ਕੱਲ੍ਹ ਨੂੰ ਆਖਰੀ ਨੋਟਿਸ ਦੇਵਾਂਗੇ ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ
(ਸੱਚ ਕਹੂੰ ਨਿਊਜ਼) ਚੰਡਗੀੜ੍ਹ। ਪੰਜਾਬ ਦੇ 8 ਸਾਬਕਾ ਵਿਧਾਇਕ ਚੰਡੀਗੜ੍ਹ ਵਿੱਚ ਮਿਲੇ ਸਰਕਾਰੀ ਫਲੈਟ ਦਾ ਕਬਜ਼ਾ ਨਹੀਂ ਛੱਡ ਰਹੇ ਹਨ। ਇਸ ਨੂੰ ਦੇਖਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਤੁਰੰਤ ਫਲੈਟ ਖਾਲੀ ਕਰਨ ਲਈ ਕਿਹਾ। ਇਸ ਸਬੰਧੀ ਪਹਿਲਾਂ ਹੀ ਨੋਟਿਸ ਭੇਜੇ ਜਾ ਚੁੱਕੇ ਹਨ। ਅਲਟੀਮੇਟਮ ਵੀ ਦਿੱਤਾ ਗਿਆ ਪਰ ਫਲੈਟ ਹਾਲੇ ਤੱਕ ਖਾਲੀ ਨਹੀਂ ਕੀਤੇ ਗਏ। ਹੁਣ ਉਨ੍ਹਾਂ ਨੂੰ ਆਖਰੀ ਨੋਟਿਸ ਭੇਜਿਆ ਜਾਵੇਗਾ। ਉਸ ਤੋਂ ਬਾਅਦ ਫਲੈਟ ਨਾ ਖਾਲੀ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲਾਂ ਉਨ੍ਹਾਂ ਨੂੰ 25 ਮਾਰਚ ਤੱਕ ਫਲੈਟ ਖਾਲੀ ਕਰਨ ਦਾ ਸਮਾਂ ਦਿੱਤਾ ਗਿਆ ਸੀ ਤੇ ਨਾਲ ਸਾਰਿਆਂ ਨੂੰ 15 ਦਿਨਾਂ ਦਾ ਨੋਟਿਸ ਵੀ ਦਿੱਤਾ ਗਿਆ ਸੀ। ਪਰ ਇਸ ਦੇ ਬਾਵਜ਼ੂਦ ਹਾਲੇ ਤੱਕ ਫਲੈਟ ਖਾਲੀ ਨਹੀਂ ਕੀਤੇ ਗਏ।
ਇਨ੍ਹਾਂ 8 ਸਾਬਕਾ ਵਿਧਾਇਕਾਂ ਨੇ ਖਾਲੀ ਨਹੀਂ ਕੀਤੇ ਫਲੈਟ
ਸਾਬਕਾ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਅੰਗਦ ਸਿੰਘ, ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ., ਕੁਲਬੀਰ ਜ਼ੀਰਾ, ਸੁਖਪਾਲ ਸਿੰਘ ਭੁੱਲਰ, ਸਤਕਰਤਾਰ ਕੌਰ ਅਤੇ ਰਮਿੰਦਰ ਆਵਲਾ ਸ਼ਾਮਲ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ