Environmental Threats: ਵਾਤਾਵਰਨ ਦੇ ਵੱਡੇ ਖ਼ਤਰਿਆਂ ਲਈ ਕੋਸ਼ਿਸ਼ਾਂ ਵੀ ਵੱਡੀਆਂ ਹੋਣ

Environmental Threats

ਇਹ ਸਭ ਨੂੰ ਪਤਾ ਹੈ ਕਿ ਇਨਸਾਨ ਅਤੇ ਕੁਦਰਤ ਵਿਚਕਾਰ ਡੂੰਘਾ ਸਬੰਧ ਹੈ ਇਨਸਾਨ ਦੇ ਲੋਭ, ਵਧਦੀਆਂ ਸਹੂਲਤਾਂ ਅਤੇ ਕਥਿਤ ਵਿਕਾਸ ਦੀ ਧਾਰਨਾ ਨੇ ਵਾਤਾਵਰਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਕਾਰਨ ਨਾ ਸਿਰਫ਼ ਨਦੀਆਂ, ਜੰਗਲ, ਰੇਗਿਸਤਾਨ , ਜਲ ਸਰੋਤ, ਸੁੰਗੜ ਰਹੇ ਹਨ ਸਗੋਂ ਗਲੇਸ਼ੀਅਰ ਵੀ ਪਿਘਲ ਰਹੇ ਹਨ, ਤਾਪਮਾਨ ਦਾ 50 ਡਿਗਰੀ ਪਾਰ ਕਰਨਾ ਜੋ ਤਬਾਹੀ ਦਾ ਸੰਕੇਤ ਤਾਂ ਹੈ ਹੀ, ਜਿਨ੍ਹਾਂ ਨਾਲ ਮਨੁੱਖੀ ਜੀਵਨ ਵੀ ਅਸੁਰੱਖਿਅਤ ਹੁੰਦਾ ਜਾ ਰਿਹਾ ਹੈ ਇਸ ਸਾਲ ਵਧੀ ਹੋਈ ਗਰਮੀ ਅਤੇ ਤਾਪਮਾਨ ਨੇ ਨਾ ਸਿਰਫ਼ ਜੀਵਨ ਨੂੰ ਮੁਸ਼ਕਿਲ ਬਣਾਇਆ ਹੈ ਸਗੋਂ ਕਈ ਲੋਕਾਂ ਦੀ ਜਾਨ ਵੀ ਗਈ। (Environmental Threats)

ਵਰਤਮਾਨ ਸਮੇਂ ’ਚ ਵਾਤਾਵਰਨ ਦੇ ਸਾਹਮਣੇ ਤਰ੍ਹਾਂ-ਤਰ੍ਹਾਂ ਦੀਆਂ ਚੁਣੌਤੀਆਂ ਗੰਭੀਰ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਗਲੋਬਲ ਵਾਰਮਿੰਗ ਦਾ ਖ਼ਤਰਨਾਕ ੍ਅਸਰ ਹੁਣ ਸਾਫ ਦਿਸਣ ਲੱਗਾ ਹੈ। ਦੇਖਿਆ ਜਾ ਸਕਦਾ ਹੈ ਕਿ ਗਰਮੀਆਂ ਅੱਗ ਵਰ੍ਹਾਉਣ ਲੱਗੀਆਂ ਹਨ ਅਤੇ ਸਰਦੀਆਂ ’ਚ ਗਰਮੀ ਦਾ ਅਹਿਸਾਸ ਹੋਣ ਲੱਗਾ ਹੈ ਅਸੰਤੁਲਿਤ ਵਾਤਾਵਰਨ ਤਬਾਹੀ ਦਾ ਕਾਰਨ ਬਣ ਰਿਹਾ ਹੈ ਅੱਜ-ਕੱਲ੍ਹ ਜਦੋਂ ਉੱਤਰ ਭਾਰਤ ਸਮੇਤ ਦੇਸ਼ ਦੇ ਕਈ ਹਿੱਸੇ ਰਿਕਾਰਡ ਗਰਮੀ ਨਾਲ ਤਪ ਰਹੇ ਹਨ ਉਦੋਂ ਪੱਛਮੀ ਬੰਗਾਲ ਅਤੇ ਕੇਰਲ ’ਚ ਭਿਆਨਕ ਮੀਂਹ ਪੈ ਰਿਹਾ ਹੈ ਇਸ ਤਰ੍ਹਾਂ ਇਕੱਠੇ ਐਨੇ ਤੇਜ਼ ਮੀਂਹ ਨਾਲ ਨੁਕਸਾਨ ਹੁੰਦਾ ਹੈ। (Environmental Threats)

ਇਹ ਵੀ ਪੜ੍ਹੋ : India-Pakistan Relations: ਭਾਰਤ ਦਾ ਪਾਕਿ ਬਾਰੇ ਦਰੁਸਤ ਰੁਖ

ਵਧਦੇ ਸ਼ਹਿਰੀਕਰਨ, ਵਿਕਾਸ ਯੋਜਨਾਵਾਂ ਅਤੇ ਜ਼ਿੰਦਗੀ ਨਾਲ ਜੁੜੇ ਹਰ ਖੇਤਰ ’ਚ ਪਾਣੀ ਦੀਆਂ ਲੋੜਾਂ ਵਧ ਰਹੀਆਂ ਹਨ ਦੂਜੇ ਪਾਸੇ ਪਾਣੀ ਦੇ ਕੁਦਰਤੀ ਸਰੋਤ ਘੱਟ ਹੁੰਦੇ ਜਾ ਰਹੇ ਹਨ ਸਾਨੂੰ ਪਾਣੀ ਦੀ ਵਰਤੋਂ ਦੇ ਤੌਰ-ਤਰੀਕਿਆਂ ’ਚ ਤੁਰੰਤ ਬਦਲਾਅ ਕਰਦਿਆਂ ਸੰਯਮ ਵਰਤਣ ਦੀ ਲੋੜ ਹੈ ਖੇਤੀ ’ਚ ਪਾਣੀ ਦੀ ਵਰਤੋਂ, ਪਾਣੀ ਇਕੱਠਾ ਕਰਨ ਅਤੇ ਉਸ ਨੂੰ ਭੂ-ਗਰਭੀ ਸਰੋਤਾਂ ਤੱਕ ਪਹੁੰਚਾਉਣ ਦੇ ਤੌਰ-ਤਰੀਕਿਆਂ ਅਤੇ ਪਾਣੀ ਦੀ ਆਮ ਵਰਤੋਂ ਨੂੰ ਬਦਲਣਾ ਹੋਵੇਗਾ ਨਵੀਂ ਸਰਕਾਰ ਨੂੰ ਇਸ ’ਤੇ ਜ਼ਿਆਦਾ ਧਿਆਨ ਦੇਣਾ ਹੋਵੇਗਾ ਕਿਉਂਕਿ ਪਾਣੀ ਦੀ ਉਪਲੱਬਧਤਾ ਦੇ ਸਾਰੇ ਸਮੀਕਰਨ ਬਦਲ ਗਏ ਹਨ ਤਾਪਮਾਨ ਦਾ 50 ਡਿਗਰੀ ਪਾਰ ਕਰਨਾ ਗੁੰਝਲਦਾਰ ਤੇ ਗੰਭੀਰ ਵਾਤਾਵਰਣਕ ਘਟਨਾ ਹੈ।

ਫਰਿੱਜ, ਏਸੀ, ਕੂਲਰ ਅਤੇ ਕਾਰਾਂ ਦੀ ਵਿਕਰੀ ਵਧਣ ਨਾਲ ਬਿਜਲੀ ਦੀ ਖਪਤ ਵਧੇਗੀ

ਫਰਿੱਜ, ਏਸੀ, ਕੂਲਰ ਅਤੇ ਕਾਰਾਂ ਦੀ ਵਿਕਰੀ ਵਧਣ ਨਾਲ ਬਿਜਲੀ ਦੀ ਖਪਤ ਵਧੇਗੀ ਇਹ ਸਥਿਤੀ ਕੋਲੇ, ਪੈਟਰੋਲ, ਡੀਜ਼ਲ ਦੀ ਵਰਤੋਂ ਨੂੰ ਵਧਾਏਗੀ ਅਜਿਹੇ ’ਚ ਲਗਾਤਾਰ ਗਲੋਬਲ ਵਾਰਮਿੰਗ ਨਾਲ ਜੂਝ ਰਹੀ ਧਰਤੀ ਹੋਰ ਗਰਮ ਹੋ ਜਾਵੇਗੀ ਦੇਸ਼ ਦੁਨੀਆ ’ਚ ਗਰਮੀ ਦੇ ਨਵੇਂ ਰਿਕਾਰਡ ਬਣਨਗੇ ਇਨ੍ਹੀਂ ਦਿਨੀਂ ਕਈ ਸ਼ਹਿਰਾਂ ਦਾ ਤਾਪਮਾਨ ਰਿਕਾਰਡ ਤੋੜ ਚੁੱਕਾ ਹੈ ਇਸ ਨਾਲ ਦਿਹਾੜੀ ਮਜ਼ਦੂਰ, ਕਿਸਾਨ ਅਤੇ ਮਿਹਨਤਕਸ਼ ਲੋਕਾਂ ਨੂੰ ਜੂਝਣਾ ਪੈ ਰਿਹਾ ਹੈ। ਜ਼ਿਆਦਾ ਮੀਂਹ ਵਾਲੇ ਖੇਤਰਾਂ ’ਚ ਪਾਣੀ ਦੀ ਘਾਟ ਹੋ ਰਹੀ ਹੈ ਤੇ ਸੁੱਕੀਆਂ ਥਾਵਾਂ ’ਤੇ ਬੇਇੰਤਹਾ ਮੀਂਹ ਪੈ ਰਿਹਾ ਹੈ ਇਨ੍ਹਾਂ ਘਟਨਾਵਾਂ ਦੀ ਵਜ੍ਹਾ ਨੂੰ ਸਮਝਣਾ ਹੋਵੇਗਾ। (Environmental Threats)

ਬੱਦਲ ਫਟਣ, ਜੰਗਲਾਂ ’ਚ ਅੱਗ ਵਰਗੀਆਂ ਘਟਨਾਵਾਂ ਵਧ ਰਹੀਆਂ ਹਨ

ਉਸ ਨੂੰ ਗੰਭੀਰਤਾ ਨਾਲ ਲੈਣਾ ਹੋਵੇਗਾ ਮੰਨਿਆ ਕਿ ਬੱਦਲ ਫਟਣ, ਜੰਗਲਾਂ ’ਚ ਅੱਗ ਵਰਗੀਆਂ ਘਟਨਾਵਾਂ ਵਧ ਰਹੀਆਂ ਹਨ, ਪਰ ਮੁਕਾਬਲਤਨ ਨਵੇਂ ਮੰਨੇ ਜਾਣ ਵਾਲੇ ਹਿਮਾਲਿਆ ਅਤੇ ਪਹਾੜੀ ਖੇਤਰਾਂ ’ਚ ਨਵੇਂ ਬੰਨ੍ਹ ਅਤੇ ਸੜਕਾਂ ਬਣਾਏ ਜਾਣ ਨਾਲ ਹੋਣ ਵਾਲੇ ਨੁਕਸਾਨ ਜ਼ਿਆਦਾ ਸਾਹਮਣੇ ਆ ਰਹੇ ਹਨ ਜਲਵਾਯੂ ਬਦਲਾਅ ਅਜਿਹਾ ਮਸਲਾ ਹੈ ਜਿਸ ’ਚ ਵਾਤਾਵਰਨ ਨਾਲ ਹੋਣ ਵਾਲਾ ਖ਼ਤਰਾ ਕਿਸੇ ਦੇਸ਼ ਦੀ ਸੀਮਾ ਜਾਂ ਉਸ ਦੀ ਹੈਸੀਅਤ ਨਹੀਂ ਦੇਖਦਾ ਸਭ ਨੂੰ ਬਰਾਬਰ ਨੁਕਸਾਨ ਹੁੰਦਾ ਹੈ। ਇਸ ਲਈ ਵਿਸ਼ਵ ਦੇ ਸਾਰੇ ਦੇਸ਼ਾਂ ਅਤੇ ਖਾਸ ਕਰਕੇ ਵਿਕਸਿਤ ਅਤੇ ਤਾਕਤਵਰ ਦੇਸ਼ਾਂ ਨੂੰ ਉਦਾਰ ਅਤੇ ਦੂਰਗਾਮੀ ਨਜ਼ਰੀਆ ਅਪਣਾਉਣਾ ਹੋਵੇਗਾ ਆਪਣੇ-ਆਪਣੇ ਸਵਾਰਥਾਂ ਨੂੰ ਨਜ਼ਰਅੰਦਾਜ਼ ਕਰਦਿਆਂ ਵਿਸ਼ਵ ਮਾਨਵਤਾ ਨੂੰ ਕੇਂਦਰ ’ਚ ਰੱਖਣਾ ਜ਼ਰੂਰੀ ਹੈ। (Environmental Threats)

ਕਈ ਬਿੰਦੂਆਂ ’ਤੇ ਦੁਨੀਆ ਪਿੱਛੇ ਜਾ ਰਹੀ ਹੈ

ਕਈ ਬਿੰਦੂਆਂ ’ਤੇ ਦੁਨੀਆ ਪਿੱਛੇ ਜਾ ਰਹੀ ਹੈ ਦੁਨੀਆਭਰ ’ਚ ਜੋ ਜੰਗਾਂ ਚੱਲ ਰਹੀਆਂ ਹਨ, ਉਨ੍ਹਾਂ ਦੀ ਵਜ੍ਹਾ ਨਾਲ ਵੀ ਸਾਰੇ ਸਮੀਕਰਨ ਬਦਲ ਗਏ ਹਨ। ਪਹਿਲਾਂ ਕੋਵਿਡ ਨੇ ਨੁਕਸਾਨ ਪਹੁੰਚਾਇਆ, ਉਸ ਤੋਂ ਬਾਅਦ ਰੂਸ-ਯੂਕਰੇਨ ਜੰਗ ਅਤੇ ਇਜ਼ਰਾਇਲ-ਗਾਜ਼ਾ ਦਾ ਮਾਮਲਾ ਚੱਲ ਰਿਹਾ ਹੈ। ਜੰਗਾਂ ਦਾ ਵਾਤਾਵਰਨ ’ਤੇ ਸਭ ਤੋਂ ਖਤਰਨਾਕ ਅਸਰ ਪੈ ਰਿਹਾ ਹੈ ਅਤੇ ਇਹੀ ਜਲਵਾਯੂ ਬਦਲਾਅ ਦਾ ਵੱਡਾ ਕਾਰਨ ਵੀ ਬਣਦੇ ਹਨ। ਵਾਤਾਵਰਨ ਦਾ ਅਰਥ ਸਮੁੱਚੇ ਕੁਦਰਤੀ ਮਾਹੌਲ ਨਾਲ ਹੈ ਜਿਸ ਵਿਚ ਅਸੀਂ ਰਹਿੰਦੇ ਹਾਂ ਇਸ ਵਿਚ ਸਾਡੇ ਚਾਰੇ ਪਾਸੇ ਦੇ ਸਾਰੇ ਸਜੀਵ ਅਤੇ ਨਿਰਜੀਵ ਤੱਤ ਸ਼ਾਮਲ ਹੁੰਦੇ ਹਨ। (Environmental Threats)

ਕੁਦਰਤੀ ਵਸੀਲਿਆਂ ਦੀ ਵਰਤੋਂ ਅਤੇ ਮਨੁੱਖੀ ਜੀਵਨਸ਼ੈਲੀ ਲਈ ਇਨ੍ਹਾਂ ਦੀ ਗਲਤ ਵਰਤੋਂ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ

ਜਿਵੇਂ ਕਿ ਹਵਾ, ਪਾਣੀ, ਮਿੱਟੀ, ਰੁੱਖ, ਜਾਨਵਰ ਅਤੇ ਹੋਰ ਜੀਵ-ਜੰਤੂ ਵਾਤਾਵਰਨ ਦੇ ਘਟਕ ਪਰਸਪਰ ਇੱਕ-ਦੂਜੇ ਨਾਲ ਜੁੜ ਕੇ ਇੱਕ ਸਮੁੱਚੇ ਵਾਤਾਵਰਣਕ ਤੰਤਰ ਦਾ ਨਿਰਮਾਣ ਕਰਦੇ ਹਨ ਹਾਲਾਂਕਿ ਕੁਦਰਤੀ ਵਸੀਲਿਆਂ ਦੀ ਵਰਤੋਂ ਅਤੇ ਮਨੁੱਖੀ ਜੀਵਨਸ਼ੈਲੀ ਲਈ ਇਨ੍ਹਾਂ ਦੀ ਗਲਤ ਵਰਤੋਂ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਦੂਸ਼ਿਤ ਵਾਤਾਵਰਨ ਉਨ੍ਹਾਂ ਘਟਕਾਂ ਨੂੰ ਪ੍ਰਭਾਵਿਤ ਕਰਦਾ ਹੈ, ਜੋ ਜੀਵਨ ਜਿਉਣ ਲਈ ਜ਼ਰੂਰੀ ਹਨ ਅਜਿਹੇ ਵਾਤਾਵਰਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ, ਕੁਦਰਤ ਅਤੇ ਵਾਤਾਵਰਨ ਦਾ ਮਹੱਤਵ ਸਮਝਣ ਦੀ ਅੱਜ ਵੱਡੀ ਲੋੜ ਹੈ ਬਦਲਦੇ ਮੌਸਮ ਦਾ ਗਲੇਸ਼ੀਅਰ ’ਤੇ ਉਲਟ ਪ੍ਰਭਾਵ ਪਿਆ ਹੈ। (Environmental Threats)

ਸਦੀਆਂ ਤੋਂ ਗਲੇਸ਼ੀਅਰ ਪਿਘਲ ਕੇ ਨਦੀਆਂ ਦੇ ਰੂਪ ’ਚ ਲੋਕਾਂ ਨੂੰ ਜੀਵਨ ਦਿੰਦੇ ਰਹੇ ਹਨ ਪਰ ਪਿਛਲੇ ਦੋ-ਤਿੰਨ ਦਹਾਕਿਆਂ ’ਚ ਵਾਤਾਵਰਨ ਦੇ ਵਧ ਰਹੇ ਮਾੜੇ ਨਤੀਜਿਆਂ ਕਾਰਨ ਇਨ੍ਹਾਂ ਦੇ ਪਿਘਲਣ ਦੀ ਗਤੀ ’ਚ ਜੋ ਤੇਜੀ ’ਚ ਆਈ, ਉਹ ਚਿੰਤਾਜਨਕ ਹੈ ਅਜਿਹੇ ’ਚ ਮੁੰਬਈ ਸਮੇਤ ਦੁਨੀਆ ਦੇ ਕਈ ਹਿੱਸਿਆਂ ਤੇ ਮਹਾਂਨਗਰਾਂ-ਦੇ ਡੁੱਬਣ ਦਾ ਖ਼ਦਸ਼ਾ ਤੇਜ਼ੀ ਨਾਲ ਵਧ ਗਿਆ ਹੈ। ਇਸ ਦਾ ਖੁਲਾਸਾ ਅਮਰੀਕਨ ਨੈਸ਼ਨਲ ਅਕਾਦਮੀ ਆਫ ਸਾਇੰਸ ਨੇ ਕੀਤਾ ਹੈ ਉਦਯੋਗਿਕ ਗੈਸਾਂ ਦੀ ਲਗਾਤਾਰ ਵਧਦੀ ਨਿਕਾਸੀ ਅਤੇ ਜੰਗਲਾਂ ’ਚ ਤੇਜ਼ੀ ਨਾਲ ਹੋ ਰਹੀ ਕਮੀ ਕਾਰਨ ਓਜ਼ੋਨ ਗੈਸ ਦੀ ਪਰਤ ਦਾ ਘਾਣ ਹੋ ਰਿਹਾ ਹੈ। (Environmental Threats)

ਇਸ ਅਸੁਭਾਵਿਕ ਬਦਲਾਅ ਦਾ ਅਸਰ ਵਿਸ਼ਵ ਪੱਧਰ ’ਤੇ ਹੋ ਰਹੇ ਜਲਵਾਯੂ ਬਦਲਾਵਾਂ ਦੇ ਰੂਪ ’ਚ ਦਿਖਾਈ ਦਿੰਦਾ ਹੈ

ਇਸ ਅਸੁਭਾਵਿਕ ਬਦਲਾਅ ਦਾ ਅਸਰ ਵਿਸ਼ਵ ਪੱਧਰ ’ਤੇ ਹੋ ਰਹੇ ਜਲਵਾਯੂ ਬਦਲਾਵਾਂ ਦੇ ਰੂਪ ’ਚ ਦਿਖਾਈ ਦਿੰਦਾ ਹੈ। ਸਭ ਤੋਂ ਪਹਿਲਾਂ ਤਾਪਮਾਨ ’ਚ ਲਗਾਤਾਰ ਹੁੰਦੇ ਇਸ ਵਾਧੇ ਕਾਰਨ ਵਿਸ਼ਵ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲਣ ਲੱਗੇ ਹਨ ਗਲੇਸ਼ੀਅਰ ਦੇ ਤੇਜ਼ੀ ਨਾਲ ਪਿਘਲਣ ਕਾਰਨ ਮਹਾਂਸਾਗਰ ’ਚ ਜਲ ਪੱਧਰ ’ਚ ਏਦਾਂ ਹੀ ਵਾਧਾ ਹੁੰਦਾ ਰਿਹਾ ਤਾਂ ਮਹਾਂਸਾਗਰਾਂ ਦਾ ਵਧਦਾ ਹੋਇਆ। ਖੇਤਰਫਲ ਅਤੇ ਜਲ ਪੱਧਰ ਇੱਕ ਦਿਨ ਕੰਢੀ ਸਥਾਨ ਅਤੇ ਦੀਪਾਂ ਨੂੰ ਡੋਬ ਦੇਵੇਗਾ ਇਹ ਸਥਿਤੀਆਂ ਭਾਰਤ ’ਚ ਹਿਮਾਲਿਆ ਦੇ ਗਲੇਸ਼ੀਅਰ ਦੇ ਪਿਘਲਣ ’ਚ ਇੱਕ ਵੱਡਾ ਸੰਕਟ ਦਾ ਕਾਰਨ ਬਣ ਰਹੀਆਂ ਹਨ। (Environmental Threats)

ਹਾਲ ਦੇ ਦਿਨਾਂ ’ਚ ਹਿਮਾਲਿਆ ਰਾਜਾਂ ’ਚ ਜੰਗਲਾਂ ’ਚ ਅੱਗ ਦੀਆਂ ਜੋ ਘਟਨਾਵਾਂ ਵਾਪਰੀਆਂ, ਉਹ ਗਲੇਸ਼ੀਅਰਾਂ ਲਈ ਨਵਾਂ ਖ਼ਤਰਾ ਹੈ ਭਾਰਤ ਸਮੇਤ ਪੂਰੇ ਵਿਸ਼ਵ ’ਚ ਪ੍ਰਦੂਸ਼ਣ ਤੇਜ਼ੀ ਨਾਲ ਫੈਲ ਰਿਹਾ ਹੈ ਵਧਦੇ ਪ੍ਰਦੂਸ਼ਣ ਕਾਰਨ ਕੁਦਰਤ ਖਤਰੇ ’ਚ ਹੈ ਕੁਦਰਤ ਜੀਵਨ ਜਿਉਣ ਲਈ ਕਿਸੇ ਵੀ ਜੀਵ ਨੂੰ ਹਰ ਜ਼ਰੂਰੀ ਚੀਜ ਮੁਹੱਈਆ ਕਰਵਾਉਂਦੀ ਹੈ ਅਜਿਹੇ ’ਚ ਜੇਕਰ ਕੁਦਰਤ ਪ੍ਰਭਾਵਿਤ ਹੋਵੇਗੀ ਤਾਂ ਜੀਵਨ ਪ੍ਰਭਾਵਿਤ ਹੋਵੇਗਾ ਕੁਦਰਤ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਸੰਤੁਲਿਤ ਮੌਸਮੀ ਚੱਕਰ ਨੂੰ ਕਾਇਮ ਕਰਨ ਲਈ ਲੋਕਾਂ ਦਾ ਜਾਗਰੂਕ ਹੋਣਾ ਸਮੇਂ ਦੀ ਲੋੜ ਹੈ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ

LEAVE A REPLY

Please enter your comment!
Please enter your name here