ਬਿਮਾਰੀ ਤੋਂ ਦੁਖੀ ਬਜੁਰਗ ਕਿਸਾਨ ਨੇ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ

ਬਿਮਾਰੀ ਤੋਂ ਦੁਖੀ ਬਜੁਰਗ ਕਿਸਾਨ ਨੇ ਗੋਲੀ ਮਾਰ ਕੇ ਕੀਤੀ ਆਤਮ ਹੱਤਿਆ

ਮਲੋਟ, (ਮਨੋਜ)। ਮਲੋਟ ਦੇ ਪ੍ਰੀਤ ਨਗਰ ਵਿੱਚ ਬਿਮਾਰੀ ਤੋਂ ਦੁੱਖੀ ਬਜੁਰਗ ਕਿਸਾਨ ਨੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਥਾਣਾ ਸਿਟੀ ਪੁਲਿਸ ਨੇ 174 ਅਧੀਨ ਕਾਰਵਾਈ ਕਰਕੇ ਮ੍ਰਿਤਕ ਦੀ ਲਾਸ਼ ਦਾ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦੇ ਸਬ ਇੰਸਪੈਕਟਰ ਹਰਵਿੰਦਰਪਾਲ ਸਿੰਘ ਨੇ ਦੱÎਸਿਆ ਕਿ ਪਿੰਡ ਚੰਨੂੰ ਦੇ ਰਹਿਣ ਵਾਲੇ ਬਜੁਰਗ ਕਿਸਾਨ ਦੇ ਬੇਟੇ ਜਤਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਕਰੀਬ 20 ਸਾਲਾਂ ਤੋਂ ਮਲੋਟ ਦੇ ਪ੍ਰੀਤ ਨਗਰ ਵਿੱਚ ਰਹਿੰਦਾ ਹੈ।

ਉਸਦਾ ਪਿਤਾ ਬਲਜਿੰਦਰ ਸਿੰਘ ਕਾਫੀ ਸਮੇਂ ਤੋਂ ਹੈਪੇਟਾਈਟਸ ਸੀ ਦੀ ਬਿਮਾਰੀ ਤੋਂ ਪੀੜਿਤ ਸੀ ਅਤੇ ਉਸਦਾ ਇਲਾਜ ਪੀਜੀਆਈ ਚੰਡੀਗੜ ਤੋਂ ਚੱਲ ਰਿਹਾ ਸੀ ਅਤੇ ਅਕਸਰ ਹੀ ਉਹ ਆਪਣੀ ਬਿਮਾਰੀ ਦੀ ਚਿੰਤਾ ਪਰਿਵਾਰ ਨਾਲ ਸਾਂਝੀ ਕਰਦਾ ਰਹਿੰਦਾ ਸੀ ਕਿ ਬੀਤੀ ਰਾਤ ਉਸਨੇ ਆਪਣੇ ਕਮਰੇ ਵਿੱਚ ਪਈ 12 ਬੋਰ ਦੀ ਬੰਦੂਕ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here