ਡੀਐਸਪੀ ਫੂਲ ਅਤੇ ਐਸਐਚਓ ਰਾਮਪੁਰਾ ਮੌਕੇ ’ਤੇ ਪੁੱਜੇ
ਰਾਮਪੁਰਾ ਫੂਲ, (ਅਮਿਤ ਗਰਗ)। ਮੱਚੇ ਟਰਾਂਸਫਰ ਬਦਲਣ ਨੂੰ ਲੈ ਕੇ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਬਿਜਲੀ ਬੋਰਡ ਦੇ ਅਫਸਰਾਂ ਦਾ ਦਫਤਰਾਂ ’ਚ ਘਿਰਾਓ ਕੀਤਾ ਗਿਆ, ਅਫਸਰਾਂ ਨੂੰ ਦਫ਼ਰਤਾਂ ’ਚ ਬੰਦ ਕਰ ਦਿੱਤਾ ਗਿਆ। ਡੀਐਸਪੀ ਫੂਲ ਅਤੇ ਐਸਐਚਓ ਰਾਮਪੁਰਾ ਮੌਕੇ ’ਤੇ ਪੁੱਜੇ।
ਇਸ ਮੌਕੇ ਯੂਨੀਅਨ ਦੇ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਪਿਛਲੇ ਸਮੇਂ ਰਾਮਪੁਰਾ ਫੂਲ ਏਰੀਏ ਵਿੱਚ ਜਾਅਲੀ ਮੋਟਰ ਕੁਨੈਸਨਾਂ ਦਾ ਘਪਲਾ ਸਾਹਮਣੇ ਆਇਆ ਸੀ। ਉਸੇ ਤਹਿਤ ਅੱਜ ਪਿੰਡ ਗਿੱਲ ਕਲਾਂ ਦੇ ਇਕ ਕਿਸਾਨ ਦਾ ਟਰਾਂਸਫਾਰਮਰ ਮੱਚ ਗਿਆ ਜਿਸਨੂੰ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਆਪਣਾ ਮੰਨਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਅੱਜ ਮਜਬੂਰਨ ਵੱਸ ਘਿਰਾਓ ਕਰਨਾ ਪਿਆ | ਕਾਕਾ ਸਿੰਘ ਨੇ ਦੱਸਿਆ ਕਿ ਜਦੋਂ ਤੱਕ ਕਿਸਾਨ ਦਾ ਟਰਾਂਸਫਾਰਮਰ ਬਦਲਿਆ ਨਹੀਂ ਉਹ ਧਰਨਾ ਜਾਰੀ ਰੱਖਣਗੇ |ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ
ਇਹ ਵੀ ਪੜ੍ਹੋ : ਪਾਣੀਪਤ ‘ਚ ਵਾਹੀ ਕਰ ਰਿਹਾ ਕਿਸਾਨ ਆਇਆ ਰੋਟਾਵੇਟਰ ‘ਚ, ਹੋਈ ਦਰਦਨਾਕ ਮੌਤ
ਮੌਕੇ ’ਤੇ ਪੁੱਜੇ ਡੀਐਸਪੀ ਫੂਲ ਤੇ ਐਸਐਚਓ ਰਾਮਪੁਰਾ ਨੇ ਅਫਸਰਾਂ ਨੂੰ ਬਾਹਰ ਕੱਢਿਆ ਤੇ ਕਿਸਾਨਾਂ ਨੂੰ ਸਮਝਾਇਆ ਜਿਸ ਤੋਂ ਬਾਅਦ ਕੁਝ ਮਾਮਲਾ ਠੰਢਾ ਪਿਆ। ਹਾਲਕਿ ਕਿਸਾਨਾਂ ਵੱਲੋਂ ਧਰਨਾ ਜਾਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ