ਰੁਜ਼ਗਾਰ ਦੇ ਮੁੱਦੇ ਗਾਇਬ, ਦੂਸ਼ਣਬਾਜ਼ੀ ਦਾ ਦੌਰ

ਦੇਸ਼ ਅੰਦਰ ਲੋਕ ਸਭਾ ਚੋਣਾਂ ਦੇ ਦੋ ਗੇੜ ਪੂਰੇ ਹੋ ਚੁੱਕੇ ਹਨ। ਸਿਆਸੀ ਪਾਰਟੀਆਂ ਲਈ ਇਹ ਸਮਾਂ ਕਰੋ ਜਾਂ ਮਰੋ ਵਾਂਗ ਨਜ਼ਰ ਆ ਰਿਹਾ ਹੈ। ਬਿਨਾਂ ਸ਼ੱਕ ਜੋਸ਼ ਅਤੇ ਉਤਸ਼ਾਹ ਕਿਸੇ ਵੀ ਖੇਤਰ ਲਈ ਜ਼ਰੂਰੀ ਹੈ ਪਰ ਹਾਲਾਤ ਇਹ ਹਨ ਕਿ ਪਾਰਟੀਆਂ ਦਾ ਇੱਕ-ਦੂਜੇ ’ਤੇ ਹਮਲਾਵਰ ਰੁਖ ਇੰਨਾ ਜ਼ਿਆਦਾ ਸਖ਼ਤ ਹੈ ਕਿ ਸਿਆਸਤ ਦਾ ਆਦਰਸ਼ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ। (Employment)

ਇੱਕ-ਦੂਜੇ ਦੀ ਅਲੋਚਨਾ ਕਰਨ ਦੀ ਬਜਾਇ ਇੱਕ-ਦੂਜੇ ਨੂੰ ਬਦਨਾਮ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਉਹ ਵੀ ਬਿਨਾਂ ਕਿਸੇ ਤੱਥਾਂ ਤੇ ਸਬੂਤਾਂ ਦੇ। ਆਗੂਆਂ ਨੇ ਇਹ ਧਾਰ ਲਿਆ ਹੈ ਕਿ ਜਿੰਨਾ ਵੀ ਜ਼ਿਆਦਾ ਬੋਲਿਆ ਜਾਵੇ ਉਨਾ ਹੀ ਥੋੜ੍ਹਾ ਹੈ। ਸਿਆਸਤ ਦਾ ਦੌਰ ਧੁੰਦਲਾ ਨਜ਼ਰ ਆ ਰਿਹਾ ਹੈ। ਇਸ ਦੂਸ਼ਣਬਾਜ਼ੀ ’ਚ ਸੱਚਾਈ ਅਤੇ ਜਨਤਾ ਦੇ ਬੁਨਿਆਦੀ ਮੁੱਦੇ ਬੁਰੀ ਤਰ੍ਹਾਂ ਰੁਲ਼ ਗਏ ਹਨ। ਬੇਰੁਜ਼ਗਾਰੀ, ਅਮਨ ਤੇ ਕਾਨੂੰਨ ਪ੍ਰਬੰਧ ਜਿਹੇ ਮੁੱਦਿਆਂ ਦੀ ਚਰਚਾ ਹੀ ਨਹੀਂ ਰਹਿ ਗਈ। ਚੋਣਾਂ ਦਾ ਪੱਧਰ ਹੇਠਾਂ ਚਲਾ ਗਿਆ ਹੈ। (Employment)

ਲੋਕਤੰਤਰ ਸਿਰਫ਼ ਬਿਆਨਾਂ ਦੀ ਜ਼ੋਰ-ਅਜ਼ਮਾਈ ਤੋਹਮਤਬਾਜ਼ੀ ਨਹੀਂ ਹੋਣੀ ਚਾਹੀਦੀ। ਇੱਕ-ਦੂਜੇ ਲਈ ਨਫ਼ਰਤ ਦੀ ਬਜਾਇ ਸਦਭਾਵਨਾ ਤੇ ਸਨਮਾਨ ਦੀ ਭਾਵ ਨਾ ਜ਼ਰੂਰੀ ਹੈ। ਚੰਗਾ ਹੋਵੇ, ਜੇਕਰ ਸਿਆਸੀ ਆਗੂ ਪੂਰੀ ਜਿੰਮੇਵਾਰੀ ਨਾਲ ਬਿਆਨ ਦੇਣ ਤੇ ਚੋਣ ਪ੍ਰਚਾਰ ਦੌਰਾਨ ਵਿਰੋਧੀਆਂ ਦੀ ਬਜਾਇ ਜਨਤਾ ਨੂੰ ਮੁਖਾਤਬ ਹੋਣ। ਰਾਜਨੀਤੀ ’ਚ ਵਿਰੋਧ ਜ਼ਰੂਰੀ ਹੈ ਪਰ ਇਹ ਬੇਬੁਨਿਆਦ ਜਾਂ ਸਿਰਫ ਵੋਟਾਂ ਲਈ ਪੈਂਤਰੇਬਾਜ਼ੀ ਨਾ ਬਣੇ।

Also Read : ਅਕਾਲੀ ਦਲ ਦੇ ਬੀਸੀ ਵਿੰਗ ਦੇ ਪ੍ਰਧਾਨ ’ਤੇ ਦਿਨ-ਦਿਹਾੜੇ ਜਾਨਲੇਵਾ ਹਮਲਾ