ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਅੱਠ ਕਿਲੋ ਹੈਰੋ...

    ਅੱਠ ਕਿਲੋ ਹੈਰੋਇਨ, 20 ਲੱਖ ਕੈਸ਼ ਡਰੱਗ ਮਨੀ ਸਮੇਤ 6 ਕਾਬੂ

    ਪੰਜਾਬ ਅਤੇ ਹੋਰਨਾਂ ਰਾਜਾਂ ’ਚ ਵੇਚੀ ਜਾਣੀ ਸੀ ਹੈਰੋਇਨ, ਸਮੱਗਲਰ ਸੁੱਖੀ ਪਾਕਿਸਤਾਨ ਤੋਂ ਮੰਗਵਾਉਂਦਾ ਸੀ ਹੈਰੋਇਨ

    ਹੁਸ਼ਿਆਰਪੁਰ, (ਸੱਚ ਕਹੂੰ ਨਿਊਜ਼) ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਕੌਮਾਂਤਰੀ ਸਮੱਗਲਰਾਂ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਸਮੱਗਲਰਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 8 ਕਿਲੋ ਹੈਰੋਇਨ, ਜੋ ਕਿ ਫਾਰਚੂਨਰ ਗੱਡੀ ਦੇ ਬੰਪਰ ਵਿੱਚ ਰੇਡੀਏਟਰ ਦੇ ਅੱਗੇ ਬਣਾਏ ਗੁਪਤਖਾਨੇ ਵਿੱਚ ਰੱਖੀ ਹੋਈ ਸੀ, ਬਰਾਮਦ ਕੀਤੀ ਗਈ ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਸਫ਼ਲਤਾ ਹਾਸਲ ਕਰਦਿਆਂ ਜ਼ਿਲ੍ਹਾ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਸਕਾਰਪੀਓ ਗੱਡੀ ਵਿੱਚੋਂ 20 ਲੱਖ ਰੁਪਏ ਕੈਸ਼ ਡਰੱਗ ਮਨੀ, 5 ਕਿਲੋ ਡੋਡੇ ਚੂਰਾ ਪੋਸਤ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਰ੍ਰਫਤਾਰ ਕੀਤਾ ਹੈ

    ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਦੋਵਾਂ ਮਾਮਲਿਆਂ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਾਹਿਲਪੁਰ-ਫਗਵਾੜਾ ਰੋਡ ’ਤੇ ਪਿੰਡ ਠੁਆਣਾ ਵਿਖੇ ਵਿਸ਼ੇਸ਼ ਨਾਕਾਬੰਦੀ ਦੌਰਾਨ ਫਾਰਚੂਨਰ ਗੱਡੀ ਨੰ: ਐਚ.ਆਰ.-26-ਸੀ ਡੀ-0072 ਦੀ ਚੈਕਿੰਗ ਦੌਰਾਨ 8 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਉਨ੍ਹਾਂ ਦੱਸਿਆ ਕਿ ਸਮੱਗਲਰਾਂ ਵੱਲੋਂ ਇਹ ਹੈਰੋਇਨ ਪੰਜਾਬ ਅਤੇ ਹੋਰਨਾਂ ਰਾਜਾਂ ਵਿੱਚ ਭੇਜੀ ਜਾਣੀ ਸੀ ਜਿਹੜੀ ਕਿ ਪੁਲਿਸ ਨੇ ਸਮੇਂ ਸਿਰ ਬਰਾਮਦ ਕਰਕੇ ਸਮੱਗਲਰਾਂ ਨੂੰ ਕਾਬੂ ਕਰ ਲਿਆ

    ਐਸ.ਐਸ.ਪੀ. ਨੇ ਦੱਸਿਆ ਕਿ ਗੱਡੀ ਵਿੱਚ ਸਵਾਰ ਵਿਅਕਤੀਆਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖੀ ਵਾਸੀ ਚੰਨਣਵਾਲ ਥਾਣਾ ਮਹਿਲ ਕਲਾਂ, ਬਰਨਾਲਾ, ਮਨਪ੍ਰੀਤ ਸਿੰਘ ਉਰਫ ਕਾਲਾ ਅਤੇ ਜਗਦੀਪ ਸਿੰਘ ਉਰਫ ਸੋਨੀ ਵਾਸੀ ਪਿੰਡ ਬਲਵੇੜਾ ਥਾਣਾ ਸਦਰ ਪਟਿਆਲਾ ਵਜੋਂ ਹੋਈ ਹੈ ਉਨ੍ਹਾਂ ਦੱਸਿਆ ਕਿ ਗੱਡੀ ਦੀ ਜਾਂਚ ਦੌਰਾਨ ਬੰਪਰ ਵਿੱਚ ਰੇਡੀਏਟਰ ਦੇ ਅੱਗੇ ਬਣਾਏ ਇੱਕ ਗੁਪਤਖਾਨੇ ਨੂੰ ਖੋਲ੍ਹਣ ’ਤੇ ਉਸ ਵਿੱਚੋਂ 8 ਪੈਕਟ ਬਰਾਮਦ ਹੋਏ ਜਿਨ੍ਹਾਂ ਵਿੱਚ 8 ਕਿਲੋ ਹੈਰੋਇਨ ਰੱਖੀ ਹੋਈ ਸੀ ਉਹਨਾਂ ਦੱਸਿਆ ਕਿ ਸੁਖਵਿੰਦਰ ਉਰਫ ਸੁੱਖੀ ਖਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਉਨ੍ਹਾਂ ਦੱਸਿਆ ਕਿ ਸੁਖੀ ਪਾਕਿਸਤਾਨ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਜਾਂਦਾ ਸੀ

    ਜਿਸ ਕਰਕੇ ਪਾਕਿਸਤਾਨ ਵਿਖੇ ਨਸ਼ਾ ਸਮੱਗਲਰਾਂ ਨਾਲ ਉਸ ਦੇ ਸਬੰਧ ਸਨ ਜਿਨ੍ਹਾਂ ਰਾਹੀਂ ਉਹ ਹੈਰੋਇਨ ਮੰਗਵਾਉਂਦਾ ਅਤੇ ਅੱਗੇ ਭਾਰਤ ਵਿੱਚ ਸਪਲਾਈ ਕਰਦਾ ਸੀ ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ਼ ਥਾਣਾ ਮਾਹਿਲਪੁਰ ਵਿੱਚ ਧਾਰਾ 21-ਸੀ-61-85 ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਇਨ੍ਹਾਂ ਦਾ ਰਿਮਾਂਡ ਲੈ ਕੇ ਨਸ਼ਿਆਂ ਦੇ ਧੰਦੇ ਦੀ ਲੜੀ ਦੀ ਤਹਿ ਤੱਕ ਜਾਇਆ ਜਾਵੇਗਾ

    ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਕ ਹੋਰ ਮਾਮਲੇ ਵਿੱਚ ਸੀ.ਆਈ.ਏ. ਸਟਾਫ਼ ਹੁਸ਼ਿਆਰਪੁਰ ਨੇ ਟੀ-ਪੁਆਇੰਟ ਗਰਨਾ ਸਾਹਿਬ ਨੇੜੇ ਨਾਕਾਬੰਦੀ ਕਰਕੇ ਸਕਾਰਪੀਓ ਨੰਬਰ ਪੀ.ਬੀ.-13-ਬੀ.ਈ.-3737 ਦੀ ਚੈਕਿੰਗ ਦੌਰਾਨ ਉਸ ਦੀ ਸਟੱਪਣੀ ਵਿੱਚੋਂ 20 ਲੱਖ ਰੁਪਏ ਕੈਸ਼ ਡਰੱਗ ਮਨੀ ਅਤੇ ਗੱਡੀ ਦੇ ਮੈਟ ਹੇਠੋਂ 5 ਕਿਲੋ ਡੋਡੇ ਚੂਰਾ ਪੋਸਤ ਵੀ ਬਰਾਮਦ ਕੀਤੇ

    ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਸਵਾਰ ਵਿਅਕਤੀਆਂ ਦੀ ਪਛਾਣ ਸੁਰਿੰਦਰ ਸਿੰਘ ਉਰਫ ਸ਼ਿੰਦਾ, ਫੁੰਮਣ ਸਿੰਘ ਉਰਫ ਕਾਲੀ ਅਤੇ ਸ਼ਿੰਦਰ ਪਾਲ ਸਿੰਘ ਉਰਫ਼ ਸ਼ਿੰਦਾ ਤਿੰਨੋਂ ਵਾਸੀ ਬੁਰਜ ਹਸਨ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ ਉਨ੍ਹਾਂ ਦੱਸਿਆ ਕਿ ਇਹ ਤਿੰਨੇ ਸ੍ਰੀਨਗਰ ਵਿਖੇ ਡੋਡੇ ਚੂਰਾ ਪੋਸਤ ਦੀ ਖਰੀਦੋ-ਫਰੋਖਤ ਲਈ ਜਾ ਰਹੇ ਸਨ ਇਨ੍ਹਾਂ ਤਿੰਨਾਂ ਖਿਲਾਫ਼ ਥਾਣਾ ਦਸੂਹਾ ਵਿੱਚ ਐਨ.ਡੀ.ਪੀ.ਐਸ. ਐਕਟ ਦੀ ਧਾਰਾ 15-61-85 ਤਹਿਤ ਮਾਮਲਾ ਦਰਜ ਕੀਤਾ ਗਿਆ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.