ਭਾਰਤ ਦੇ ਵਿਰੋਧ ਦੇ ਬਾਵਜ਼ੂਦ ਪੀਓਕੇ ‘ਚ ਚੋਣਾਂ
ਪਾਕਿਸਤਾਨ ਨੇ ਗਿਲਗਿਟ-ਬਾਲਿਸਤਾਨ ਨੂੰ ਨਵੇਂ ਪੰਜਵੇਂ ਪ੍ਰਾਂਤ ਦੀ ਤਜਵੀਜ਼ ਪਾਸ਼ ਕਰਵਾ ਕੇ ਭਾਰਤ ਅਖੰਡਤਾ ਖਿਲਾਫ਼ ਸਾਜਿਸ਼ ਦੀ ਬੁਨਿਆਦ ਪਹਿਲਾਂ ਹੀ ਰੱਖ ਦਿੱਤੀ ਸੀ, ਹੁਣ ਇਮਰਾਨ ਖਾਨ ਸਰਕਾਰ ਨੇ ਇੱਥੇ ਵਿਧਾਨ ਸਭਾ ਚੋਣਾਂ ਕਰਵਾ ਕੇ ਇਸ ਸਾਜਿਸ਼ ਨੂੰ ਹੋਰ ਡੂੰਘਾ ਕਰ ਦਿੱਤਾ ਹੈ ਪਾਕਿਸਤਾਨ ਦੀਆਂ ਇਹ ਕੋਸਿਸ਼ਾਂ ਅਸੰਵਿਧਾਨਿਕ ਹੋਣ ਦੇ ਨਾਲ-ਨਾਲ ਸ਼ਿਮਲਾ-ਸਮਝੌਤੇ ਖਿਲਾਫ਼ ਹਨ ਇਸ ਪ੍ਰਾਂਤ ਦੇ ਨਕਸ਼ੇ ‘ਚ ਵਿਵਾਦਿਤ ਪੀਓਕੇ ਦੀ ਭੂਮੀ ਵੀ ਸ਼ਾਮਲ ਹੈ ਚੋਣ ‘ਚ ਇਮਰਾਨ ਦੀ ਅਗਵਾਈ ਵਾਲੀ ‘ਪਾਕਿਸਤਾਨ ਤਹਿਰੀਕ-ਏ ਇਨਸਾਫ਼’ (ਪੀਟੀਆਈ) ਨੇ ਸਭ ਤੋਂ ਜਿਆਦਾ ਸੀਟਾਂ ਜਿੱਤੀਆਂ ਹਨ, ਇਸ ਦੇ ਬਾਵਜੂਦ ਉਹ ਬਹੁਮਤ ‘ਚ ਨਹੀਂ ਹੈ ਪਰ ਅਜ਼ਾਦ ਦੀ ਵੱਡੀ ਗਿਣਤੀ ‘ਚ ਜਿੱਤਣ ਨਾਲ ਮੰਨਿਆ ਜਾ ਰਿਹਾ ਹੈ ਕਿ ਪੀਟੀਆਈ ਨੂੰ ਸਰਕਾਰ ਬਣਾਉਣ ‘ਚ ਅੜਿੱਕਾ ਨਹੀਂ ਆਵੇਗਾ 2010 ‘ਚ ਪੇਸ਼ ਕੀਤੇ ਗਏ ਸਿਆਸੀ ਸੁਧਾਰ ਤੋਂ ਬਾਅਦ ਇਹ ਪੀਓਕੇ ‘ਚ ਤੀਜਾ ਵਿਧਾਨ ਸਭਾ ਚੋਣ ਹੈ
ਇੱਥੇ ਪਰੰਪਰਾ ਰਹੀ ਹੈ ਕਿ ਜੋ ਪਾਰਟੀ ਇਸਲਾਮਾਦ ‘ਚ ਸੱਤਾਧਾਰੀ ਹੁੰਦੀ ਹੈ, ਉਥੇ ਗਿਲਗਿਟ-ਬਾਲਟਿਸਤਾਨ ‘ਚ ਚੋਣ ਜਿੱਤ ਲੈਂਦੀ ਹੈ ਇੱਥੇ ਵਿਧਾਨ ਸਭਾ ਦੀ ਕੁੱਲ 24 ਸੀਟਾਂ ਹਨ ਕਿਉਂਕਿ ਪੀਓਕੇ ਭਾਰਤ ਦੇ ਜੰਮੂ ਕਸ਼ਮੀਰ ਰਾਜ ਦਾ ਅਧਿਕਾਰਿਕ ਭਾਗ ਹੈ, ਇਸ ਲਈ ਇਹ ਸੀਟਾਂ ਜੰਮੂ ਕਸ਼ਮੀਰ ਦੀਆਂ ਸੀਟਾਂ ‘ਚ ਵੀ ਸ਼ਾਮਲ ਹਨ ਭਾਰਤ ਦੇ ਇਸ ਚੋਣਾਂ ‘ਤੇ ਸਖ਼ਤ ਵਿਰੋਧ ਪ੍ਰਗਟਾਇਆ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਚੋਣਾਂ ਦਾ ਐਲਾਨ ‘ਤੇ ਕਿਹਾ ਸੀ ਕਿ ਫੌਜ ਜਰੀਏ ਕਬਜਾ ਕੀਤੇ ਗਏ ਖੇਤਰ ਦੀ ਸਥਿਤੀ ‘ਚ ਬਦਲਾਅ ਕਰਨ ਦੇ ਕਿਸੇ ਕਦਮ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ
ਇਹ ਰਾਜ ਪਾਕਿਸਤਾਨ ਦਾ ਨਾ ਤਾਂ ਅਧਿਕਾਰਿਕ ਭਾਗ ਹੈ ਅਤੇ ਨਾ ਹੀ ਹੁਣ ਤੱਕ ਇਸ ਨੂੰ ਸੰਵਿਧਾਨਕ ਦਰਜਾ ਪ੍ਰਾਪਤ ਹੈ ਇੱਥੇ ਦੇ ਲੋਕ ਆਮ ਚੋਣਾਂ ‘ਚ ਵੋਟਿੰਗ ਵੀ ਨਹੀਂ ਕਰਦੇ ਹਨ ਇਸ ਲਈ ਹਠਪੂਰਵਕ ਕੀਤੀ ਗਈ ਚੁਣਾਵੀਂ ਪ੍ਰਕਿਰਿਆ ਅਵੈਧਾਨਿਕ ਹੈ ਭਾਰਤ ਨੇ ਅਗਸਤ 2019 ਨੂੰ ਜਦੋਂ ਜੰਮੂ ਕਸ਼ਮੀਰ ਨੂੰ ਵੱਖ ਕੇਂਦਰੀ ਸੂਬਾ ਬਣਾਇਆ ਤਾਂ ਪਾਕਿਸਤਾਨ ਨੇ ਮੁੱਦੇ ਦਾ ਅੰਤਰਰਾਸ਼ਟਰੀਕਰਨ ਕਰਨ ਦੀ ਕੋਸ਼ਿਸ ਕੀਤੀ ਪਰੰਤੂ ਭਾਰਤ ਮੁਕੈਮਲ ਕਸ਼ਮੀਰ ਦੇ ਦਾਅਵੇ ‘ਤੇ ਕਾਇਮ ਰਿਹਾ ਨਤੀਜੇ ਵਜੋਂ ਪਾਕਿਸਤਾਨ ਨੂੰ ਕਿਤੋਂ ਵੀ ਹਮਾਇਤ ਨਹੀਂ ਮਿਲੀ ਅੰਗਰੇਜ਼ਾਂ ਨੂੰ ਜਦੋਂ ਭਾਰਤ ਛੱਡ ਕੇ ਜਾਣਾ ਪਿਆ ਤਾਂ ਉਨ੍ਹਾਂ ਨੇ ਪਟੇ ਦੇ ਦਸਤਾਵੇਜ਼ ਹਰੀਸਿੰਘ ਨੂੰ ਮੋੜ ਦਿੱਤੇ ਉਨ੍ਹਾਂ ਨੇ ਬ੍ਰਿਗੇਡੀਅਰ ਘਸਾਰ ਸਿੰਘ ਨੂੰ ਇੱਥੇ ਗਵਰਨਰ ਬਣਾ ਦਿੱਤੇ
ਗਿਲਗਿਟ ਸਕਾਊਟਸ ਦੇ ਸੈਨਿਕ ਵੀ ਮਹਾਰਾਜ ਦੇ ਅਧੀਨ ਕਰ ਦਿੱਤੇ ਗਏ ਮੇਜਰ ਡਬਲਯੂ ਏ ਬ੍ਰਾਊਨ ਅਤੇ ਕੈਪਟਨ ਏਐਸ ਮੈਥੀਸਨ ਇਸ ਫੌਜ ਦੇ ਅਧਿਕਾਰੀ ਸਨ ਜਦੋਂ ਪਾਕਿਸਤਾਨ ਕਬਾਇਲੀਆਂ ਦੀ ਆੜ ‘ਚ ਪਾਕਿਸਤਾਨੀ ਫੌਜ ਭੇਜ ਕੇ ਜੰਮੂ ਕਸ਼ਮੀਰ ‘ਤੇ ਹਮਲਾ ਕਰ ਦਿੱਤਾ, ਉਦੋਂ ਮੁਸ਼ਕਲ ਭਰੇ ਹਾਲਾਤਾਂ ਦੇ ਚੱਲਦਿਆਂ ਹਰੀਸਿੰਘ ਨੂੰ ਆਪਣਾ ਰਾਜ ਦਾ ਭਾਰਤ ‘ਚ ਰਲੇਵਾਂ ਕਰਨ ਨੂੰ ਮਜ਼ਬੂਰ ਹੋਣਾ ਪਿਆ 4 ਅਕਤੂਬਰ 1947 ਨੂੰ ਇੰਸਟੂਮੈਂਟ ਆਫ਼ ਐਕਸੇਸ਼ਨ ਨਾਮਕ ਦਸਤਾਵੇਜ ‘ਤੇ ਦਸਤਖ਼ਤ ਹੋਏ
ਇਸ ਤੋਂ ਬਾਅਦ ਗਿਲਗਿਟ-ਬਾਲਟੀਸਤਾਨ ‘ਤੇ ਭਾਰਤ ਦਾ ਜਾਇਜ਼ ਕਬਜ਼ਾ ਹੋ ਗਿਆ ਪਰ ਬ੍ਰਾਊਨ ਨੇ ਮਹਾਰਾਜ ਦੇ ਨਾਲ ਗਦਾਰੀ ਕੀਤੀ ਉਸ ਨੇ ਘੰਸਾਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੇਸ਼ਾਵਰ ਦੀ ਜੇਲ੍ਹ ‘ਚ ਭਿਜਵਾ ਦਿੱਤਾ ਨਾਲ ਹੀ ਅੰਗਰੇਜ਼ ਸੀਨੀਅਰ ਲੈਫ਼ਟੀਨੈਂਟ ਰੋਜ਼ਰ ਬੇਕਨ ਨੂੰ ਖ਼ਬਰ ਦਿੱਤੀ ਕਿ ਗਿਲਗਿਟ-ਬਾਲਟਿਸਤਾਨ ਪਾਕਿਸਤਾਨ ਦਾ ਹਿੱਸਾ ਬਣਨ ਜਾ ਰਿਹਾ ਹੈ 2 ਨਵੰਬਰ 1947 ਨੂੰ ਬ੍ਰਾਊਨ ਨੇ ਇੱਥੇ ਪਾਕਿ ਦਾ ਝੰਡਾ ਵੀ ਲਹਿਰਾ ਦਿੱਤਾ ਉਦੋਂ ਤੋਂ ਇਸ ਭੂਖੰਡ ‘ਤੇ ਪਾਕਿ ਦਾ ਕਬਜਾ ਹੋਇਆ ਹੈ ਚੋਣ ਦੀ ਪ੍ਰਕਿਰਿਆ ਤੋਂ ਲੰਘਣ ਦੇ ਬਾਵਜੂਦ ਇੱਥੇ ਦੀ ਵਿਧਾਨ ਸਭਾ ਨੂੰ ਆਪਣੇ ਵੱਲੋਂ ਕੋਈ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ
ਸਾਰੇ ਫੈਸਲੇ ਇੱਕ ਪ੍ਰੀਸ਼ਦ ਲੈਂਦੀ ਹੈ, ਜਿਸ ਦੇ ਪ੍ਰਧਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਹੁੰਦੇ ਹਨ ਲਿਹਾਜਾ ਚੋਣਾਂ ਦੇ ਬਾਵਜੂਦ ਵੀ ਇੱਥੇ ਵਿਦਰੋਹ ਦੀ ਅੱਗ ਸੁਲਗੀ ਰਹਿੰਦੀ ਹੈ ਇੱਥੇ ਅੱਗੇ ਅਸਤੋਰ, ਦਿਆਮੀਰ ਅਤੇ ਹੁਨਜਾ ਸਮੇਤ ਉਨ੍ਹਾਂ ਸਾਰਿਆਂ ਇਲਾਕਿਆਂ ‘ਚ ਬਗਾਵਤ ਦੀ ਅੱਗ ਸੁਲਗੀ ਰਹਿੰਦੀ ਹੈ, ਜੋ ਸ਼ੀਆ ਦੀ ਜਿਆਦਾ ਵਜੋਂ ਵਾਲੇ ਹਨ ਸੁੰਨੀ ਬਹੁਲ ਪਾਕਿਸਤਾਨ ‘ਚ ਸ਼ੀਆ ਅਤੇ ਅਹਿਮਦੀਆ ਮੁਸਲਿਮਾਂ ਸਮੇਤ ਸਾਰੇ ਧਾਰਮਿਕ ਘੱਟ-ਗਿਣਤੀਆਂ ਤਸੀਹੇ ਕੀਤੇ ਜਾ ਰਹੇ ਹਨ ਅਹਿਮਦੀਆਂ ਮੁਸਲਿਮਾਂ ਨਾਲ ਤਾਂ ਪਾਕਿ ਦੇ ਮੁਸਲਿਮ ਸਮਾਜ ਅਤੇ ਹਕੂਮਤ ਨੇ ਵੀ ਜਿਆਦਤੀ ਬਰਤੀ ਹੈ 1947 ‘ਚ ਉਨ੍ਹਾਂ ਕਾਰਨ ਗੈਰ ਮੁਸਲਿਮ ਐਲਾਨ ਕਰ ਦਿੱਤਾ ਗਿਆ ਸੀ
ਉਦੋਂ ਤੋਂ ਨਾ ਕੇਵਲ ਬੇਗਾਨੇ ਹਨ, ਸਗੋਂ ਹਿੰਦੂ, ਸਿੱਖ ਅਤੇ ਇਸਾਈਆਂ ਦੀ ਤਰ੍ਹਾਂ ਮਜਹਬੀ ਕੱਟੜਪੰਥੀਆਂ ਦੇ ਨਿਸ਼ਾਨੇ ‘ਤੇ ਵੀ ਰਹਿੰਦੇ ਹਨ ਮਈ 2010 ‘ਚ ਲਾਹੌਰ ‘ਚ ਇਕੱਠੇ ਦੋ ਅਹਿਮਦੀ ਮਸਜਿਦਾਂ ‘ਤੇ ਕਾਤਲਾਨਾ ਹਮਲਾ ਬੋਲ ਕੇ ਕਰੀਬ ਇੱਕ ਸੌ ਨਿਰਦੋਸ਼ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਪੀਓਕੇ ਅਤੇ ਬਲੋਚਸਤਾਨ ਪਾਕ ਲਈ ਬਾਈਕਾਟ ਵਾਲੇ ਖੇਤਰ ਹਨ ਪੀਓਕੇ ਦੀ ਜ਼ਮੀਨ ਦਾ ਇਸਤੇਮਾਲ ਉਹ, ਜਿੱਥੇ ਭਾਰਤ ਖਿਲਾਫ਼ ਕੈਂਪ ਲਾ ਕੇ ਗਰੀਬ ਅਤੇ ਲਾਚਾਰ ਮੁਸਲਿਮ ਜਵਾਨਾਂ ਨੂੰ ਅੱਤਵਾਦੀ ਬਣਾਉਣ ਦੀ ਸਿਖਲਾਈ ਦੇ ਰਿਹਾ ਹੈ, ਉਥੇ ਬਲੋਚਿਸਤਾਨ ਦੀ ਭੂਮੀ ਨਾਲ ਖਣਿਜ ਅਤੇ ਤੇਲ ਦਾ ਸੋਸ਼ਣ ਕਰਕੇ ਆਪਣੀ ਆਰਥਿਕ ਸਥਿਤੀ ਬਹਾਲ ਕੀਤੀ ਹੋਈ ਹੈ
ਇਕੱਲੇ ਮੁਜੱਫ਼ਰਾਬਾਦ ‘ਚ 62 ਅੱਤਵਾਦੀ ਕੈਂਪ ਹਨ ਇਥੋਂ ਦੇ ਲੋਕਾਂ ‘ਤੇ ਹਮੇਸ਼ਾਂ ਪੁਲਸੀਆ ਹੱਥਕੰਡੇ ਵਰਤੇ ਜਾਂਦੇ ਹਨ ਇੱਥੇ ਮਹਿਲਾਵਾਂ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ 50 ਫੀਸਦੀ ਨੌਜਵਾਨਾਂ ਪਾਸ ਰੁਜ਼ਗਾਰ ਨਹੀਂ ਹਨ 40 ਫੀਸਦੀ ਆਬਾਦੀ ਗਰੀਬੀ ਰੇਖਾ ਦੇ ਹੇਠਾਂ ਹੈ 88 ਫੀਸਦੀ ਖੇਤਰ ‘ਚ ਪਹੁੰਚ ਮਾਰਗ ਨਹੀਂ ਹਨ ਇਸ ਦੇ ਬਾਵਜੂਦ ਪਾਕਿਸਤਾਨ ਪਿਛਲੇ 70 ਸਾਲ ਤੋਂ ਇੱਥੋਂ ਦੇ ਲੋਕਾਂ ਦਾ ਬੇਰਹਿਮੀ ਨਾਲ ਖੂਨ ਚੂਸਣ ‘ਚ ਲੱਗਿਆ ਹੈ ਜੋ ਵਿਅਕਤੀ ਬੇਇਨਸਾਫ਼ੀ ਦੇ ਵਿਰੁੱਧ ਅਵਾਜ਼ ਉਠਾਉਂਦਾ ਹੈ, ਉਸ ਨੂੰ ਫੌਜ, ਪੁਲਿਸ ਜਾਂ ਫ਼ਿਰ ਆਈਐਸਆਈ ਚੁੱਕ ਕੇ ਲੈ ਜਾਂਦੀ Âੈ ਪੂਰੇ ਪਾਕ ‘ਚ ਸ਼ੀਆ ਮਸਜਿਦਾਂ ‘ਤੇ ਹੋ ਰਹੇ ਹਮਲਿਆਂ ਦੇ ਕਾਰਨ ਪੀਓਕੇ ਦੇ ਲੋਕ ਮਾਨਸਿਕ ਤੌਰ ‘ਤੇ ਦਹਿਸ਼ਤ ‘ਚ ਹਨ
ਦੂਜੇ ਪਾਸੇ ਪੀਓਕੇ ਦੇ ਨਜਦੀਕ ਖੈਬੁਰ ਪਖ਼ਤੂਨਖਵਾ ਪ੍ਰਾਂਤ ਅਤੇ ਕਬਾਇਲੀ ਇਲਾਕਿਆਂ ‘ਚ ਪਾਕਿ ਫੌਜ ਅਤੇ ਤਾਲਿਬਾਨੀਆਂ ਵਿਚਕਾਰ ਅਕਸਰ ਸੰਘਰਸ਼ ਜਾਰੀ ਰਹਿੰਦਾ ਹੈ, ਇਸ ਦਾ ਅਸਰ ਗੁਲਾਮ ਕਸ਼ਮੀਰ ਨੂੰ ਭੋਗਣਾ ਪੈਦਾ ਹੈ ਨਤੀਜੇ ਵਜੋਂ ਇੱਥੇ ਖੇਤੀ-ਕਿਸਾਨੀ, ਉਦਯੋਗ ਧੰਦੇ, ਸਿੱਖਿਆ-ਰੁਜ਼ਗਾਰ ਅਤੇ ਸਿਹਤ ਸੁਵਿਧਾਵਾਂ ਅਤੇ ਸੈਰ ਸਪਾਟਾ ਸਭ ਚੌਪਟ ਹਨ ਦਰਅਸਲ ਇਸ ਖੇਤਰ ਨੂੰ ਨਵੀਨ ਰਾਜ ਬਣਾਉਣ ਦੀ ਕੋਸ਼ਿਸ ਇਸ ਲਈ ਕੀਤੀ ਜਾ ਰਹੀ ਹੈ, ਕਿਉਂਕਿ ਚੀਨ ਪਾਕਿਸਤਾਨ ‘ਚ ਵੱਡਾ ਨਿਵੇਸ਼ ਕਰ ਰਿਹਾ ਹੈ ਗਵਾਦਰ ‘ਚ ਇੱਕ ਵੱਡਾ ਸਾਰੀ ਬੰਦਰਗਾਹ ਬਣਾਈ ਹੈ ਚੀਨ ਦੀ ਇੱਕ ਵੱਡੀ ਯੋਜਨਾ ਹੈ,
‘ਚਾਈਨਾ -ਪਾਕਿਸਤਾਨ ਇਕੋਨਾਮਿਕ ਕਾਰੀਡੋਰ’ ਇਸ ਦੀ ਲਾਗਤ 3 ਲੱਖ 51 ਕਰੋੜ ਹੈ ਇਹ ਗਲਿਆਰਾ ਗਿਲਗਿਟ-ਬਾਲਟਿਸਤਾਨ ‘ਚੋਂ ਲੰਘਣਾ ਹੈ ਚੀਨ ਨਹੀਂ ਚਾਹੁੰਦਾ ਕਿ ਉਸ ਦੀ ਪਰਿਯੋਜਨਾ ਅਜਿਹੇ ਇਲਾਕੇ ‘ਚ ਕੱਢੇ ਜਿਸ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਵਿਵਾਦ ਹੋਵੇ ਕਿਉਂਕਿ ਇਹ ਖੇਤਰ ਅਧਿਕਾਰਿਕ ਰੂਪ ‘ਚ ਭਾਰਤ ਦਾ ਹੈ, ਇਸ ਲਈ ਉਹ ਇਸ ਪਰਿਯੋਜਨਾ ਦਾ ਲਗਾਤਾਰ ਵਿਰੋਧ ਕਰ ਰਿਹਾ ਹੈ ਪਾਕਿਸਤਾਨ ਇਸ ਇਲਾਕੇ ਨੂੰ ਵਿਵਾਦਾਂ ਤੋਂ ਦੂਰ ਰੱਖਣ ਦੇ ਮਕਸਦ ਨਾਲ ਇਸ ਪ੍ਰਾਂਤ ਬਣਾਉਣ ਦੇ ਗੁਣਾ ਭਾਗ ‘ਚ ਲੱਗਿਆ ਹੈ, ਤਾਂ ਕਿ ਪਰਿਯੋਜਨਾ ਚੱਲਦੀ ਰਹੇ
ਇਹ ਵੀ ਸ਼ੱਕ ਹੈ ਕਿ ਕਿਤੇ ਚੀਨ ਤਾਂ ਇਸ ਮਕਸਦ ਦੇ ਪਿੱਛੇ ਨਹੀਂ?
ਗਿਲਗਿਟ-ਬਾਲਟਿਸਤਾਨ ਨੂੰ ਜੇਕਰ ਪਾਕਿਸਤਾਨ ਸੱਚਮੁੱਚ ਆਪਣਾ ਪੰਜਵਾਂ ਪ੍ਰਾਂਤ ਬਣਾ ਲੈਦਾ ਹੈ ਤਾਂ ਇਹ ਗਤੀਵਿਧੀ ਕਈ ਕੌਮਾਂਤਰੀ ਸਮਝੌਤਿਆਂ ਦੀ ਉਲੰਘਣ ਹੋਵੇਗੀ ਇਸ ਦੇ ਉਲਟ ਪਾਕਿਸਤਾਨ ਨੇ ਇੱਥੇ ਸੁੰਨੀ ਮੁਸਲਮਾਨਾਂ ਦੀ ਗਿਣਤੀ ਵਧਾ ਕੇ ਇਸ ਪੂਰੇ ਖੇਤਰ ਦੀ ਜਨਸੰਖਿਆ ਘਣਤਾ ਬਦਲਣ ਦੀ ਵੀ ਕੋਸ਼ਿਸ਼ ਸ਼ੁਰੂ ਕੀਤੀ ਹੋਈ ਹੈ ਇਸ ਕਾਰਨ ਵੀ ਇੱਥੇ ਦੇ ਮੂਲ ਬਲੋਚਾ ਦੀ ਪਾਕਿਸਤਾਨ ਦੇ ਪ੍ਰਤੀ ਜਬਰਦਸਤ ਨਰਾਜਗੀ ਹੈ ਸਮਝੌਤਿਆਂ ਦੇ ਉਲੰਘਣ ਤੋਂ ਵੱਡਾ ਮੁੱਦਾ ਇਹ ਵੀ ਹੈ ਕਿ ਇਹ ਇਲਾਕਾ ਇੱਕ ਅਜਿਹੇ ਵਿਵਾਦ ਦਾ ਹਿੱਸਾ ਰਿਹਾ ਹੈ, ਜਿਸ ਨੇ 74 ਸਾਲਾਂ ‘ਚ ਹਜਾਰਾਂ ਜਾਨਾਂ ਲਈਆਂ ਹਨ ਇਸ ਲਈ ਜਦੋਂ ਤੱਕ ਪੀਓਕੇ ਸਮੇਤ ਗਿਲਗਿਟ-ਬਾਲਟਿਸਤਾਨ ਦਾ ਕੋਈ ਪੱਕਾ ਹੱਲ ਨਿਕਲ ਜਾਂਦਾ, ਪਾਕਿਸਤਾਨ ਨੂੰ ਮਾਮੂਲੀ ਫਾਇਦੇ ਲਈ ਇਤਿਹਾਸ ਨਾਲ ਖਿਲਵਾੜ ਕਰਨ ਤੋਂ ਬਚਣਾ ਚਾਹੀਦਾ, ਨਹੀਂ ਤਾਂ ਉਸ ਨੂੰ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ
ਪ੍ਰਮੋਦ ਭਾਰਗਵ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.