Election Results 2024 Updates: ਮੁੰਬਈ (ਏਜੰਸੀ)। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਬਾਅਦ ਸ਼ਨਿੱਚਰਵਾਰ ਨੂੰ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ’ਚ ਮਹਾਯੁਤੀ ਅਤੇ ਮਹਾਵਿਕਾਸ ਆਘਾੜੀ ਵਿਚਾਲੇ ਕਰੀਬੀ ਮੁਕਾਬਲਾ ਸੀ ਪਰ ਜਿਵੇਂ-ਜਿਵੇਂ ਸਮਾਂ ਵਧਦਾ ਗਿਆ, ਮਹਾਯੁਤੀ ਨੇ ਰੁਝਾਨਾਂ ’ਚ ਵੱਡੀ ਲੀਡ ਲੈ ਲਈ ਹੈ।
ਮਹਾਯੁਤੀ ਦੀ ਮੁੱਖ ਪਾਰਟੀ ਭਾਜਪਾ ਰੁਝਾਨਾਂ ’ਚ ਸਭ ਤੋਂ ਵੱਧ ਸੀਟਾਂ ’ਤੇ ਅੱਗੇ ਚੱਲ ਰਹੀ ਹੈ। ਭਾਜਪਾ ਨੇ 63 ਸੀਟਾਂ ’ਤੇ ਲੀਡ ਹਾਸਲ ਕੀਤੀ ਹੈ, ਜਦਕਿ ਸ਼ਿਵ ਸੈਨਾ 30 ਸੀਟਾਂ ’ਤੇ ਅਤੇ ਐਨਸੀਪੀ ਨੇ 24 ਸੀਟਾਂ ’ਤੇ ਲੀਡ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਮਹਾਵਿਕਾਸ ਆਘਾੜੀ ’ਚ ਸ਼ਾਮਲ ਪਾਰਟੀਆਂ ਕਾਂਗਰਸ 12 ਸੀਟਾਂ ’ਤੇ ਅਤੇ ਐੱਸਸੀਪੀ 11 ਸੀਟਾਂ ’ਤੇ ਅਤੇ ਸ਼ਿਵ ਸੈਨਾ ਊਧਵ ਧੜਾ 9 ਸੀਟਾਂ ’ਤੇ ਅੱਗੇ ਚੱਲ ਰਿਹਾ ਹੈ। Election Results 2024 Updates
Read Also : Punjab Elections News: ਪੰਜਾਬ ’ਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ
ਇਸ ਵਾਰ ਚੋਣਾਂ ’ਚ ਮਹਾਗਠਜੋੜ ਅਤੇ ਮਹਾਯੁਤੀ ਵਿਚਾਲੇ ਮੁਕਾਬਲਾ ਹੈ। ਸੱਤਾਧਾਰੀ ਪਾਰਟੀ ਮਹਾਯੁਤੀ ਵਿੱਚ ਭਾਜਪਾ, ਸ਼ਿਵ ਸੈਨਾ ਅਤੇ ਐਨਸੀਪੀ ਸ਼ਾਮਲ ਹਨ, ਜਦੋਂ ਕਿ ਮਹਾ ਆਘਾੜੀ ਵਿੱਚ ਸ਼ਿਵ ਸੈਨਾ (ਯੂਬੀਟੀ), ਐਨਸੀਪੀ (ਐਸਪੀ) ਅਤੇ ਕਾਂਗਰਸ ਸ਼ਾਮਲ ਹਨ। ਮਹਾਗਠਜੋੜ ਅਤੇ ਮਹਾਯੁਤੀ ਦੋਵਾਂ ਵੱਲੋਂ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ਅਤੇ ਝਾਰਖੰਡ ਦੀਆਂ 81 ਵਿਧਾਨ ਸਭਾ ਸੀਟਾਂ ’ਤੇ 20 ਨਵੰਬਰ ਨੂੰ ਵੋਟਿੰਗ ਖਤਮ ਹੋ ਗਈ ਹੈ। ਮਹਾਰਾਸ਼ਟਰ ਵਿੱਚ ਬਹੁਮਤ ਦਾ ਅੰਕੜਾ 145 ਹੈ।