Chhattisgarh Encounter: ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਮੁਕਾਬਲਾ, 8 ਮਾਓਵਾਲੀ ਢੇਰ, ਗੋਲੀਬਾਰੀ ਅਜੇ ਵੀ ਜਾਰੀ

Chhattisgarh Encounter
Chhattisgarh Encounter: ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਮੁਕਾਬਲਾ, 8 ਮਾਓਵਾਲੀ ਢੇਰ, ਗੋਲੀਬਾਰੀ ਅਜੇ ਵੀ ਜਾਰੀ

Chhattisgarh Encounter: ਬੀਜ਼ਾਪੁਰ (ਏਜੰਸੀ)। ਬੀਜਾਪੁਰ ਜ਼ਿਲ੍ਹੇ ਦੇ ਗੰਗਲੂਰ ਥਾਣਾ ਖੇਤਰ ਦੇ ਟੋਡਕਾ ਇਲਾਕੇ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਚੱਲ ਰਹੇ ਮੁਕਾਬਲੇ ’ਚ ਅੱਠ ਨਕਸਲੀ ਮਾਰੇ ਗਏ। ਸੂਤਰਾਂ ਅਨੁਸਾਰ ਮਾਰੇ ਗਏ ਸਾਰੇ ਨਕਸਲੀਆਂ ਦੀਆਂ ਲਾਸ਼ਾਂ ਫੌਜੀਆਂ ਨੇ ਬਰਾਮਦ ਕਰ ਲਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਮੁਕਾਬਲਾ ਅਜੇ ਵੀ ਜਾਰੀ ਹੈ। ਇਸ ਮੁਕਾਬਲੇ ’ਚ ਡੀਆਰਜੀ ਤੇ ਐਸਟੀਐਫ ਦੇ ਜਵਾਨ ਸ਼ਾਮਲ ਹਨ। Chhattisgarh Encounter

ਇਹ ਖਬਰ ਵੀ ਪੜ੍ਹੋ : Gas Cylinder Price: ਆਮ ਲੋਕਾਂ ਨੂੰ ਮਿਲੀ ਰਾਹਤ, ਸਸਤਾ ਹੋਇਆ ਐਲਪੀਜੀ ਸਿਲੰਡਰ, ਜਾਣੋ ਕਿੰਨੀ ਕੀਮਤ ਹੈ

ਮਾਰੇ ਗਏ ਨਕਸਲੀਆਂ ਤੋਂ ਕਈ ਆਟੋਮੈਟਿਕ ਹਥਿਆਰ ਵੀ ਬਰਾਮਦ ਕੀਤੇ ਜਾਣ ਦੀ ਖ਼ਬਰ ਹੈ। ਇਸ ਤੋਂ ਪਹਿਲਾਂ, ਫੋਰਸ ਨੇ ਨਕਸਲ ਪ੍ਰਭਾਵਿਤ ਜ਼ਿਲ੍ਹੇ ਗਰੀਆਬੰਦ ’ਚ ਸੁਰੱਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ’ਚ ਵੱਡੀ ਸਫਲਤਾ ਹਾਸਲ ਕੀਤੀ ਸੀ। ਕੁਲਹਾੜੀ ਘਾਟ ’ਤੇ ਸਥਿਤ ਭਾਲੂ ਡਿਗੀ ਜੰਗਲ ’ਚ 14 ਨਕਸਲੀ ਮਾਰੇ ਗਏ। ਇਸ ਦੇ ਨਾਲ ਹੀ ਸੀਆਰਪੀਐਫ ਦੀ ਕੋਬਰਾ ਯੂਨਿਟ ਦਾ ਇੱਕ ਸਿਪਾਹੀ ਵੀ ਜ਼ਖਮੀ ਹੋ ਗਿਆ। 14 ਨਕਸਲੀਆਂ ਦੀਆਂ ਲਾਸ਼ਾਂ ਤੇ ਹਥਿਆਰ ਬਰਾਮਦ ਕੀਤੇ ਗਏ। Chhattisgarh Encounter