ਤਿੰਨ ਐਡਹਾਕ ਤੇ ਵਰਕਚਾਰਚ ਕਮਚਾਰੀਆਂ ਦੀ ਨਿਯੁਕਤੀ ਦੀ ਮਿਆਦ ’ਚ ਵਾਧਾ ਨਾ ਕਰਨ ਕਰਕੇ ਕੀਤਾ ਰੋਸ਼ ਪ੍ਰਦਰਸ਼ਨ
ਪਟਿਆਲਾ, (ਸੱਚ ਕਹੂੰ ਨਿਊਜ)। ਗੈਰ-ਅਧਿਆਪਨ ਕਰਮਚਾਰੀ ਸੰਘ ਬੀ ਅਤੇ ਸੀ ਸ਼੍ਰੇਣੀ ਦੀ ਅਗਵਾਈ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ’ਤੇ ਕਰਮਚਾਰੀਆਂ ਵੱਲੋਂ ਇੱਕਠੇ ਹੋ ਕੇ ਰੈਲੀ ਕਰਕੇ ਤਿੰਨ ਐਡਹਾਕ ਤੇ ਵਰਕਚਾਰਜ਼ ਕਰਮਚਾਰੀਆਂ ਦੀ ਨਿਯੁਕਤੀ ਦੀ ਮਿਆਦ ਵਿੱਚ ਵਾਧਾ ਨਾ ਕਰਨ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਜਿਕਰਯੋਗ ਹੈ ਕਿ ਇਨ੍ਹਾਂ ਵਿੱਚੋਂ ਦੋ ਕਰਮਚਾਰੀ 1995-96 ਤੋਂ ਸੇਵਾ ਵਿੱਚ ਹਨ। ਬਹੁ ਗਿਣਤੀ ਕਰਮਚਾਰੀ ਇਸ ਰੋਸ਼ ਪ੍ਰਦਰਸ਼ਨ ਵਿੱਚ ਸ਼ਾਮਿਲ ਰਹੇ ਅਤੇ ਯੂਨੀਵਰਸਿਟੀ ਵਿੱਚ ਰੋਜ਼ਾਨਾ ਕੰਮ ਕਾਜ ਠੱਪ ਵਾਂਗ ਰਿਹਾ। ਇਸ ਤੋਂ ਪਹਿਲਾ ਬੀਤੇ ਕੱਲ 12 ਜਨਵਰੀ ਨੂੰ ਗੈਰ ਅਧਿਆਪਨ ਕਰਮਚਾਰੀ ਸੰਘ ਵੱਲੋਂ ਜਰਨਲ ਇਜਲਾਸ ਤੋਂ ਬਾਅਦ ਉਪਰੋਕਤ ਨਿਯੁਕਤੀਆਂ ਦੀ ਮਿਆਦ ਵਧਾਉਣ ਬਾਰੇ ਰਜਿਸਟਰਾਰ ਨੂੰ ਲਿਖਤੀ ਰੂਪ ਵਿੱਚ ਦਿੱਤਾ ਗਿਆ ਸੀ ਪ੍ਰੰਤੂ ਪ੍ਰਸ਼ਾਸ਼ਨ ਵੱਲੋਂ ਕਾਵਾਈ ਨਾ ਕਰਨ ਕਰਕੇ ਉਪਰੋਕਤ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਇਸ ਰੋਸ਼ ਪ੍ਰਦਰਸ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ, ਏ-ਕਲਾਸ ਅਫਸਰ ਐਸੋਸੀਏਸ਼ਨ, ਜੁਆਇੰਟ ਐਕਸ਼ਨ ਕਮੇਟੀ, ਡੇਲੀਵੇਜ ਕਰਮਚਾਰੀ ਯੂਨੀਅਲ ਅਤੇ ਪੰਜਾਬੀ ਯੂਨੀਵਰਸਿਟੀ ਦੀਆਂ ਸਮੂਹ ਮੁਲਾਜਮ ਜੱਥੇਬੰਦੀਆਂ ਨੇ ਸਮੂਲੀਅਤ ਕੀਤੀ। ਇਸ ਮੌਕੇ ਸੰਘ ਦੇ ਪ੍ਰਧਾਨ ਰਾਜਿੰਦਰ ਸਿੰਘ ਰਾਜੂ, ਖਜਾਨਚੀ ਰਜਿੰਦਰ ਬਾਗੜੀਆਂ, ਪ੍ਰਚਾਰ ਸਕੱਤਰ-ਮੁਹੰਮਦ ਜ਼ਹੀਰ ਲੋਰੇ, ਗੁਰਪਿਆਰ ਸਿੰਘ, ਅਵਤਾਰ ਸਿੰਘ ਪ੍ਰੀਖਿਆ ਸ਼ਾਖਾ, ਭੁਪਿੰਦਰ ਸਿੰਘ ਢਿਲੋ, ਪੁਸਪਿੰਦਰ ਬਰਾੜ, ਗਗਨਦੀਪ ਸ਼ਰਮਾ, ਦਵਿੰਦਰ ਸ਼ਰਮਾ, ਸੁਖਵੀਰਪਾਲ ਸਿੰਘ, ਸੁਖਵਿੰਦਰ ਸੁੱਖੀ, ਗੁਰਜੀਤ ਗੁਪਾਲਪੁਰੀ, ਹਰਨੇਕ ਸਿੰਘ ਗੋਲਡੀ, ਧਰਮਿੰਦਰ ਸਿੰਘ ਪੰਨੂੰ, ਗੁਰਿੰਦਰਪਾਲ ਬੱਬੀ ਪ੍ਰਧਾਨ ਏ ਕਲਾਸ, ਨਿਸ਼ਾਨ ਸਿੰਘ ਦਿਓਲ-ਪ੍ਰਧਾਨ ਪੂਟਾ, ਜਰਨੈਲ ਸਿੰਘ ਸਕੱਤਰ ਏ ਕਲਾਸ, ਜਗਤਾਰ ਸਿੰਘ, ਜਸਵੀਰ ਸਿੰਘ ਅਤੇ ਗੁਰਮੁੱਖ ਸਿੰਘ, ਨਿਸ਼ੂ ਚੌਧਰੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.