ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਨਅੱਤੀ ਸ਼ਹਿਰ ਲੁਧਿਆਣਾ ਵਿਖੇ ਕੁੱਝ ਨੌਸ਼ਰਬਾਜਾਂ ਨੇ ਇੱਕ ਵਿਅਕਤੀ ਨੂੰ ਗੱਲਾਂ ’ਚ ਉਲਝਾ ਪਹਿਲਾਂ ਉਸਦਾ ਏਟੀਐੱਮ ਕਾਰਡ ਬਦਲਿਆ ਅਤੇ ਬਾਅਦ ’ਚ ਉਸਦੇ ਖਾਤੇ ’ਚ ਏਟੀਐੱਮ ਰਾਹੀਂ 80 ਹਜ਼ਾਰ ਰੁਪਏ ਕਢਵਾ ਲਏ। ਜਾਣਕਾਰੀ ਦਿੰਦਿਆਂ ਪੀੜਤ ਕਰਨੈਲ ਸਿੰਘ ਵਾਸੀ ਭਾਈ ਹਿੰਮਤ ਸਿੰਘ ਨਗਰ ਦੁੱਗਰੀ ਨੇ ਦੱਸਿਆ ਕਿ ਉਹ ਏਟੀਐੱਮ ਰਾਹੀਂ ਆਪਣੇ ਐਸਬੀਆਈ ਦੇ ਬੈਂਕ ਖਾਤੇ ’ਚੋਂ ਪੈਸੇ ਕਢਵਾਉਣ ਲਈ ਇੱਟਾਂ ਵਾਲਾ ਰੋਡ ਨੇੜੇ ਅਵਤਾਰ ਬੈਲਡਿੰਗ ਵਾਲਾ ਦੁੱਗਰੀ ਵਿਖੇ ਏਟੀਐੱਮ ’ਚੋਂ ਪੈਸੇ ਕਢਵਾਉਣ ਗਿਆ ਸੀ। ਜਿੱਥੇ ਅਚਾਨਕ ਹੀ 4 ਨਾਮਲੂਮ ਵਿਅਕਤੀ ਆ ਧਮਕੇ। (Ludiana News)
ਇਹ ਵੀ ਪੜ੍ਹੋ : ਸ਼ਹੀਦ ਸਰਾਭਾ ਦੇ ਸ਼ਹੀਦੀ ਦਿਹਾੜੇ ’ਤੇ ਹਜ਼ਾਰਾਂ ਲੋਕਾਂ ਵੱਲੋਂ ਨਸ਼ਿਆਂ ਵਿਰੁੱਧ ਡਟਣ ਦਾ ਅਹਿਦ
ਜਿੰਨਾਂ ਨੇ ਉਸ ਨੂੰ ਘੇਰਾ ਪਾ ਕੇ ਪੈਸੇ ਕਢਵਾ ਕੇ ਦੇਣ ਦੇ ਬਹਾਨੇ ਉਸ ਦਾ ਏਟੀਐੱਮ ਬਦਲ ਕੇ ਉੱਥੋਂ ਚਲੇ ਗਏ। ਜਿੰਨਾਂ ਦੇ ਜਾਣ ਤੋਂ ਬਾਅਦ ਜਿਉਂ ਹੀ ਉਸ ਨੇ ਆਪਣੇ ਹੱਥ ’ਚ ਫੜਿਆ ਏਟੀਐੱਮ ਕਾਰਡ ਚੈੱਕ ਕੀਤਾ ਤਾਂ ਉਸ ਉੱਪਰ ਨਾਂਅ ਕਿਸੇ ਹੋਰ ਵਿਅਕਤੀ ਦਾ ਲਿਖਿਆ ਹੋਇਆ ਸੀ। ਜਿਸ ਤੋਂ ਉਸ ਨੂੰ ਆਪਣੇ ਕਾਰਡ ਦੇ ਬਦਲੇ ਜਾਣ ਬਾਰੇ ਪਤਾ ਲੱਗਾ। ਕਰਨੈਲ ਸਿੰਘ ਨੇ ਅੱਗੇ ਦੱਸਿਆ ਜਦ ਤੱਕ ਉਹ ਆਪਣਾ ਏਟੀਐੱਮ ਕਾਰਡ ਬਲੌਕ ਕਰਵਾਉਣ ਲਈ ਬੈਂਕ ਪਹੁੰਚਿਆ ਤਦ ਤੱਕ ਉਸਦੇ ਖਾਤੇ ’ਚੋਂ ਵੱਖ-ਵੱਖ ਟ੍ਰਾਂਜੈਕਸ਼ਨਾਂ ਰਾਹੀਂ 79, 987 ਰੁਪਏ ਨਿੱਕਲ ਚੁੱਕੇ ਸਨ। ਤਫਤੀਸੀ ਅਫ਼ਸਰ ਸੁਖਦੇਵ ਰਾਜ ਦਾ ਕਹਿਣਾ ਹੈ ਕਿ ਪੁਲਿਸ ਨੇ ਕਰਨੈਲ ਸਿੰਘ ਦੀ ਸ਼ਿਕਾਇਤ ’ਤੇ ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ ਹੈ। (Ludiana News)