Electricity Demand Punjab: ਬਿਜਲੀ ਦੀ ਮੰਗ ਨੇ ਲਿਆਂਦੀਆਂ ਤਰੇਲੀਆਂ, 14 ਹਜ਼ਾਰ ਮੈਗਾਵਾਟ ਨੂੰ ਟੱਪੀ

Electricity Demand Punjab
Electricity Demand Punjab: ਬਿਜਲੀ ਦੀ ਮੰਗ ਨੇ ਲਿਆਂਦੀਆਂ ਤਰੇਲੀਆਂ, 14 ਹਜ਼ਾਰ ਮੈਗਾਵਾਟ ਨੂੰ ਟੱਪੀ

Electricity Demand Punjab: ਸੋਮਵਾਰ ਦੇ ਮੁਕਾਬਲੇ ਮੰਗਲਵਾਰ ਨੂੰ ਬਿਜਲੀ ਦੀ ਮੰਗ ਵਿੱਚ 1300 ਮੈਗਾਵਾਟ ਤੋਂ ਵੱਧ ਦਾ ਵਾਧਾ

  • ਪਾਵਰਕੌਮ ਦੇ ਸਰਕਾਰੀ ਥਰਮਲਾਂ ਦੇ ਯੂਨਿਟਾਂ ’ਚ ਪੈਦਾ | Electricity Demand Punjab
  • ਹੋ ਰਹੀ ਐ ਤਕਨੀਕੀ ਗੜਬੜੀ

Electricity Demand Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਸੂਬੇ ਅੰਦਰ ਅੱਜ ਮੰਗਲਵਾਰ ਨੂੰ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਨੂੰ ਪਾਰ ਗਈ। ਇੱਥੋਂ ਤੱਕ ਕਿ ਇੱਕ ਦਿਨ ਵਿੱਚ ਹੀ ਬਿਜਲੀ ਦੀ ਮੰਗ ਵਿੱਚ 1300 ਮੈਗਾਵਾਟ ਦਾ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ। ਜੇਠ ਮਹੀਨੇ ਦੀ ਗਰਮੀ ਵੀ ਅੱਤ ਕਰਵਾ ਰਹੀ ਹੈ ਅਤੇ ਦੁਪਹਿਰ ਮੌਕੇ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਕੱਤਰ ਵੇਰਵਿਆਂ ਮੁਤਾਬਿਕ ਆਏ ਦਿਨ ਬਿਜਲੀ ਦੀ ਮੰਗ ਵਿੱਚ ਵੱਡਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਅੱਜ ਦੁਪਹਿਰ ਮੌਕੇ ਬਿਜਲੀ ਦੀ ਮੰਗ 14026 ਮੈਗਾਵਾਟ ਨੂੰ ਪਾਰ ਹੋ ਗਈ, ਜੋ ਕਿ ਇਸ ਸੀਜਨ ਦਾ ਵੱਡਾ ਵਾਧਾ ਹੈ।

Read Also : Viral Talent Punjab: ਇਸ ਇਨਸਾਨ ਦੇ ਸ਼ੌਕ ਤੇ ਕਲਾ ਨੂੰ ਦੇਖ ਕੇ ਤੁਸੀਂ ਵੀ ਕਹਿ ਉੱਠੋਗੇ, ਵਾਹ! ਭਾਈ ਵਾਹ!

ਬੀਤੇ ਦਿਨੀਂ ਬਿਜਲੀ ਦੀ ਵੱਧ ਤੋਂ ਵੱਧ ਮੰਗ 12746 ਮੈਗਾਵਾਟ ਦਰਜ ਕੀਤੀ ਗਈ ਸੀ ਅਤੇ ਅੱਜ ਸਿੱਧਾ 1300 ਮੈਗਾਵਾਟ ਬਿਜਲੀ ਦੀ ਮੰਗ ਵਿੱਚ ਵਾਧਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹੀ ਐਤਵਾਰ ਨੂੰ ਬਿਜਲੀ ਦੀ ਮੰਗ 11645 ਮੈਗਾਵਾਟ ਦਰਜ ਕੀਤੀ ਗਈ ਸੀ। ਦੋ ਦਿਨਾਂ ਵਿੱਚ ਹੀ ਬਿਜਲੀ ਦੀ ਮੰਗ ਵਿੱਚ 2300 ਮੈਗਾਵਾਟ ਤੋਂ ਵੱਧ ਦਾ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ, ਜੋ ਕਿ ਪਾਵਰਕੌਮ ਅਧਿਕਾਰੀਆਂ ਲਈ ਵੀ ਹੈਰਾਨੀ ਪੈਦਾ ਕਰ ਰਿਹਾ ਹੈ। ਪਿਛਲੇ ਸਾਲ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਦੇ ਨੇੜੇ-ਤੇੜੇ ਸੀ। ਇੱਧਰ ਗਰਮੀ ਵਿੱਚ ਹੀ ਪਾਵਰਕੌਮ ਦੇ ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟਾਂ ਵਿੱਚ ਵੀ ਖਰਾਬੀ ਆ ਰਹੀ ਹੈ।

Electricity Demand Punjab

ਲਹਿਰਾ ਮੁਹੱਬਤ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋ ਯੂਨਿਟ ਪਿਛਲੇ ਦਿਨਾਂ ਤੋਂ ਤਕਨੀਕੀ ਨੁਕਸ ਕਾਰਨ ਬੰਦ ਪਏ ਹਨ, ਜੋ ਕਿ ਅਜੇ ਤੱਕ ਠੀਕ ਨਹੀਂ ਹੋਏ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ 2 ਨੰਬਰ ਯੂਨਿਟ 5 ਅਪਰੈਲ ਦਾ ਕੈਪੀਟਲ ਓਵਰਹਗÇਲੰਗ ਕਾਰਨ ਬੰਦ ਪਿਆ ਹੈ, ਜੋ ਕਿ ਪਾਵਰਕੌਮ ਅਨੁਸਾਰ 25 ਮਈ ਤੱਕ ਚੱਲ ਸਕਦਾ ਹੈ। ਇਸੇ ਤਰ੍ਹਾਂ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ 4 ਨੰਬਰ ਯੂਨਿਟ 19 ਮਈ ਨੂੰ ਬੁਆਇਲਰ ਟਿਊਬ ਲੀਕੇਜ਼ ਕਾਰਨ ਬੰਦ ਹੋ ਗਿਆ ਸੀ, ਜੋ ਕਿ 24 ਮਈ ਨੂੰ ਚੱਲਣ ਦੀ ਸੰਭਾਵਨਾ ਹੈ।

ਇੱਧਰ ਜੇਕਰ ਸਰਕਾਰੀ ਥਰਮਲ ਪਲਾਂਟਾਂ ਦਾ ਬਿਜਲੀ ਉਤਪਾਦਨ ਵੇਖਿਆ ਜਾਵੇ ਤਾਂ ਸਰਕਾਰੀ ਥਰਮਲ ਪਲਾਂਟ ਰੋਪੜ ਦੇ ਚਾਰੇ ਯੂਨਿਟ ਚਾਲੂ ਹਨ, ਜਦੋਂ ਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਚੱਲ ਰਿਹਾ ਹੈ। ਸਰਕਾਰੀ ਥਰਮਲਾਂ ਦੇ 10 ਯੂਨਿਟਾਂ ਵਿੱਚੋਂ 8 ਯੂਨਿਟਾਂ ਤੋਂ 1450 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ।

ਇਸੇ ਤਰ੍ਹਾਂ ਹੀ ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਪੰਜੇ ਯੂਨਿਟ ਹੀ ਪੂਰੀ ਸਮਰੱਥਾ ’ਤੇ ਭਖੇ ਹੋਏ ਹਨ। ਇਨ੍ਹਾਂ ਯੂਨਿਟਾਂ ਤੋਂ ਪਾਵਰਕੌਮ ਨੂੰ 2700 ਮੈਗਾਵਾਟ ਤੋਂ ਵੱਧ ਬਿਜਲੀ ਹਾਸਲ ਹੋ ਰਹੀ ਹੈ। ਪਾਵਰਕੌਮ ਨੂੰ ਆਪਣੇ ਹਾਈਡ੍ਰਲ ਪ੍ਰਾਜੈਕਟਾਂ ਤੋਂ ਆਸ ਮੁਤਾਬਿਕ ਬਿਜਲੀ ਹਾਸਲ ਨਹੀਂ ਹੋ ਰਹੀ। ਇਸ ਵਾਰ ਬਿਜਲੀ ਦੀ ਮੰਗ ਰਿਕਾਰਡ ਪੱਧਰ ’ਤੇ ਪੁੱਜ ਸਕਦੀ ਹੈ ਅਤੇ ਪਾਵਰਕੌਮ ਲਈ ਚੁਣੌਤੀ ਪੈਦਾ ਹੋ ਸਕਦੀ ਹੈ।