Faridkot News : ਸਰਕਾਰੀ ਬ੍ਰਿਜਿੰਦਰਾ ਕਾਲਜ ’ਚ ਪੀਐਸਯੂ ਦੀ ਨਵੀਂ ਕਮੇਟੀ ਦੀ ਚੋਣ

Faridkot News
Faridkot News : ਸਰਕਾਰੀ ਬ੍ਰਿਜਿੰਦਰਾ ਕਾਲਜ ’ਚ ਪੀਐਸਯੂ ਦੀ ਨਵੀਂ ਕਮੇਟੀ ਦੀ ਚੋਣ

ਵਿਦਿਆਰਥੀ ਮੰਗਾਂ ’ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ | Faridkot News 

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ ਵਿੱਚ ਸੂਬਾ ਆਗੂ ਧੀਰਜ ਕੁਮਾਰ ਦੀ ਅਗਵਾਈ ਵਿੱਚ 61 ਮੈਂਬਰੀ ਕਾਲਜ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਕਾਲਜ ਕਮੇਟੀ ਨੇ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ। Faridkot News

ਪੀ ਐਸ ਯੂ ਦੇ ਜ਼ਿਲਾ ਆਗੂ ਹਰਵੀਰ ਅਤੇ ਸੁਖਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਜਥੇਬੰਦੀ ਬਾਰੇ ਜਾਣ ਪਹਿਚਾਣ ਕਰਵਾਉਂਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਹੋਰਾਂ ਦੀ ਬਣਾਈ ਜਥੇਬੰਦੀ ਹੈ ਜੋ ਲਗਭਗ ਸੌ ਸਾਲਾਂ ਤੋਂ ਪੰਜਾਬ ਦੇ ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀ ਮੰਗਾਂ ਮਸਲਿਆਂ ਲਈ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਦਾ ਮਕਸਦ ਵਿਦਿਆਰਥੀ ਵਿਰੋਧੀ ਸਿੱਖਿਆ ਪ੍ਰਬੰਧ ਬਦਲ ਕਿ ਜਮਹੂਰੀ ਅਤੇ ਵਿਗਿਆਨਕ ਸਿੱਖਿਆ ਪ੍ਰਬੰਧ ਉਸਾਰਨਾ ਹੈ।

ਇਹ ਵੀ ਪੜ੍ਹੋ: Kotkapura News: ਸਿਵਲ ਹਸਪਤਾਲ ਕੋਟਕਪੂਰਾ ’ਚ ਸਟਾਫ ਦੀ ਕਮੀ ਨੂੰ ਜਲਦ ਪੂਰਾ ਕੀਤਾ ਜਾਵੇਗਾ : ਸਪੀਕਰ ਸੰਧਵਾਂ

ਉਹਨਾਂ ਕਿਹਾ ਕਿ ਵਿਦਿਆਰਥੀਆਂ ਉੱਪਰ ਨਵੀ ਸਿੱਖਿਆ ਨੀਤੀ 2020 ਮੜ ਦਿੱਤੀ ਗਈ ਹੈ ਜਿਸ ਦੇ ਮਾੜੇ ਪ੍ਰਭਾਵ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।ਇਸ ਨੀਤੀ ਮੁਤਾਬਿਕ ਗ੍ਰੇਜੁਏਸ਼ਨ ਨੂੰ ਚਾਰ ਸਾਲ ਦਾ ਕਰ ਦਿੱਤਾ ਗਿਆ ਹੈ, 4 ਹੋਰ ਨਵੇਂ ਵਿਸ਼ੇ ਸ਼ਾਮਿਲ ਕਰ ਦਿੱਤੇ ਗਏ ਹਨ ਜਿਨ੍ਹਾਂ ਦਾ ਨਾ ਹਜੇ ਕੋਈ ਪ੍ਰੋਫੈਸਰ ਹੈ ਅਤੇ ਨਾ ਹੀ ਕਿਤਾਬਾਂ ਆਈਆਂ ਹਨ। ਨਵੀਂ ਸਿੱਖਿਆ ਨੀਤੀ ਸਰਕਾਰੀ ਵਿਦਿਅਕ ਅਦਾਰਿਆਂ ਦੀ ਤਬਾਹੀ ਦਾ ਵਾਰੰਟ ਹੈ, ਇਹ ਨੀਤੀ ਗੈਰ ਵਿਗਿਆਨਕ ਸਿੱਖਿਆ ਪ੍ਰਬੰਧ ਨੂੰ ਉਤਸ਼ਾਹਿਤ ਕਰਦੀ ਹੈ ਇਸ ਜ਼ਰੀਏ ਵਿਦਿਆਰਥੀਆਂ ਨੂੰ ਮੰਦਬੁੱਧੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਸ ਨੀਤੀ ਦੇ ਖਿਲਾਫ ਵਿਦਿਆਰਥੀਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ।

ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਜਸਨੀਤ ਸਿੰਘ ਨੇ ਕਮੇਟੀ ਅੱਗੇ ਨਵੇਂ ਆਗੂਆਂ ਦਾ ਪੈਨਲ ਪੇਸ਼ ਕਰਕੇ ਵਿਦਿਆਰਥੀਆਂ ਤੋਂ ਸਹਿਮਤੀ ਲਈ ਜਿਸ ਵਿੱਚ ਅਰਸ਼ਦੀਪ ਸਿੰਘ ਨੂੰ ਪ੍ਰਧਾਨ, ਸ਼ਰਨਦੀਪ ਸਾਧਾਂਵਾਲਾ ਨੂੰ ਮੀਤ ਪ੍ਰਧਾਨ, ਜਲੰਧਰ ਸੰਧਵਾਂ ਨੂੰ ਕਮੇਟੀ ਸਕੱਤਰ, ਸਿਮਰਨ ਕੌਰ ਨੂੰ ਪ੍ਰੈਸ ਸਕੱਤਰ ਸਹਾਇਕ ਸਕੱਤਰ ਹਰਮਨਦੀਪ ਸਿੰਘ, ਖਜ਼ਾਨਚੀ ਹਰਪ੍ਰੀਤ ਕੌਰ, ਸੋਸ਼ਲ ਮੀਡੀਆ ਇੰਚਾਰਜ ਲਵਪ੍ਰੀਤ ਸੁੱਖਣਵਾਲਾ ਅਤੇ ਸੱਭਿਆਚਾਰਕ ਵਿੰਗ ਦੇ ਇੰਚਾਰਜ ਰਮਨਦੀਪ ਢਿਲਵਾਂ ਨੂੰ ਚੁਣਿਆ ਗਿਆ। Faridkot News

ਪੰਜਾਬ ਦੀ ਸਿੱਖਿਆ ਨੀਤੀ ਖ਼ੁਦ ਬਣਾਉਣੀ ਚਾਹੀਦੀ

ਕਮੇਟੀ ਪ੍ਰਧਾਨ ਅਰਸ਼ਦੀਪ ਸਿੰਘ, ਮੀਤ ਪ੍ਰਧਾਨ ਸ਼ਰਨਦੀਪ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਜਸ਼ਨਦੀਪ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕੇਂਦਰ ਦੀ ਨੀਤੀ ਖ਼ਿਲਾਫ਼ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਕੇਂਦਰ ਦੀ ਨੀਤੀ ਰੱਦ ਕਰਕੇ ਪੰਜਾਬ ਦੀ ਸਿੱਖਿਆ ਨੀਤੀ ਖ਼ੁਦ ਬਣਾਉਣੀ ਚਾਹੀਦੀ ਹੈ। ਚਕਮੇਟੀ ਸਕੱਤਰ ਜੰਲਧਰ ਸਿੰਘ ਨੇ ਕਿਹਾ ਕਿ ਕਾਲਜ ਵਿੱਚ ਪ੍ਰੋਫ਼ੈਸਰਾਂ ਦੀ ਕਮੀ ਪੂਰੀ ਕਰਵਾਉਣ ਅਤੇ ਨਵੇਂ ਕਲਾਸ ਰੂਮ ਬਣਾਉਣ ਲਈ ਵੀ ਸੰਘਰਸ਼ ਕੀਤਾ ਜਾਵੇਗਾ ।

LEAVE A REPLY

Please enter your comment!
Please enter your name here