46 ਸਾਲ ਪਹਿਲਾਂ ਲੱਗੀ ਸੀ ਐਮਰਜੰਸੀ : ਰੱਖਿਆ ਮੰਤਰੀ ਰਾਜਨਾਥ-ਬੋਲੇ, ਲੋਕਤੰਤਰ ਦੇ ਇਤਿਹਾਸ ’ਚ ਐਮਰਜੰਸੀ ਕਾਲਾ ਅਧਿਆਏ

ਕਿਹਾ, ਜਿਸ ਤਰ੍ਹਾਂ ਸੰਵਿਧਾਨ ਦੀ ਦੁਰਵਰਤੋਂ ਹੋਈ ਉਸ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ

ਨਵੀਂ ਦਿੱਲੀ, (ਸੱਚ ਕਹੂੰ ਨਿਊਜ਼)। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਲ 1975 ’ਚ ਦੇਸ਼ ’ਚ ਲਾਏ ਗਏ ਐਮਰਜੰਸੀ ਨੂੰ ਭਾਰਤੀ ਲੋਕਤੰਤਰ ਦੇ ਇਤਿਹਾਸ ਦਾ ਕਾਲਾ ਅਧਿਆਏ ਕਰਾਰ ਦਿੰਦੇ ਹੋਏ ਅੱਜ ਕਿਹਾ ਕਿ ਉਹ ਗੇੜ ਹਾਲੇ ਵੀ ਲੋਕਾਂ ਦੀ ਸਮ੍ਰਤੀਆਂ ’ਚ ਤਾਜ਼ਾ ਹੈ ਸਿੰਘ ਨੇ ਸ਼ੁੱਕਰਵਾਰ ਨੂੰ ਟਵੀਟ ਸੰਦੇਸ਼ ’ਚ ਕਿਹਾ, ਭਾਰਤੀ ਲੋਕਤੰਤਰ ਦੇ ਇਤਿਹਾਸ ’ਚ ਐਮਰਜੰਸੀ ਇੱਕ ‘ਕਾਲੇ ਅਧਿਆਏ’ ਦੇ ਰੂਪ ’ਚ ਜਾਣਾ ਜਾਂਦਾ ਹੈ ਦੇਸ਼ ਦੀ ਲੋਕਤੰਤਰ ਪਰੰਪਰਾਵਾਂ ’ਤੇ ਕੁਠਾਰਾਘਾਤ ਕਰਨ ਲਈ ਜਿਸ ਤਰ੍ਹਾਂ ਸੰਵਿਧਾਨ ਦੀ ਦੁਰਵਰਤੋਂ ਹੋਈ ਉਸ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ ਅੱਜ ਵੀ ਉਹ ਦੌਰ ਸਾਡੇ ਸਭ ਦੀ ਦਿਮਾਗ ’ਚ ਤਾਜ਼ਾ ਹੈ।

ਇੱਕ ਹੋਰ ਟਵੀਟ ’ਚ ਉਨ੍ਹਾਂ ਕਿਹਾ, ਇਸ ਦੌਰਾਨ ਲੋਕਤੰਤਰ ਦੀ ਰੱਖਿਆ ਲਈ ਦੇਸ਼ ’ਚ ਅੰਦੋਲਨ ਵੀ ਹੋਏ ਤੇ ਲੋਕਾਂ ਨੇ ਨਾ ਜਾਣੇ ਕਿੰਨੇ ਤਸੀਹੇ ਝੱਲੇ ਉਨ੍ਹਾਂ ਦੇ ਤਿਆਗ, ਬਹਾਦਰੀ ਤੇ ਸੰਘਰਸ਼ ਨੂੰ ਅਸੀਂ ਅੱਜ ਵੀ ਸਮਰਣ ਕਰਦੇ ਹਾਂ ਤੇ ਪ੍ਰੇਰਨਾ ਪ੍ਰਾਪਤ ਕਰਦੇ ਹਾਂ ਲੋਕਤੰਤਰ ਦੀ ਰੱਖਿਆ ’ਚ ਜਿਨ੍ਹਾਂ ਲੋਕਾਂ ਦੀ ਵੀ ਭੂਮਿਕਾ ਰਹੀ ਹੈ, ਮੈਂ ਉਨ੍ਹਾਂ ਸਭ ਨੂੰ ਨਮਨ ਕਰਦਾ ਹਾਂ।

ਲੋਕਤੰਤਰ ਦਾ ਕਤਲ ਹੋਇਆ ਸੀ ਅੱਜ ਦੇ ਦਿਨ : ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਮਰਜੰਸੀ ਦੌਰਾਨ ਸੰਵਿਧਾਨ ਤੇ ਲੋਕਤੰਤਰ ਦੀ ਰੱਖਿਆ ਲਈ ਸੰਘਰਸ਼ ਕਰਨ ਵਾਲੇ ਦੇਸ਼ ਵਾਸੀਆਂ ਦੇ ਤਿਆਗ ਤੇ ਬਲੀਦਾਨ ਨੂੰ ਨਮਨ ਕੀਤਾ ਹੈ ਸ਼ਾਹ ਨੇ 25 ਜੂਨ 1975 ਨੂੰ ਦੇਸ਼ ’ਚ ਐਮਰਜੰਸੀ ਲਾਏ ਜਾਣ ਦਾ ਜ਼ਿਕਰ ਕਰਦਿਆਂ ਸ਼ੁੱਕਰਵਾਰ ਨੂੰ ਲੜੀਵਾਰ ਟਵੀਟ ਕਰਕੇ ਕਿਹਾ, 21 ਮਹੀਨਿਆਂ ਤੱਕ ਨਿਰਦਈ ਸ਼ਾਸਨ ਦੇ ਤਸੀਹੇ ਝੱਲਦਿਆਂ ਦੇਸ਼ ਦੇ ਸੰਵਿਧਾਨ ਤੇ ਲੋਕਤੰਤਰ ਦੀ ਰੱਖਿਆ ਲਈ ਲਗਾਤਾਰ ਸੰਘਰਸ਼ ਕਰਨ ਵਾਲੇ ਸਾਰੇ ਦੇਸ਼ ਵਾਸੀਆਂ ਦੇ ਤਿਆਗ ਤੇ ਬਲੀਦਾਨ ਨੂੰ ਨਮਨ।

ਇੱਕ ਹੋਰ ਟਵੀਟ ’ਚ ਉਨ੍ਹਾਂ ਕਿਹਾ, 1975 ’ਚ ਅੱਜ ਹੀ ਦੇ ਦਿਨ ਕਾਂਗਰਸ ਨੇ ਸੱਤਾ ਦੇ ਸਵਾਰਥ ਤੇ ਹੰਕਾਰ ’ਚ ਦੇਸ਼ ’ਤੇ ਐਮਰਜੰਸੀ ਥੋਪ ਕੇ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਕਤਲ ਕਰ ਦਿੱਤਾ ਕੁਝ ਸੱਤਿਆਗ੍ਰਹਿੀਆਂ ਨੂੰ ਰਾਤੋ-ਰਾਤ ਜੇਲ੍ਹ ਦੀ ਕਾਲਕੋਠਰੀ ’ਚ ਕੈਦ ਕਰ ਕੇ ਪ੍ਰੈੱਸ ’ਤੇ ਤਾਲੇ ਜੜ ਦਿੱਤੇ ਨਾਗਰਿਕਾਂ ਦੇ ਮੌਲਿਕ ਅਧਿਕਾਰ ਖੋਹ ਕੇ ਸੰਸਦ ਤੇ ਅਦਾਲਤ ਨੂੰ ਮੂਕ ਦਰਸ਼ਕ ਬਣਾ ਦਿੱਤਾ ਇੱਕ ਪਰਿਵਾਰ ਦੇ ਵਿਰੋਧ ’ਚ ਉੱਠਣ ਵਾਲੇ ਸੁਰਾਂ ਨੂੰ ਕੁਚਲਣ ਲਈ ਥੋਪਿਆ ਗਿਆ ਐਮਰਜੰਸੀ ਆਜ਼ਾਦ ਭਾਰਤ ਦੇ ਇਤਿਹਾਸ ਦਾ ਇੱਕ ਕਾਲਾ ਅਧਿਆਏ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।