ਧਰਮਾਂ ਦੀ ਸਿੱਖਿਆ ਵਰਦਾਨ

Religions

ਭਾਵੇਂ ਧਰਮਾਂ ਦੀ ਸਿੱਖਿਆ ’ਤੇ ਚੱਲਣਾ ਮਨੁੱਖ ਦਾ ਨਿੱਜੀ ਮਾਮਲਾ ਹੈ ਪਰ ਧਰਮਾਂ ਦੇ ਉੱਤਮ ਵਿਚਾਰ, ਅਤੇ ਸਿੱਖਿਆ ਸਮਾਜ ਲਈ ਵਰਦਾਨ ਹਨ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਜੇਕਰ ਹਰ ਬੰਦਾ ਆਪਣੇ -ਆਪਣੇ ਧਰਮ ਦੀ ਸਿੱਖਿਆ ਨੂੰ ਜੀਵਨ ’ਚ ਅਪਣਾ ਲਵੇ ਤਾਂ ਮਨੁੱਖ ਆਪ ਤਾਂ ਸੁਖੀ ਹੋਵੇਗਾ ਹੀ ਸਗੋਂ ਸਮਾਜ ਤੇ ਦੇਸ਼ ਦੀ ਤਰੱਕੀ ਵੀ ਹੋਵੇਗੀ ਧਰਮ ਮਨੁੱਖ ਨੂੰ ਚੰਗਾ ਬਣਾਉਂਦਾ ਹੈ ਤੇ ਚੰਗਾ ਮਨੁੱਖ ਦੇਸ਼ ਲਈ ਵਰਦਾਨ ਹੈ ਇਹ ਲਿਖਣਾ ਗਲਤ ਨਹੀਂ ਹੋਵੇਗਾ ਕਿ ਜੇਕਰ ਅੱਜ ਸਾਡੇ ਦੇਸ਼ ’ਚ ਬੁਰਾਈਆਂ ਦਾ ਬੋਲਬਾਲਾ ਹੈ ਅਤੇ ਦੇਸ਼ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਧਰਮਾਂ ਦੀ ਸਿੱਖਿਆ ਤੋਂ ਦੂਰ ਹੋਣ ਕਰਕੇ ਹੈ l

ਮਿਸਾਲ ਵਜੋਂ ਅੱਜ ਦੇਸ਼ ਅੰਦਰ ਸ਼ਰਾਬ ਦਾ ਦਰਿਆ ਵਹਿ ਰਿਹਾ ਹੈ ਕੈਮੀਕਲ ਨਸ਼ੇ ਘਰ-ਘਰ ਵੜ ਚੁੱਕੇ ਹਨ ਨਸ਼ਿਆਂ ਦੀ ਓਵਰਡੋਜ਼ ਕਾਰਨ ਰੋਜ਼ਾਨਾ ਮੌਤਾਂ ਹੋ ਰਹੀਆਂ ਹਨ, ਸ਼ਰਾਬ ਬਿਮਾਰੀਆਂ ਦਾ ਘਰ ਹੈ ਫਿਰ ਵੀ ਸ਼ਰਾਬ ਅਤੇ ਤੰਬਾਕੂ ਸਰਕਾਰੀ ਮਨਜ਼ੂਰੀ ਨਾਲ ਵਿਕ ਰਹੇ ਹਨ ਲਗਭਗ ਸਾਰੇ ਧਰਮਾਂ ਨਾਲ ਸਬੰਧਿਤ ਲੋਕ ਹੀ ਸ਼ਰਾਬ ਤੇ ਹੋਰ ਨਸ਼ਿਆਂ ਦੀ ਮਾਰ ਹੇਠ ਆਏ ਹਨ ਨਸ਼ਿਆਂ ਕਾਰਨ ਮਰਨ ਵਾਲਿਆਂ ’ਚ ਹਰ ਧਰਮ ਨਾਲ ਸਬੰਧਿਤ ਲੋਕ ਹਨ ਇਸ ਦੇ ਨਾਲ ਹੀ ਚਰਿੱਤਰਹੀਣਤਾ ਵਧ ਰਹੀ ਹੈ l

ਜਦੋਂ ਕਿ ਧਰਮਾਂ ਦੀ ਸ਼ੁਰੂਆਤ ਹੀ ਚੰਗੇ ਚਰਿੱਤਰ ਤੋਂ ਹੁੰਦੀ ਹੈ ਜੇਕਰ ਧਰਮਾਂ ਦੀ ਸਿੱਖਿਆ ਨੂੰ ਮੰਨਿਆ ਜਾਵੇ ਤਾਂ ਇਹ ਧਰਤੀ , ਇਹ ਦੇਸ਼ ਸਵਰਗਾਂ ਤੋਂ ਵੱਧ ਬਣ ਸਕਦਾ ਹੈ ਇਸੇ ਤਰ੍ਹਾਂ ਧਰਮ ਭਿ੍ਰਸ਼ਟਾਚਾਰ ਦੇ ਖਿਲਾਫ਼ ਹੈ, ਕਿਸੇ ਦਾ ਹੱਕ ਮਾਰਨ ਦੀ ਮਨਾਹੀ ਹੈ ਦੂਜੇ ਦਾ ਹੱਕ ਖਾਣਾ ਜ਼ਹਿਰ ਹੈ ਪਰ ਅੱਜ ਭਿ੍ਰਸ਼ਟਾਚਾਰ ਦੀ ਹਨ੍ਹੇਰੀ ’ਚ ਕਿਹੜੇ ਧਰਮ ਦਾ ਵਿਅਕਤੀ ਬਚਿਆ ਹੈ ਇਹ ਕਹਿਣਾ ਬੜਾ ਔਖਾ ਹੈ ਅਸਲ ’ਚ ਇਸ ਗੱਲ ਦੀ ਚਿੰਤਾ ਕਰਨ ਦੀ ਜ਼ਰੂਰਤ ਹੈ l

ਕਿ ਮਨੁੱਖ ਧਰਮ ਦੇ ਗੁਣਾਂ ਨੂੰ ਗ੍ਰਹਿਣ ਨਹੀਂ ਕਰ ਰਿਹਾ ਜੇਕਰ ਧਾਰਮਿਕ ਸਿੱਖਿਆਵਾਂ ਨੂੰ ਮਨੁੱਖ ਆਪਣੀ ਨਿੱਜੀ ਜ਼ਿੰਦਗੀ ’ਚ ਅਪਣਾਵੇ ਤਾਂ ਸਮਾਜ ’ਚ ਆਪਰਾਧਾਂ ਦਾ ਖਾਤਮਾ ਹੋਵੇਗਾ ਧਾਰਮਿਕ ਸੰਸਥਾਵਾਂ ਨੂੰ ਮਨੁੱਖ ਦੀ ਧਾਰਮਿਕ ਰਹਿਣੀ ਬਹਿਣੀ ’ਚ ਆ ਰਹੀ ਗਿਰਾਵਟ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਮਾਹੌਲ ਬਣਾਉਣਾ ਚਾਹੀਦਾ ਹੈ ਕਿ ਮਨੱੁਖ ਧਾਰਮਿਕ ਜੀਵਨ ਜਾਚ ਨੂੰ ਅਪਣਾਵੇ ਧਰਮ ਸਦਗੁਣਾਂ ਦਾ ਭੰਡਾਰ ਹੈ ਧਰਮ ਤਿਆਗ, ਦਇਆ, ਸਹਿਣਸ਼ੀਲਤਾ, ਸਭ ਦਾ ਭਲਾ ਮੰਗਣਾ, ਭਲਾ ਕਰਨਾ, ਸੰਤੋਖ, ਭਾਈਚਾਰਾ, ਵਰਗੇ ਗੁਣ ਧਰਮ ਦੀ ਨਿਸ਼ਾਨੀ ਹਨ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ