਸਨ ਜਿਸ ‘ਤੇ ਉਹ ਖੁਦ ਬੈਠੇ ਸਨ

ਇੱਥੇ ਇੱਕ ਵਾਰ ਫ਼ਿਰ ਕੱਦਾਵਰ ਆਗੂ ਦੇ ਰੂਪ ‘ਚ ਗਹਿਲੋਤ ਉਭਰੇ ਹਨ ਗਹਿਲੋਤ ਸਮੇਂ ਅਨੁਸਾਰ ਸਿਆਸੀ ਪਾਂਸਾ ਸੁੱਟਣ ਦੇ ਹੰਢੇ ਹੋਏ ਕਲਾਕਾਰ ਸਾਬਤ ਹੋਏ ਅਤੇ ਮਾੜੇ ਹਾਲਾਤਾਂ ‘ਚ ਵੀ ਉਨ੍ਹਾਂ ਦੇ ਕਦਮ ਨਹੀਂ ਡਗਮਗਾਏ ਰਾਜਸਥਾਨ ਦੇ ਇਸ ਸੰਕਟ ਦੀ ਜੜ ‘ਚ ਕੇਵਲ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਪ ਮੁੱਖ ਮੰਤਰੀ ਅਹੁਦੇ ਤੋਂ ਹਟਾਏ ਗਏ ਸਚਿਨ ਪਾਇਲਟ ਵਿਚਕਾਰ ਮਤਭੇਦ ਹੀ ਸਾਹਮਣੇ ਨਹੀਂ ਆਏ ਹਨ, ਸਗੋਂ ਕਾਂਗਰਸ ਅਗਵਾਈ ਦੀ ਕਮਜ਼ੋਰੀ ਵੀ ਸਾਹਮਣੇ ਆਈ ਹੈ

ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪਾਰਟੀ ਦੀ ਅਗਵਾਈ ਪਰਿਸਥਿਤੀਆਂ ਅਤੇ ਹਾਲਾਤਾਂ ਨੂੰ ਦੋਸ਼ੀ ਠਹਿਰਾ ਕੇ ਇਹਦਾ ਠੀਕਰਾ ਭਾਜਪਾ ਦੇ ਸਿਰ ‘ਤੇ ਫੋੜਦੀ ਨਜ਼ਰ ਆਈ ਸੋਚਣ ਵਾਲਾ ਸਵਾਲ ਹੈ ਕਿ ਆਖਰ ਪਾਰਟੀ ਮੁਸ਼ਕਲਾਂ ਨਾਲ ਲੜਨ ਲਈ ਇਮਾਨਦਾਰ ਯਤਨ ਕਦੋਂ ਕਰੇਗੀ? ਕਦੋਂ ਉਹ ਫੈਸਲਾ ਲੈਣ ਦੀ ਪਾਤਰਤਾ ਨੂੰ ਵਿਕਸਿਤ ਕਰੇਗੀ? ਇਸ ਫੈਸਲਾ ਲੈਣ ਦੀ ਕਮਜ਼ੋਰੀ ਦੇ ਚੱਲਦਿਆਂ ਦੋਵੇਂ ਆਗੂਆਂ ਦੇ ਮਤਭੇਦ ਇਸ ਹੱਦ ਤੱਕ ਵਧੇ ਅਤੇ ਗਤੀਰੋਧ ਜਰੂਰਤ ਤੋਂ ਜਿਆਦਾ ਲੰਮਾ ਖਿੱਚਿਆ ਗਿਆ  ਇਸ ਦਾ ਨਤੀਜਾ ਰਾਜਸਥਾਨ ‘ਚ ਐਨੇ ਲੰਮੇ ਸਮੇਂ ਤੱਕ ਅਸਾਧਾਰਨ ਦੀ ਸਥਿਤੀ ਦਾ ਬਣਿਆ ਰਹਿਣਾ ਹੈ

ਇਸ ਤੋਂ ਵੀ ਵੱਡਾ ਫੈਸਲਾ ਲੈਣ ਦੀ ਕਮਜ਼ੋਰੀ ਦੀ ਉਦਾਹਰਨ ਇਹ ਹੈ ਕਿ ਇੱਕ ਸੌ ਚਾਲੀ ਸਾਲ ਪੁਰਾਣੀ ਸਿਆਸੀ ਪਾਰਟੀ ਅਪਣਾ ਪ੍ਰਧਾਨ ਤੱਕ ਨਹੀਂ ਬਣਾ ਸਕੀ ਸੋਨੀਆ ਗਾਂਧੀ ਨੂੰ ਅੰਤਰਿਮ ਪ੍ਰਧਾਨ ਬਣਿਆਂ ਇੱਕ ਸਾਲ ਹੋ ਗਿਆ ਹੈ ਅਤੇ ਫ਼ਿਰ ਵੀ ਇਸ ਦਾ ਫੈਸਲਾ ਨਹੀਂ ਹੋ ਸਕਿਆ ਕਿ ਅਗਲਾ ਪ੍ਰਧਾਨ ਕੌਣ ਬਣੇਗਾ ਅਤੇ ਕਦੋਂ? ਇੱਕ ਸਾਲ ਬਾਅਦ ਵੀ ਕਾਂਗਰਸ ਦੇ ਅਗਲੇ ਪ੍ਰਧਾਨ ਵਾਰੇ ਕੋਈ ਫੈਸਲਾ ਨਾ ਹੋ ਪਾਉਣਾ ਇਹੀ ਦੱਸਦਾ ਹੈ ਕਿ ਪਾਰਟੀ ‘ਚ ਫੈਸਲਾ ਲੈਣ ਦੀ ਕਮਜ਼ੋਰੀ ਕਿਸ ਕਦਰ ਹਾਵੀ ਹੈ ਅਸਲ ‘ਚ, ਕਾਂਗਰਸ ‘ਚ ਸੰਕਟ ਕੇਵਲ ਫੈਸਲਾ ਲੈਣ ਦੀ ਕਮਜ਼ੋਰੀ ਦਾ ਹੀ ਨਹੀਂ ਹੈ, ਸਗੋਂ ਅਗਵਾਈ ਦਾ ਵੀ ਹੈ

ਪਾਰਟੀ ਦੇ ਲਗਾਤਾਰ ਕਮਜ਼ੋਰ ਹੋਣ ‘ਚ ਕਾਂਗਰਸ ਦੀ ਅਗਵਾਈ ਦੀ ਖੋਟੀ ਨੀਅਤ, ਪਾਰਿਵਾਰਕ ਮੋਹ, ਰਾਸ਼ਟਰੀ -ਅੰਤਰਰਾਸ਼ਟਰੀ ਨੀਤੀਆਂ ਅਤੇ ਮੁੱਦਿਆਂ ਦਾ ‘ਤੇ ਪਕੜ ਦੀ ਘਾਟ ਆਦਿ ਪ੍ਰਮੁੱਖ ਕਾਰਨ ਹਨ ਜੇਕਰ ਕਿਸੇ ਪਾਰਟੀ ‘ਚ ਅਗਵਾਈ ਦਾ ਟੋਟਾ ਹੋਵੇ, ਅਗਵਾਈ ਸਮਰੱਥਾ ਕਮਜ਼ੋਰ ਹੋਵੇ, ਫੈਸਲਾਕੁੰਨ ਸਮਰੱਥਾ ‘ਤੇ ਗ੍ਰਹਿਣ ਲੱਗਿਆ ਹੋਵੇ ਅਤੇ ਨੀਤੀਆਂ ‘ਚ ਭਾਰੀ ਘਪਲੇ ਹੋਣ ਤਾਂ ਸੁਭਾਵਿਕ ਤੌਰ ‘ਤੇ ਰਾਜਸਥਾਨ ਵਰਗੇ ਸੰਕਟਾਂ ਦੇ ਉਭਰਨ ਦਾ ਸਿਲਸਿਲਾ ਬਣਿਆ ਹੀ ਰਹੇਗਾ

ਕਾਂਗਰਸ ‘ਚ ਅਗਵਾਈ ਦਾ ਮਾਪਦੰਡ ਕੇਵਲ ਨਹਿਰੂ -ਗਾਂਧੀ ਪਰਿਵਾਰ ਦੀ ਸਮਰੱਥਾ ਤੱਕ ਕਦੋਂ ਤੱਕ ਸੀਮਤ ਰਹੇਗਾ? ਕਿਸੇ ਪ੍ਰਤੀਭਾਵਾਨ, ਸਮਰੱਥਾਵਾਨ ਅਤੇ ਯੋਗ ਆਗੂ ‘ਚ ਪਾਰਟੀ ਅਗਵਾਈ ਦੀ ਪ੍ਰਚੰਡ ਸੰਭਾਵਨਾ ਦਿਸਦੀ ਹੈ ਤਾਂ ਉਸ ਨੂੰ ਕਿਉਂ ਕਮਜ਼ੋਰ ਕਰ ਦਿੱਤਾ ਜਾਂਦਾ ਹੈ? ਕਿਉਂ ਉਸ ਦੇ ਖੰਭ ਕੱਟ ਦਿੱਤੇ ਜਾਂਦੇ ਹਨ? ਕਿਉਂ ਉਸ ਦੇ ਸਾਹਮਣੇ ਪਾਰਟੀ ਛੱਡਣ ਦੀਆਂ ਸਥਿਤੀਆਂ ਖੜੀਆਂ ਕਰ ਦਿੱਤੀਆਂ ਹਨ? ਇਨ੍ਹਾਂ ਤ੍ਰਾਸ਼ਦੀਆਂ ਅਤੇ ਵਿਕਟ ਸਥਿਤੀਆਂ ‘ਚ ਪਾਰਟੀ ਕਦੋਂ ਅਤੇ ਕਿਵੇਂ ਮਜ਼ਬੂਤ ਹੋਵੇਗੀ? ਕਾਂਗਰਸ ਨੂੰ ਲੋਕਾਂ ਦੇ ਵਿਸ਼ਵਾਸ ਦਾ ਉਪਭੋਗਤਾ ਨਹੀਂ ਸਗੋਂ ਰੱਖਿਅਕ ਬਣਨਾ ਚਾਹੀਦਾ ਹੈ

ਕਾਂਗਰਸ ਦੇ ਮਜ਼ਬੁਤ ਅਤੇ ਕੱਦਾਵਰ ਆਗੂ ਮੰਨੇ ਜਾਣ ਵਾਲੇ ਮਾਧਵਰਾਓ ਸਿੰਧੀਆ ਅਤੇ ਰਾਜੇਸ਼ ਪਾਇਲਟ ਦੇ ਨਾਲ ਕੀ ਹੋਇਆ, ਸਭ ਦੇ ਸਾਹਮਣੇ ਹੈ ਦੀਵਾਰ ‘ਤੇ ਲਿਖੀ ਇਬਾਰਤ ਦੀ ਤਰ੍ਹਾਂ ਪਾਰਟੀ ਦੇ ਕੌੜੇ ਸੱਚ ਦਾ ਪ੍ਰਗਟਾਵਾ ਹੈ ਕਿ ਪਾਰਟੀ ‘ਚ ਜੋ ਵੀ ਨਹਿਰੂ – ਗਾਂਧੀ ਪਰਿਵਾਰ ਤੋਂ ਬਾਹਰ ਦਾ ਵਿਅਕਤੀ ਅਗਵਾਈ ਲਈ ਸਾਹਮਣੇ ਆਵੇਗਾ, ਉਸ ਦਾ ਹਾਲ ਇਹੀ ਹੋਵੇਗਾ, ਪਰ ਸਵਾਲ ਹੈ ਕਿ ਇਸ ਤਰ੍ਹਾਂ ਆਮ -ਜਨਤਾ ਵਿਚਕਾਰ ਕਿਵੇਂ ਆਪਣੀ ਸਵੀਕਾਰਤਾ ਕਾਇਮ ਰੱਖੀ ਜਾ ਸਕਦੀ ਹੈ? ਇਸ ਨਾਲ ਤਾਂ ਪਾਰਟੀ ਦਿਨ-ਬ-ਦਿਨ ਨੁਕਸਾਨ ਹੀ ਹੋਵੇਗਾ ਇਨ੍ਹਾਂ ਸਥਿਤੀਆਂ ਦਾ ਨਤੀਜਾ ਹੈ ਕਿ ਪਾਰਟੀ ਲਗਾਤਾਰ ਕਮਜ਼ੋਰ ਹੀ ਨਹੀਂ ਹੋ ਰਹੀ ਹੈ, ਕਈ ਮੌਕਿਆਂ ‘ਤੇ ਮਜ਼ਾਕ ਤੇ ਭਰੀ ਧੜੇਬੰਦੀ ਦੀਆਂ ਸਥਿਤੀਆਂ ਦਾ ਕਾਰਨ ਵੀ ਬਣ ਰਹੀ ਹੈ ਜਿਓਤੀਰਾਦਿੱਤ ਸਿੰਧੀਆ ਦਾ ਕਾਂਗਰਸ ਛੱਡਣਾ ਅਤੇ ਸਚਿਨ ਪਾਇਲਟ ਦੀ ਨਰਾਜ਼ਗੀ ਇਸ ਦੀ ਉਦਾਹਰਨ ਹਨ ਰਾਜਸਥਾਨ ‘ਚ ਸਚਿਨ ਪਾਇਲਟ ਨੇ ਜਿਨ੍ਹਾਂ ਉੱਚੇ ਸੁਫ਼ਨਿਆਂ ਦੇ ਨਾਲ ਆਪਣੇ ਵਿਦਰੋਹ ਨੂੰ ਪ੍ਰਗਟ ਕੀਤਾ

ਇਸ ਨਾਲ ਅਜਿਹਾ ਪ੍ਰਤੀਤ ਹੋਇਆ ਮੰਨੋ ਬਿਨਾਂ ਪੂਰੀ ਤਿਆਰੀ ਅਤੇ ਮੁਲਾਂਕਣ ਦੇ ਗਲਤ ਸਮੇਂ ‘ਤੇ ਗਲਤ ਫੈਸਲਾ ਲੈ ਕੇ ਸਚਿਨ ਨੇ ਆਪਣੀ ਛਵੀ ਨੂੰ ਧੁੰਦਲਾ ਕੀਤਾ ਹੈ ਜਿਸ ਦੇ ਖੁਦ ਦੇ ਪੈਰ ਜ਼ਮੀਨ ‘ਤੇ ਨਹੀਂ ਉਹ ਯੁੱਧ ਦੀ ਧਮਕੀ ਦੇ ਰਹੇ ਹਨ, ਵਾਲੀ ਸਥਿਤੀ ਨੇ ਸਚਿਨ ਨੂੰ ਆਪਣੇ ਲੋਕਾਂ ਵਿਚਕਾਰ ਵੀ ਕਮਜ਼ੋਰ ਬਣਾ ਦਿੱਤਾ ਹੈ ਇਹੀ ਕਾਰਨ ਹੈ ਕਿ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਦੀ ਤਲਵਾਰ ਜਦੋਂ ਸਚਿਨ ਪਾਇਲਟ ਦੇ ਵਿਦਰੋਹੀ ਗੁਟ ‘ਤੇ ਲਟਕਣੀ ਸ਼ੁਰੂ ਹੋਈ ਤਾਂ ਇਨ੍ਹਾਂ ਨੇ ਆਪਣੀ ਮੈਂਬਰਸ਼ਿਪ ਬਰਕਰਾਰ ਰੱਖਣ ਲਈ ਰਾਹੁਲ ਗਾਂਧੀ ਦੀ ਸ਼ਰਨ ‘ਚ ਜਾਣ ਦੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੁਝਿਆ ਸਚਿਨ ਦੇ ਨਾਲ ਕੇਵਲ 18 ਵਿਧਾਇਕ ਹਨ

ਜੋ ਮੌਜ਼ੂਦਾ ਕਾਂਗਰਸ ਵਿਧਾਨ ਮੰਡਲੀ ਪਾਰਟੀ ਦੀ ਸ਼ਕਤੀ ਦੇ ਛੇਵੇਂ ਭਾਗ ਦੇ ਬਰਾਬਰ ਹਨ, ਨਾਲ ਹੀ ਐਨੇ ਵਿਧਾਇਕਾਂ ਦੇ ਨਾਲ ਸਚਿਨ ਭਾਜਪਾ  ਦੇ ਵਿਧਾਇਕਾਂ ਦੇ ਨਾਲ ਮਿਲ ਕੇ ਜੇਕਰ ਮੱਧ ਪ੍ਰਦੇਸ਼ ਵਰਗੇ ਘਟਨਾਕ੍ਰਮ ਨੂੰ ਦੁਹਰਾਉਂਦੇ ਉਦੋਂ ਵੀ ਗਹਿਲੋਤ ਸਰਕਾਰ   ‘ਤੇ ਕੋਈ ਅਸਰ ਨਹੀਂ ਪੈਂਦਾ ਇਸ ਲਈ ਖੁਦ ਨੂੰ ਕੰਮਜ਼ੋਰ ਅਤੇ ਡਾਵਾਂਡੋਲ ਸਥਿਤੀ ‘ਚ ਪਾ ਕੇ ਉਨ੍ਹਾਂ ਨੂੰ ਮੁੜ: ਆਪਣੇ ਘਰ ‘ਚ ਵਾਪਸ ਜਾਣ ਦੀ ਸੂਝੀ, ਪਰੰਤੂ ਪਿਛਲੇ ਡੇਢ ਮਹੀਨੇ ‘ਚ ਸਚਿਨ ਨੇ ਜੋ ਕਰਤਬ ਕੀਤੇ ਹਨ

ਉਸ ਨਾਲ ਰਾਜ ‘ਚ ਸਚਿਨ ਦੀ, ਸੂਬਾ ਕਾਂਗਰਸ ਪਾਰਟੀ ਅਤੇ ਕੇਂਦਰੀ ਅਗਵਾਈ ਦੀ ਛਵੀ ਨੂੰ ਭਾਰੀ ਧੱਕਾ ਲੱਗਿਆ ਹੈ ਵਿਸੇਸ਼ ਕਰਕੇ ਇਸ ਪੂਰੇ ਘਟਨਾਕ੍ਰਮ ‘ਚ ਸਭ ਤੋਂ ਜਿਆਦਾ ਨੁਕਸਾਨ ਸਚਿਨ ਦਾ ਹੋਇਆ ਹੈ, ਉਨ੍ਹਾਂ ਦੀ ਛਵੀ ਅਰਸ ਤੋਂ ਫ਼ਰਸ਼ ‘ਤੇ ਆ ਗਈ ਹੈ ਜਿਸ ਦੀ ਭਰਪਾਈ ਨਜਦੀਕੀ ਭਵਿੱਖ ‘ਚ ਹੁੰਦੀ ਹੋਈ ਦਿਖਾਈ ਨਹੀਂ ਦਿੰਦੀ ਇਹ ਤਾਂ ਉਨ੍ਹਾਂ ਲਈ ਕਾਂਗਰਸ ‘ਚ ਰਹਿਣ ਦਾ ਸਿਰਫ਼ ਜੁਗਾੜ ਹੈ

ਇਸ ਨਾਲ ਨਾ ਤਾਂ ਸਚਿਨ ਅਤੇ ਨਾ ਹੀ ਕਾਂਗਰਸ ਪਾਰਟੀ ਦੀ ਸਿਆਸੀ ਜ਼ਮੀਨ ਰਾਜਸਥਾਨ ‘ਚ ਮਜ਼ਬੂਤ ਹੋਈ ਹੈ ਸਚਿਨ ਵਰਗੇ ਉਭਰਦੇ ਹੋਏ ਨੌਜਵਾਨ ਸਿਆਸੀ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਅਹੁਦੇ ਦੀ ਮਰਿਆਦਾ ਅਤੇ ਫ਼ਰਜ ਦੀ ਇਮਾਨਦਾਰੀ ਨੂੰ ਵਿਅਕਤੀਗਤ ਅਹਿਮ ਤੋਂ ਉਪਰ ਸਮਝਣ ਦੀ ਪ੍ਰਵਿਰਤੀ ਨੂੰ ਵਿਕਸਿਤ ਕਰਕੇ ਮਰਿਆਦਿਤ ਵਿਹਾਰ ਕਰਨਾ ਸਿਖੇ ਨਹੀਂ ਤਾਂ ਸਤਰੰਜ਼ ਦੀ ਇਸ ਬਿਸਾਤ ‘ਚ ਜੇਕਰ ਜਿਆਦਾ ਵਜੀਰ ਨੂੰ ਕੁੱਟ ਲਈਏ ਤਾਂ ਹੈਰਾਨੀ ਨਹੀਂ ਬਹੁਤ ਸਾਰੇ ਲੋਕ ਕਾਫ਼ੀ ਸਮੇਂ ਤੱਕ ਦਵਾਈ ਦੇ ਸਥਾਨ ‘ਤੇ ਬਿਮਾਰੀ ਢੋਣਾ ਪਸੰਦ ਕਰਦੇ ਹਨ ਪਰ ਕੀ ਉਹ ਜਿਉਂਦੇ ਜੀਅ ਨਸ਼ਟ ਨਹੀਂ ਹੋ ਜਾਂਦੇ?

ਸਚਿਨ ਨੇ ਹੀ ਸੋਚਣਾ ਸੀ ਕਿ ਉਹ ਇੱਕ ਨਵੇਂ ਸਿਆਸੀ ਮਾਰਗ ‘ਤੇ ਵਧੇ ਜਾਂ ਲਗਾਤਾਰ ਦਵਾਈ ਦੇ ਨਾਂਅ ‘ਤ ਬਿਮਾਰੀ ਢੋਂਦਾ ਰਹੇ? ਭਾਵੇਂ ਉਹ ਰਾਜਸਥਾਨ ‘ਚ ਵਿਰੋਧੀ ਪਾਰਟੀ ਭਾਜਪਾ ਲਈ ਕਿਸੇ ਕੰਮ ਦੇ ਸਾਬਤ ਨਾ ਹੋਏ ਹੋਣ, ਪਰ ਇਨ੍ਹਾਂ ਹਨ੍ਹੇੇਰਿਆਂ ਵਿਚਕਾਰ ਉਹ ਕੋਈ ਨਵਾਂ ਬਦਲ ਲੱਭਣ ਤਾਂ ਸੰਭਵ ਸੀ ਦੇਸ਼ ‘ਚ ਇੱਕ ਨਵਾਂ ਸਿਆਸੀ ਅਗਵਾਈ ਉਭਰਦੀ, ਨੌਜਵਾਨ ਰਾਜਨੀਤੀ ਨੂੰ ਨਵਾਂ ਆਸਮਾਨ ਮਿਲਦਾ
ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ