ਤਸਕਰਾਂ ਦੀ ਗੱਡੀ ਰੋਕਣ ’ਤੇ ਪੁਲਿਸ ਨਾਕੇ ’ਤੇ ਫਾਇਰ
Barnala Encounter: (ਗੁਰਪ੍ਰੀਤ ਸਿੰਘ) ਬਰਨਾਲਾ। ਅੱਜ ਬਰਨਾਲਾ ਮਾਨਸਾ ਰੋਡ ਤੇ ਪੁਲਿਸ ਅਤੇ ਨਸ਼ਾ ਸਮੱਗਲਰਾਂ ਵਿਚਾਲੇ ਮੁਕਾਬਲਾ ਹੋਇਆ ਦੋਵੇਂ ਪਾਸੀਂ ਚੱਲੀਆਂ ਗੋਲੀਆਂ ਵਿੱਚ ਇੱਕ ਨਸ਼ਾ ਸਮੱਗਲਰਾਂ ਦੇ ਪੈਰ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋਇਆ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ ਹੈ ਇਨ੍ਹਾਂ ਕੋਲੋਂ ਵੱਡੀ ਗਿਣਤੀ ਵਿੱਚ ਨਸ਼ੀਲੀਆਂ ਦਵਾਈਆਂ ਤੇ ਹਥਿਆਰ ਵੀ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ: Earthquake Myanmar-Thailand: ਮਿਆਂਮਾਰ-ਥਾਈਲੈਂਡ ਸਮੇਤ 5 ਦੇਸ਼ਾਂ ਵਿੱਚ ਭੂਚਾਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍…
ਇਸ ਸਬੰਧੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਐਸਐਸਪੀ ਸੰਗਰੂਰ ਸਰਫਰਾਜ ਆਲਮ ਨੇ ਦੱਸਿਆ ਕਿ ਅੱਜ ਬਰਨਾਲਾ-ਮਾਨਸਾ ਨੈਸ਼ਨਲ ਹਾਈਵੇ ’ਤੇ ਪਿੰਡ ਧੌਲਾ ਦੀ ਟਰਾਈਡੈਂਟ ਫੈਕਟਰੀ ਕੋਲ ਲੱਗੇ ਪੁਲਿਸ ਨਾਕੇ ਉੱਪਰ ਦੋ ਨਸ਼ਾ ਸਮੱਗਲਰਾਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਪੁਲਿਸ ਨਾਕੇ ’ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਜਦ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਉਹਨਾਂ ਨੇ ਪੁਲਿਸ ਦੀ ਗੱਡੀ ’ਤੇ ਫਾਇਰ ਕਰ ਦਿੱਤਾ ਅਤੇ ਉਸ ਤੋਂ ਬਾਅਦ ਬੈਰੀਗੇਡ ਉੱਪਰ ਵੀ ਫਾਇਰ ਕਰ ਦਿੱਤਾ ਗਿਆ, ਉਨ੍ਹਾਂ ਵੱਲੋਂ ਪੁਲਿਸ ਉੱਪਰ ਕਰੀਬ ਚਾਰ ਤੋਂ ਪੰਜ ਫਾਇਰ ਕੀਤੇ ਗਏ ਜਿਸ ਦੀ ਜਵਾਬੀ ਕਾਰਵਾਈ ਤਹਿਤ ਸੀਆਈਏ ਬਰਨਾਲਾ ਪੁਲਿਸ ਵੱਲੋਂ ਉਹਨਾਂ ਉੱਪਰ ਵੀ ਦੋ ਦੇ ਕਰੀਬ ਫਾਇਰ ਕੀਤੇ ਗਏ। ਜਿਨਾਂ ਵਿੱਚੋਂ ਇੱਕ ਜਖਮੀ ਹੋ ਗਿਆ ਅਤੇ ਦੂਸਰੇ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀ ਤਸਕਰ ਦਾ ਨਾਂਅ ਵੀਰ ਭੱਦਰ ਸਿੰਘ ਸਿੰਘ ਉਰਫ਼ ਕਾਲੂ ਵਾਸੀ ਬਰਨਾਲਾ ਹੈ ਅਤੇ ਉਸ ਉਪਰ ਪਹਿਲਾਂ ਵੀ ਕਈ ਵੱਖ ਵੱਖ ਥਾਣਿਆਂ ਵਿੱਚ ਪਰਚੇ ਦਰਜ਼ ਹਨ ਦੂਜੇ ਸਮੱਗਲਰ ਦਾ ਨਾਂਅ ਕੇਵਲ ਸਿੰਘ ਹੈ।
ਪੁਲਿਸ ਦੀ ਜਵਾਬੀ ਕਾਰਵਾਈ ਤਹਿਤ ਇੱਕ ਸਮਗਲਰ ਜਖਮੀ, ਦੋਵੇਂ ਕਾਬੂ
ਐਸ ਐਸ ਪੀ ਸਰਫਰਾਜ ਆਲਮ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਉੱਪਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਫੜੇ ਗਏ ਇਹਨਾਂ ਸਮਗਲਰਾਂ ਤੋਂ ਦੋ ਪਿਸਟਲ ਅਤੇ ਇੱਕ ਕਾਰ ਸਮੇਤ ਭਾਰੀ ਮਾਤਰਾ ਵਿੱਚ ਮੈਡੀਕਲ ਨਸ਼ਾ ਗੱਡੀ ਵਿੱਚੋਂ ਬਰਾਮਦ ਹੋਇਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਨਾ ਫੜੇ ਗਏ ਗੈਂਗਸਟਰਾਂ ਵਿੱਚੋਂ ਇੱਕ ਬਰਨਾਲੇ ਦਾ ਰਹਿਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਮਾਹਿਰ ਟੀਮਾਂ ਨੂੰ ਬੁਲਾ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਪੁਲਿਸ ਨਾਕੇ ’ਤੇ ਹੋਏ ਫਾਇਰਿੰਗ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਜਖਮੀ ਨਹੀਂ ਹੋਇਆ। ਇਨਾ ਦੋ ਪੁੱਛ ਕੇ ਤਹਿਤ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਿ ਇਹ ਦੋਵੇਂ ਨਸ਼ਾ ਸਮੱਗਲਰ ਕਿਹੜੇ ਵਿਅਕਤੀਆ ਨਾਲ ਸਬੰਧ ਰੱਖਦੇ ਸਨ ਅਤੇ ਕਿੱਥੇ ਕਿੱਥੇ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਆਦਿ ਬਾਰੇ ਹੋਰ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। Barnala Encounter