Industries: ਨਵੀਨੀਕਰਨ ਨੂੰ ਉਤਸ਼ਾਹਿਤ ਕਰਨਾ ਉਦਯੋਗਾਂ ਲਈ ਲਾਹੇਵੰਦ

Industries

Industries: ਵਰਤਮਾਨ ਸਮੇਂ ’ਚ ਸੰਸਾਰ ਤੇਜ਼ ਰਫ਼ਤਾਰ ਨਾਲ ਇੱਕ ਅਜਿਹੇ ਤਕਨੀਕੀ ਭਵਿੱਖ ਵੱਲ ਵਧ ਰਿਹਾ ਹੈ, ਜਿੱਥੇ ਬਨਾਉਟੀ ਬੁੱਧੀ (ਆਰਟੀਫਿਸ਼ਲ ਇੰਟੈਲੀਜੈਂਸੀ) ਸੰਸਾਰਿਕ ਖਿੱਚ ਦਾ ਕੇਂਦਰ ਬਿੰਦੂ ਬਣ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਿਥਿਆ ਗਿਆ ਵਿਕਸਿਤ ਭਾਰਤ ਦਾ ਟੀਚਾ ਸਾਡੇ ਨੌਜਵਾਨਾਂ, ਖਾਸ ਤੌਰ ’ਤੇ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਤੋਂ ਆਉਣ ਵਾਲੇ ਭਾਈਚਾਰੇ, ਔਰਤਾਂ, ਅੰਗਹੀਣਾਂ, ਸਾਬਕਾ ਫੌਜੀਆਂ ਅਤੇ ਆਰਥਿਕ ਵੱਖੋਂ ਵਾਂਝੇ ਨਾਗਰਿਕਾਂ ਨੂੰ ਉੱਦਮਤਾ ਨੂੰ ਇੱਕ ਵਿਹਾਰਕ ਕਰੀਅਰ ਮਾਰਗ ਦੇ ਰੂਪ ’ਚ ਲੈਣ ਲਈ ਪੇ੍ਰਰਿਤ ਕਰਨਾ ਹੈ।

ਉੱਦਮਤਾ ਅਤੇ ਕੌਸ਼ਲ ਵਿਕਾਸ ਪ੍ਰੋਗਰਾਮ ਦਾ ਵਿਜ਼ਨ ਸਿਰਫ਼ ਕਾਰੋਬਾਰ ਸਿਰਜਣਾ ਤੱਕ ਹੀ ਨਹੀਂ, ਸਗੋਂ ਇਸ ਤੋਂ ਅੱਗੇ ਤੱਕ ਜਾਂਦਾ ਹੈ। ਇਹ ਬੇਰੁਜ਼ਗਾਰੀ ਨੂੰ ਸੰਬੋਧਨ ਕਰਨ ਦੇ ਨਾਲ-ਨਾਲ ਆਰਥਿਕ ਵਿਕਾਸ ਨੂੰ ਹੱਲਾਸ਼ੇਰੀ ਦੇਣ ਤੇ ਜ਼ਮੀਨੀ ਪੱਧਰ ’ਤੇ ਨਵਾਚਾਰ ਨੂੰ ਹੱਲਾਸ਼ੇਰੀ ਦੇਣ ਲਈ ਇੱਕ ਰਣਨੀਤਿਕ ਨਜ਼ਰੀਏ ਨੂੰ ਦਰਸ਼ਾਉਂਦਾ ਹੈ। ਇਸ ਦੇ ਨਾਲ ਹੀ, ਸੂਖ਼ਮ, ਲਘੂ ਅਤੇ ਮੱਧਮ ਉੱਦਮ (ਐਮਐਸਐਮਈ) ਸੈਕਟਰ ’ਚ ਕਰਜ਼ ਗਾਰੰਟੀ ਯੋਜਨਾ ਦੇ ਐਲਾਨ ਨਾਲ ਖੁਸ਼ੀ ਦੀ ਲਹਿਰ ਹੈ, Industries

ਕਾਰੋਬਾਰ ’ਚ ਉੱਨਤ ਤਕਨੀਕ

ਜੋ ਮਸ਼ੀਨਰੀ ਲਈ 100 ਕਰੋੜ ਰੁਪਏ ਤੱਕ ਦਾ ਜ਼ਮਾਨਤ-ਮੁਕਤ ਕਰਜ਼ ਮੁਹੱਈਆ ਕਰਵਾਉਂਦੀ ਹੈ ਅਤੇ ਇਹ ਸਿੱਧੇ ਤੌਰ ’ਤੇ ਕਿਫਾਇਤੀ ਕਰਜ਼ ਤੱਕ ਪਹੁੰਚ ਦੀ ਮਹੱਤਵਪੂਰਨ ਚੁਣੌਤੀ ਨੂੰ ਸੰਬੋਧਨ ਕਰਦੀ ਹੈ ਅਤੇ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ’ਚ ਉੱਨਤ ਤਕਨੀਕ ’ਚ ਨਿਵੇਸ਼ ਕਰਨ ਅਤੇ ਉਨ੍ਹਾਂ ਦੀ ਉਤਪਾਦਕਤਾ ਵਧਾਉਣ ਲਈ ਮਜ਼ਬੂਤ ਬਣਾਉਂਦੀ ਹੈ। ਕਰਜ਼ ਦੇ ਇਸ ਪ੍ਰਜਾਤੰਤਰੀਕਰਨ ਨਾਲ ਬਹੁਤ ਸਾਰੇ ਛੋਟੇ ਅਤੇ ਉੱਭਰਦੇ ਕਾਰੋਬਾਰਾਂ ਨੂੰ ਲਾਭ ਪਹੁੰਚਣਾ ਤੈਅ ਹੈ। ਇਹੀ ਕਾਰੋਬਾਰ ਜ਼ਮੀਨੀ ਪੱਧਰ ’ਤੇ ਨਵਾਚਾਰ ਨੂੰ ਹੱਲਾਸ਼ੇਰੀ ਦੇਣਗੇ ਅਤੇ ਇਸ ਨਾਲ ਧਨ-ਸੰਪੱਤੀ ਜੋ ਬਣੇਗੀ, ਉਹ ਸਮਾਜ ਦੇ ਸਾਰੇ ਵਰਗਾਂ ਤੱਕ ਤੇਜ਼ੀ ਨਾਲ ਪਹੁੰਚੇਗੀ। Industries

ਇਸ ਸਾਲ ਦੇ ਕੇਂਦਰੀ ਬਜਟ ’ਚ ਸੰਕਟ ਦੀ ਮਿਆਦ ਦੌਰਾਨ ਕਰਜ਼ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਵਿਵਸਥਾ ਨੂੰ ਸ਼ੁਰੂ ਕੀਤੀ ਗਈ ਹੈ, ਜੋ ਸਰਕਾਰ ਗਾਰੰਟਿਡ ਕਾਨੂੰਨ ਦੁਆਰਾ ਸਮਰਥਿਤ ਹੈ ਅਤੇ ਇਹ ਕਾਰੋਬਾਰਾਂ ਨੂੰ ਗੈਰ-ਨਿਕਾਸੀ ਸੰਪੱਤੀ ਬਣਨ ਤੋਂ ਰੋਕਣ ’ਚ ਮੱਦਦ ਕਰਦਾ ਹੈ ਅਤੇ ਸਮੁੱਚੀ ਆਰਥਿਕ ਸਥਿਰਤਾ ਬਣਾਈ ਰੱਖਦਾ ਹੈ। ‘ਤਰੁਣ’ ਸ਼੍ਰੇਣੀ ਤਹਿਤ ਉੱਦਮੀਆਂ ਲਈ ਮੁਦਰਾ ਕਰਜ਼ ਨੂੰ ਦੁੱਗਣਾ ਕਰਕੇ 20 ਲੱਖ ਰੁਪਏ ਕਰਨਾ ਇੱਕ ਕਾਫੀ ਵੱਡਾ ਪ੍ਰੋਤਸਾਹਨ ਹੈ, ਜੋ ਕਾਰੋਬਾਰ ਨੂੰ ਵੱਡੇ ਪੈਮਾਨੇ ’ਤੇ ਵਧਾਉਣ ਅਤੇ ਰੁਜ਼ਗਾਰ ਪੈਦਾ ਕਰਨ ਨੂੰ ਹੱਲਾਸ਼ੇਰੀ ਦੇਣ ’ਚ ਸਮਰੱਥ ਬਣਾਉਂਦਾ ਹੈ। Industries

ਸਿਡਬੀ ਸ਼ਾਖਾਵਾਂ ਦਾ ਨਿਯੋਜਿਤ ਵਿਸਥਾਰ

ਤਿੰਨ ਸਾਲਾਂ ਅੰਦਰ ਸਾਰੇ ਮੁੱਖ ਐਮਐਸਐਮਈ ਗਰੁੱਪਾਂ ’ਚ ਸਿਡਬੀ ਸ਼ਾਖਾਵਾਂ ਦਾ ਨਿਯੋਜਿਤ ਵਿਸਥਾਰ ਜ਼ਿਆਦਾ ਸੁਲਭ ਵਿੱਤੀ ਸੇਵਾਵਾਂ ਦਾ ਭਰੋਸਾ ਦਿੰਦਾ ਹੈ, ਜਿਸ ਨਾਲ ਸਥਾਨਕ ਆਰਥਿਕ ਵਿਕਾਸ ਨੂੰ ਹੱਲਾਸ਼ੇਰੀ ਮਿਲੇਗੀ। ਇਸ ਤੋਂ ਇਲਾਵਾ, 50 ਬਹੁ-ਉਤਪਾਦ ਖਾਦ ਵਿਕਿਰਨ ਇਕਾਈਆਂ ਅਤੇ 100 ਐਨਏਬੀਐਲ-ਮਾਨਤਾ ਪ੍ਰਾਪਤ ਖਾਧ ਗੁਣਵੱਤਾ ਅਤੇ ਸੁਰੱਖਿਆ ਪ੍ਰੀਖਣ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਨਾਲ ਖੁਰਾਕ ਪ੍ਰੋਸੈਸਿੰਗ ਖੇਤਰ ਨੂੰ ਕਾਫੀ ਹੱਲਾਸ਼ੇਰੀ ਮਿਲੇਗੀ, ਉਤਪਾਦ ਦੀ ਗੁਣਵੱਤਾ ’ਚ ਸੁਧਾਰ ਹੋਵੇਗਾ ਅਤੇ ਨਵੇਂ ਬਜ਼ਾਰ ਦੇ ਮੌਕੇ ਖੁੱਲ੍ਹਣਗੇ।

ਪੀਪੀਪੀ ਮੋਡ ’ਚ ਈ-ਵਣਜ ਨਿਰਯਾਤ ਕੇਂਦਰ ਦਾ ਨਿਰਮਾਣ ਇੱਕ ਹੋਰ ਦੂਰਦਰਸ਼ੀ ਪਹਿਲ ਹੈ, ਜੋ ਐਮਐਸਐਮਈ ਅਤੇ ਰਿਵਾਇਤੀ ਕਾਰੀਗਰਾਂ ਨੂੰ ਸੰਸਾਰਿਕ ਬਜਾਰਾਂ ਤੱਕ ਜ਼ਿਆਦਾ ਅਸਾਨੀ ਨਾਲ ਪਹੁੰਚਣ ਅਤੇ ਡਿਜ਼ੀਟਲ ਬਦਲਾਅ ਅਤੇ ਅੰਤਰਰਾਸ਼ਟਰੀ ਵਿਕਾਸ ਨੂੰ ਹੱਲਾਸ਼ੇਰੀ ਦੇਣ ’ਚ ਸਮਰੱਥ ਬਣਾਉਂਦਾ ਹੈ।

Industries

‘ਫਸਟ ਟਾਈਮਰਸ’ ਯੋਜਨਾ ਨਾਲ, ਜੋ ਰਸਮੀ ਰੁਜ਼ਗਾਰ ਖੇਤਰਾਂ ’ਚ ਨਵੇਂ ਲੋਕਾਂ ਨੂੰ ਪ੍ਰਤੱਖ ਲਾਭ ਦੇਣ ਦੇ ਰੂਪ ’ਚ 15,000 ਰੁਪਏ ਤੱਕ ਇੱਕ ਮਹੀਨੇ ਦੀ ਤਨਖਾਹ ਪ੍ਰਦਾਨ ਕਰਦੀ ਹੈ, ਜੋ ਲਗਭਗ 210 ਲੱਖ ਨੌਜਵਾਨ ਕਾਮਿਆਂ ’ਤੇ ਸਕਾਰਾਤਮਕ ਪ੍ਰਭਾਵ ਪਾਉਂਦਾ ਹੈ, ਵਿਨਿਰਮਾਣ ਖੇਤਰ ’ਚ ਨਵੇਂ ਕਰਮਚਾਰੀਆਂ ਨੂੰ ਕੰਮ ’ਤੇ ਰੱਖਣ ਲਈ ਉਤਸ਼ਾਹਿਤ, ਪਹਿਲਾਂ ਚਾਰ ਸਾਲਾਂ ਦੌਰਾਨ ਨਿਯੋਕਤਾ ਅਤੇ ਕਰਮਚਾਰੀਆਂ ਦੋਵਾਂ ਲਈ ਈਪੀਐਫਓ ਯੋਗਦਾਨ ਨੂੰ ਕਵਰ ਕਰਦਾ ਹੈ, ਜਿਸ ਨਾਲ 30 ਲੱਖ ਵਿਅਕਤੀਆਂ ਨੂੰ ਲਾਭ ਪਹੁੰਚਦਾ ਹੈ। ਸਰਕਾਰ ਸੁਰੱਖਿਆ ਉਪਾਵਾਂ ਨੂੰ ਸੰਸਥਾਗਤ ਬਣਾ ਰਹੀ ਹੈ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੀ ਅਥਾਹ ਸਮਰੱਥਾ ਨਾਲ ਭਾਰਤ ਦੀ ਤਰੱਕੀ ਦੇ ਇੰਜਣ ਨੂੰ ਚਲਾਉਣ ਲਈ ਉਤਸ਼ਾਹਿਤ ਕਰ ਰਹੀ ਹੈ।

ਇਸ ਦੇ ਨਾਲ ਹੀ, ਰੁਜ਼ਗਾਰਦਾਤਾ ਦੇ ਕਲਿਆਣ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ, ਇਸ ਯੋਜਨਾ ਤਹਿਤ ਰੁਜ਼ਗਾਰਦਾਤਾ ਨੂੰ ਇੱਕ ਲੱਖ ਰੁਪਏ ਪ੍ਰਤੀ ਮਹੀਨੇ ਤੱਕ ਕਮਾਉਣ ਵਾਲੇ ਹਰੇਕ ਵਾਧੂ ਕਰਮਚਾਰੀ ਲਈ ਦੋ ਸਾਲ ਲਈ 3000 ਰੁਪਏ ਮਹੀਨੇ ਤੱਕ ਦੀ ਅਦਾਇਗੀ ਕੀਤੀ ਜਾਂਦੀ ਹੈ, ਜਿਸ ਦਾ ਟੀਚਾ 50 ਲੱਖ ਨਵੇਂ ਕਾਮਿਆਂ ਨੂੰ ਰੁਜ਼ਗਾਰ ਦੇਣਾ ਹੈ। ਸਰਕਾਰ ਕੰਮਕਾਜ਼ੀ ਔਰਤਾਂ ਲਈ ਹੋਸਟਲ ਅਤੇ ਕੈ੍ਰਸ਼ ਸਥਾਪਿਤ ਕਰਨ ਲਈ ਉਦਯੋਗਾਂ ’ਚ ਭਾਗੀਦਾਰੀ ਕਰਕੇ ਠੋਸ ਕਦਮ ਚੁੱਕ ਰਹੀ ਹੈ, ਨਾਲ ਹੀ ਵਿਸ਼ੇਸ਼ ਕੌਸ਼ਲ ਵਿਕਾਸ ਪ੍ਰੋਗਰਾਮ ਅਤੇ ਔਰਤਾਂ ਦੀ ਅਗਵਾਈ ਵਾਲੇ ਸਵੈ ਸਹਾਇਤਾ ਸਮੂਹ (ਐਸਐਚਜੀ) ਉੱਦਮਾਂ ਲਈ ਬਜ਼ਾਰ ਤੱਕ ਪਹੁੰਚ ਮੁਹੱਈਆ ਕਰਵਾ ਰਹੀ ਹੈ।

ਐਮਐਸਐਮਈ ਚੈਂਅੀਅਨਸ

ਸਮਾਵੇਸ਼ੀ ਆਰਥਿਕ ਵਿਕਾਸ ਦੀ ਭਾਲ ’ਚ, ਉੱਦਮ ਅਤੇ ਸਿੱਖਿਆ ਜਗਤ ਵਿਚਕਾਰ ਸਹਿਯੋਗ ਇੱਕ ਮਹੱਤਵਪੂਰਨ ਕਾਰਕ ਦੇ ਰੂਪ ’ਚ ਉਭਰਿਆ ਹੈ। ਇਸ ਮਹੱਤਵ ਨੂੰ ਪਹਿਚਾਣਦੇ ਹੋਏ, ਸੂਖ਼ਮ, ਲਘੂ ਅਤੇ ਮੱਧਮ ਉੱਦਮ ਮੰਤਰਾਲੇ ਨੇ ਐਮਐਸਐਮਈ ਚੈਂਅੀਅਨਸ ਯੋਜਨਾ ਤਹਿਤ ਐਮਐਸਐਮਈ ਨਵੀਨਤਾਕਾਰੀ ਯੋਜਨਾ ਨੂੰ ਲਾਗੂ ਕੀਤਾ ਹੈ, ਜਿਸ ਦਾ ਮਕਸਦ ਵਿੱਦਿਅਕ ਸੰਸਥਾਵਾਂ ਅਤੇ ਐਮਐਸਐਮਈ ਖੇਤਰ ਵਿਚਕਾਰ ਹੋਰ ਮਜ਼ਬੂਤ ਸਬੰਧ ਬਣਾਉਣਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ’ਚ, ਅਸੀਂ ਇੱਕ ਅਜਿਹੇ ਭਾਰਤ ਵੱਲ ਅੱਗੇ ਵਧ ਰਹੇ ਹਾਂ, ਜਿੱਥੇ ਵਿਕਾਸ ਹਰ ਘਰ ਤੱਕ ਪਹੁੰਚੇ ਤੇ ਹਰ ਵਿਅਕਤੀ ਦੇ ਜੀਵਨ ਨੂੰ ਛੂਹਵੇ ਅਤੇ ਸਾਡੀ ਸਾਮੂਹਿਕ ਊਰਜਾ ਨੂੰ ਵਿਸ਼ਵ ਗੁਰੂ ਬਣਨ ਦੇ ਆਦਰਸ਼ ਵੱਲ ਲੈ ਜਾਵੇ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਮਹਾਨ ਮੁੜ-ਜਾਗਰਨ ਦੇ ਯੁੱਗ ਵੱਲ ਵਧ ਰਹੇ ਹਾਂ, ਜੋ ਸਾਨੂੰ ਵਿਕਸਿਤ ਭਾਰਤ ਦੇ ਸੁਨਹਿਰੀ ਯੁੱਗ ’ਚ ਲੈ ਜਾਵੇਗਾ।

ਕੁਮਾਰੀ ਸ਼ੋਭਾ ਕਰੰਦਲਾਜੇ
ਕੇਂਦਰੀ ਸ਼ੁੂਖ਼ਮ, ਲਘੂ ਅਤੇ ਮੱਧਮ ਉਦਯੋਗ ਅਤੇ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ।

LEAVE A REPLY

Please enter your comment!
Please enter your name here