ਬਰਨਾਲਾ (ਗੁਰਪ੍ਰੀਤ ਸਿੰਘ)। ਬਰਨਾਲਾ ’ਚ ਪੁਲਿਸ ਇਨਕਾਊਂਟਰ ਦੌਰਾਨ ਗੈਂਗਸਟਰ (ਕਾਲਾ ਧਨੌਲਾ) ਦੀ ਮੌਤ ਹੋਣ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਐਨਕਾਊਂਟਰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲਾ ਧਨੌਲਾ ’ਤੇ ਵੱਡੀ ਗਿਣਤੀ ’ਚ ਮਾਮਲੇ ਦਰਜ ਸਨ। ਉਹ ਇੱਕ ਕਥਿਤ ਬਦਨਾਮ ਹਿਸਟਰੀਸੀਟਰ ਸੀ ਜੋ ਇੱਕ ਕਾਂਗਰਸੀ ਆਗੂ ’ਤੇ ਹਮਲੇ ਤੋਂ ਇਲਾਵਾ 40 ਤੋਂ ਜ਼ਿਆਦਾ ਗੰਭੀਰ ਮਾਮਲਿਆਂ ’ਚ ਲੋੜੀਂਦਾ ਸੀ। ਪੁਲਿਸ ਵੱਲੋਂ ਇਹ ਮੁਕਾਬਲਾ ਬਡਬਰ ਕੋਲ ਕੀਤਾ ਦੱਸਿਆ ਜਾ ਰਿਹਾ ਹੈ। ਅਜੇ ਤੱਕ ਪੁਲਿਸ ਸੂਤਰਾਂ ਵੱਲੋਂ ਇਸ ਸੰਬਧੀ ਕੁਝ ਵੀ ਨਹੀਂ ਦੱਸਿਆ ਜਾ ਰਿਹਾ। (Punjab News)
ਕਾਲੇ ਨੇ 25 ਸਾਲ ਪਹਿਲਾਂ ਰੱਖਿਆ ਸੀ ਅਪਰਾਧ ਦੀ ਦੁਨੀਆ ’ਚ ਪੈਰ | Punjab News
ਕਾਲਾ ਧਨੌਲਾ ਪਿਛਲੇ 25 ਸਾਲ ਪਹਿਲਾਂ ਬਦਮਾਸ਼ੀ ’ਚ ਪੈਰ ਰੱਖਿਆ ਸੀ, ਜਿਹੜਾ ਹੌਲੀ-ਹੌਲੀ ਇਨ੍ਹਾਂ ਕੰਮਾਂ ਕਰਕੇ ਬਦਨਾਮ ਹੋ ਗਿਆ। ਸਵਾ ਛੇ ਫੁਟੇ ਦਰਸ਼ਨੀ ਜਵਾਨ ਨੇ ਪਹਿਲਾਂ-ਪਹਿਲ ਖੇਡਾਂ ’ਚ ਵੀ ਹੱਥ ਅਜ਼ਮਾਏ ਪਰ ਲੜਾਈਆਂ ਭਰੇ ਕੰਮ ਉਸ ਦੀ ਖੇਡ ਕਾਬਲੀਅਤ ’ਤੇ ਭਾਰੂ ਪੈ ਗਏ ਤੇ ਇੱਕ ਦਿਨ ਉਹ ਨਾਮੀ ਗੈਂਗਸਟਰ ਬਣ ਗਿਆ। ਉਸ ’ਤੇ ਵੱਡੀ ਗਿਣਤੀ ਕੇਸਾਂ ਕਾਰਨ ਉਸ ਨੂੰ ਸੰਗਰੂਰ ਸਮੇਤ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ ’ਚ ਰਹਿਣਾ ਪਿਆ ਸੀ। ਕੁਝ ਸਮਾਂ ਪਹਿਲਾਂ ਸੰਗਰੂਰ ਜ਼ੇਲ੍ਹ ’ਚ ਉਸ ’ਤੇ ਦੂਜੇ ਗਰੁੱਪ ਦੇ ਬਦਮਾਸ਼ਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ ਸੀ ਤੇ ਉਸ ਦੀ ਜਾਨ ਮਸਾਂ ਬਚੀ ਸੀ। ਗੈਂਗਸਟਰ ਕਾਲਾ ਰਾਜਨੀਤੀ ’ਚ ਵੀ ਹਿੱਸਾ ਲੈਣ ਲੱਗਿਆ ਸੀ, ਅਕਾਲੀ ਦਲ ਦੇ ਕਈ ਆਗੂਆਂ ਨਾਲ ਉਸਦੇ ਸੰਬੰਧ ਸਨ। ਕੁਝ ਵਰ੍ਹੇ ਪਹਿਲਾਂ ਉਸ ਨੇ ਨਗਰ ਕੌਂਸਲ ਧਨੌਲਾ ਦੀਆਂ ਚੋਣਾਂ ਵੀ ਲੜੀਆਂ ਸਨ ਤੇ ਲਗਭਗ ਸਾਰੀਆਂ ਸੀਟਾਂ ’ਤੇ ਜਿੱਤ ਹਾਸਲ ਕਰ ਲਈ ਸੀ। ਉਸਦੀ ਮਾਤਾ ਨੂੰ ਨਗਰ ਕੌਂਸਲ ਧਨੌਲਾ ਦੀ ਪ੍ਰਧਾਨ ਚੁਣ ਲਿਆ ਸੀ। (Punjab News)
ਇੰਟੈਕ ਅੰਮ੍ਰਿਤਸਰ ਵੱਲੋਂ ਪੇਂਟਿੰਗ ਮੁਕਾਬਲੇ ਕਰਵਾਏ