ਈਡੀ ਦੀ ਕਾਰਵਾਈ ਅਤੇ ਰਾਜਨੀਤਿਕ ਤਾਣਾਬਾਣਾ
ਪੈਸਾ ਗੰਦਾ ਕਦੋਂ ਹੁੰਦਾ ਹੈ? ਜਦੋਂ ਇਹ ਚਿੰਬੜਨ ਲੱਗਦਾ ਹੈ ਰਾਜਨੀਤੀ ’ਚ ਪਾਰਥ ਗੇਟ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਣ ਤੋਂ ਬਾਅਦ ਇਹ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ ਹੈ ਮੰਤਰੀ ਪਾਰਥ ਚੈਟਰਜੀ ਅਤੇ ਉਨ੍ਹਾਂ ਦੀ ਸਹਿਯੋਗੀ ਦੇ ਅਪਾਟਰਮੈਂਟ ’ਚੋਂ 51 ਕਰੋੜ ਰੁਪਏ ਤੋਂ ਜ਼ਿਆਦਾ ਨਗਦ, ਗਹਿਣੇ, ਕਈ ਸੰਪੱਤੀਆਂ ਦੇ ਦਸਤਾਵੇਜ ਮਿਲੇ ਹਨ ਤੇ ਇਨ੍ਹਾਂ ਦਾ ਸਬੰਧ ਅਧਿਆਪਕ ਭਰਤੀ ਘੁਟਾਲੇ ਨਾਲ ਹੈ ਇਸ ਵਿਚ ਕਿਹੜੀ ਵੱਡੀ ਗੱਲ ਹੈ? ਇੱਕ ਅਜਿਹੇ ਦੇਸ਼ ’ਚ ਜਿੱਥੇ ਸਿਆਸੀ ਨੈਤਿਕਤਾ ਬਿਲਕੁਲ ਨਾ ਹੋਵੇ, ਭ੍ਰਿਸ਼ਟਾਚਾਰ ਕਿਹੜੀ ਵੱਡੀ ਗੱਲ ਹੈ
ਉਸ ਤੋਂ ਬਾਅਦ ਇੱਕ ਜ਼ਮੀਨ ਘੁਟਾਲੇ ’ਚ ਧਨ ਸੋਧ ਨਿਵਾਰਨ ਐਕਟ ਤਹਿਤ ਈਡੀ ਵੱਲੋਂ ਸ਼ਿਵ ਸੈਨਾ ਦੇ ਸੰਜੈ ਰਾਊਤ ਦੀ ਗ੍ਰਿਫ਼ਤਾਰੀ ਕੀਤੀ ਗਈ ਫਿਰ ਝਾਰਖੰਡ ਕਾਂਗਰਸ ਦੇ ਤਿੰਨ ਵਿਧਾਇਕਾਂ ਨੂੰ ਭਾਰੀ ਨਗਦੀ ਨਾਲ ਪੱਛਮੀ ਬੰਗਾਲ ਪੁਲਿਸ ਨੇ ਫੜਿਆ ਇਸ ਤੋਂ ਪਹਿਲਾਂ ਮੁੱਖ ਮੰਤਰੀ ਸੋਰੇਨ ਦੇ ਵਕੀਲ ਅਤੇ ਉਨ੍ਹਾਂ ਦੇ ਸਹਿਯੋਗੀ ਨੂੰ ਖਦਾਨ ਪਟਾ ਮਾਮਲੇ ’ਚ ਈਡੀ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ‘ਆਪ’ ਦੇ ਮੰਤਰੀ ਸਤਿੰਦਰ ਜੈਨ ਨੂੰ ਚਾਰ ਕੰਪਨੀਆਂ ਜ਼ਰੀਏ ਧਨ ਸੋਧ ਲਈ ਗ੍ਰਿਫ਼ਤਾਰ ਕੀਤਾ ਗਿਆ ਅਤੇ ਨੈਸ਼ਨਲ ਹੇਰਾਲਡ ਮਾਮਲੇ ’ਚ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ ਤੋਂ ਈਡੀ ਵੱਲੋਂ ਪੁੱਛਗਿੱਛ ਕੀਤੀ ਗਈ
ਇਹ ਖੁਲਾਸੇ ਕੋਈ ਨਵੀਂ ਗੱਲ ਨਹੀਂ ਹੈ ਅਤੇ ਇਹ ਸਾਡੇ ਲੋਕਤੰਤਰ ’ਚ ਲੇਖਾ ਬਾਹਰੀ ਸੰਪੱਤੀ ਦਾ ਇੱਕ ਅੰਸ਼ ਮਾਤਰ ਹੈ ਸਾਰੀਆਂ ਪਾਰਟੀਆਂ ਇਸ ਨੂੰ ਜਾਣਦੀਆਂ ਹਨ ਕੀ ਅਸੀਂ ਇੱਕ ਅਨੈਤਿਕ, ਭ੍ਰਿਸ਼ਟ ਅਤੇ ਗੈਰ-ਜਵਾਬਦੇਹ ਸਿਆਸੀ ਵਿਵਸਥਾ ਦੇ ਆਦੀ ਨਹੀਂ ਹੋ ਗਏ ਹਾਂ ਜੋ ਪੈਸਿਆਂ ਲਈ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਾਂ ਝੂਠ, ਰਿਸ਼ਵਤਖੋਰੀ ਅਤੇ ਸੌਦੇਬਾਜ਼ੀ ਸਾਡੀ ਵਿਵਸਥਾ ਦੇ ਮੂਲ ਆਧਾਰ ਬਣ ਗਏ ਹਨ ਅਤੇ ਕੋਈ ਵੀ ਇਸ ’ਚ ਸੁਧਾਰ ਕਰਨਾ ਨਹੀਂ ਚਾਹੁੰਦਾ ਹੈ ਜਿਸ ’ਚ ਕੁਝ ਹਜ਼ਾਰ ਕਰੋੜ ਰੁਪਏ ਦਾ ਘਪਲਾ ਨੈਤਿਕਤਾ ਦੇ ਚਾਰੇ ਲਈ ਲੋੜੀਂਦਾ ਨਹੀਂ ਹੈ ਅਤੇ ਇਸ ਨੂੰ ਉਨ੍ਹਾਂ ਦੇ ਕੰਮਾਂ ਦੀ ਬੇਤਰਤੀਬੀ ਉਪਲੱਬਧੀ ਕਿਹਾ ਜਾਂਦਾ ਹੈ
ਉਮੀਦ ਅਨੁਸਾਰ ਵਿਰੋਧੀ ਧਿਰ ਦੋਸ਼ ਲਾਉਂਦਾ ਹੈ ਕਿ ਸਰਕਾਰ ਉਨ੍ਹਾਂ ਦੇ ਪਿੱਛੇ ਪਈ ਹੈ ਅਤੇ ਉਨ੍ਹਾਂ ਦੇ ਕਹਿਣ ਦਾ ਕਾਰਨ ਇਹ ਹੈ ਕਿ ਇਸ ਸਾਲ ਚੋਣਾਂ ਤੋਂ ਪਹਿਲਾਂ ਈਡੀ ਨੇ ਤੱਤਕਾਲੀ ਪੰਜਾਬ ਕਾਂਗਰਸੀ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰ ’ਤੇ ਛਾਪਾ ਮਾਰਿਆ ਅਤੇ ਅੱਠ ਕਰੋੜ ਰੁਪਏ ਜ਼ਬਤ ਕੀਤੇ
ਉੱਤਰ ਪ੍ਰਦੇਸ਼ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਖਿਲੇਸ਼ ਦੇ ਸਹਿਯੋਗੀ ’ਤੇ ਛਾਪਾ ਮਾਰਿਆ ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਦੇ 14 ਸਹਿਯੋਗੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਤਮਿਲਨਾਡੂ ’ਚ ਚੋਣਾਂ ਤੋਂ ਪਹਿਲਾਂ ਡੀਐਮਕੇ ਦੇ ਕੁਝ ਆਗੂਆਂ ਦੀ ਜਾਂਚ ਕੀਤੀ ਗਈ ਇੱਕ ਸੀਨੀਅਰ ਆਗੂ ਦੇ ਸ਼ਬਦਾਂ ’ਚ, ਈਡੀ ਨੂੰ ਭੁੱਲ ਦੀ ਬਿਮਾਰੀ ਹੈ ਅਤੇ ਉਹ ਚੋਣਾਤਮਕ ਕਾਰਵਾਈ ਕਰਦੀ ਹੈ ਈਡੀ ਅਤੇ ਸੀਬੀਆਈ ਨੇ 2014 ਤੋਂ 2017 ਵਿਚਕਾਰ ਸ਼ਾਰਦਾ ਘੁਟਾਲੇ ’ਚ ਤ੍ਰਿਣਮੂਲ ਕਾਂਗਰਸ ਦੇ ਸੁਵੇਂਦੂ ਅਧਿਕਾਰੀ ਤੋਂ ਪੁੱੱਛਗਿੱਛ ਕੀਤੀ ਸੀ ਪਰ ਸੁਵੇਂਦੂ ਅਧਿਕਾਰੀ 2020 ’ਚ ਭਾਜਪਾ ’ਚ ਸ਼ਾਮਲ ਹੋ ਗਏ ਅਤੇ ਉਸ ਦੇ ਬਾਅਦ ਉਨ੍ਹਾਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਅਤੇ ਹੁਣ ਉਹ ਪੱਛਮੀ ਬੰਗਾਲ ’ਚ ਵਿਰੋਧੀ ਧਿਰ ਦੇ ਆਗੂ ਹਨ ਅਸਾਮ ਦੇ ਮੁੱਖ ਮੰਤਰੀ ਹੇਮੰਤਾ ਬਿਸਵ ਸਰਮਾ ਨੂੰ ਗੁਹਾਟੀ ਪਾਣੀ ਸਪਲਾਈ ਘੁਟਾਲੇ ’ਚ ਭਾਜਪਾ ਵੱਲੋਂ ਨਿਸ਼ਾਨੇ ’ਤੇ ਲਿਆ ਗਿਆ ਸੀ ਪਰ ਸਰਮਾ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਤੋਂ ਬਾਅਦ ਇਹ ਮਾਮਲਾ ਠੰਢੇ ਬਸਤੇ ’ਚ ਪਾ ਦਿੱਤਾ ਗਿਆ
ਇਸ ਤਰ੍ਹਾਂ ਮਹਾਂਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਨਰਾਇਣ ਰਾਣੇ ਦੇ ਖਿਲਾਫ ਧਨ ਸੋਧ ਨਿਵਾਰਨ ਐਕਟ ਦੇ ਅਧੀਨ ਮਾਮਲੇ ਦਰਜ ਕੀਤੇ ਗਏ ਪਰ ਹੁਣ ਉਹ ਭਾਜਪਾ ’ਚ ਸ਼ਾਮਲ ਹੋ ਗਏ ਹਨ ਅਤੇ ਭਾਜਪਾ ਸਾਂਸਦ ਹਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ 2017 ’ਚ ਵਿਆਪਮ ਘੁਟਾਲੇ ’ਚ ਕਲੀਨ ਚਿੱਟ ਦਿੱਤੀ ਗਈ ਭਾਜਪਾ ਦੇ ਯੇਦੁਰੱਪਾ 2019 ’ਚ ਕਰਨਾਟਕ ਦੇ ਮੁੱਖ ਮੰਤਰੀ ਬਣੇ ਹਾਲਾਂਕਿ ਉਨ੍ਹਾਂ ਦੇ ਖਿਲਾਫ਼ ਰਿਸ਼ਤਵਖੋਰੀ ਅਤੇ ਜ਼ਮੀਨ ਘੁਟਾਲੇ ਦੇ ਦੋਸ਼ ਸਨ
ਸ਼ਾਇਦ ਈਡੀ ਮੁੱਖ ਤੌਰ ’ਤੇ ਵਿਰੋਧੀ ਧਿਰ ਦੇ ਆਗੂਆਂ ਖਿਲਾਫ਼ ਕਾਰਵਾਈ ਕਰ ਰਿਹਾ ਹੈ ਪਰ ਜਿਸ ਵੀ ਮਾਮਲੇ ’ਚ ਉਸ ਨੇ ਕਾਰਵਾਈ ਸ਼ੁਰੂ ਕੀਤੀ ਉਸ ’ਚ ਵਿੱਤੀ ਬੇਨੇਮੀਆਂ ਪਾਈਆਂ ਗਈਆਂ ਅਤੇ ਨਗਦੀ ਜਬਤ ਕੀਤੀ ਗਈ ਹਾਲਾਂਕਿ ਈਡੀ ਦੇ ਮਾਮਲਿਆਂ ’ਚ ਦੋਸ਼ ਸਿੱਧੀ ਦੀ ਦਰ 1 ਫੀਸਦੀ ਤੋਂ ਘੱਟ ਹੈ ਪਰ ਕੀ ਇਸ ਦਾ ਮਤਲਬ ਇਹ ਹੈ ਕਿ ਅਸੀਂ ਭ੍ਰਿਸ਼ਟਾਚਾਰੀਆਂ ਖਿਲਾਫ ਕੋਈ ਕਾਰਵਾਈ ਨਾ ਕਰੀਏ ਇਸ ਨਾਲ ਇੱਕ ਚਿੰਤਾਜਨਕ ਸਵਾਲ ਉੱਠਦਾ ਹੈ ਕਿ ਸਾਡੇ ਆਗੂ ਰਿਸ਼ਵਤਖੋਰੀ ਅਤੇ ਇਨ੍ਹਾਂ ਛਾਪਿਆਂ ਤੋਂ ਬਿਲਕੁਲ ਪ੍ਰੇਸ਼ਾਨ ਨਹੀਂ ਹੁੰਦੇ ਉਨ੍ਹਾਂ ਨੇ ਰਿਸ਼ਵਤਖੋਰੀ ਨੂੰ ਇੱਕ ਸਿਆਸੀ ਨਾਟਕ ਬਣਾ ਦਿੱਤਾ ਹੈ
ਇਸ ਸਬੰਧੀ ਉਨ੍ਹਾਂ ’ਚ ਗੁੱਸਾ ਜਾਂ ਸ਼ਰਮ ਦੀ ਭਾਵਨਾ ਨਹੀਂ ਹੈ ਉਂਜ ਭ੍ਰਿਸ਼ਟਾਚਾਰ ਦੇ ਸਿਆਸੀ ਮਾਹੌਲ ’ਚ ਸਾਡੇ ਨੇਤਾ ਪੈਸਾ ਬਣਾਉਣ ਤੋਂ ਪਰਹੇਜ਼ ਨਹੀਂ ਕਰਦੇ ਅਤੇ ਇਸ ਦਾ ਕਾਰਨ ਪਾਰਟੀ ਫੰਡ ਲਈ ਪੈਸਾ ਬਚਾਉਣਾ ਜਾਂ ਆਪਣੇ ਲਈ ਪੈਸਾ ਬਣਾਉਣਾ ਹੈ ਅਤੇ ਇਹ ਸਭ ਪਾਸੇ ਫੈਲਿਆ ਸੱਭਿਆਚਾਰ ਹੈ ਸਗੋਂ ਪਾਰਥ ਗੇਟ ਸਾਡੇ ਆਗੂਆਂ ਦੇ ਦੋਗਲੇਪਣ ਦਾ ਪਰਦਾਫਾਸ਼ ਕਰਦਾ ਹੈ ਜਦੋਂ ਤੱਕ ਕੋਈ ਆਗੂ ਪ੍ਰਸ਼ਾਸਨ ਦਾ ਅੰਗ ਬਣਿਆ ਰਹਿੰਦਾ ਹੈ ਤਾਂ ਸਭ ਉਸ ਦੇ ਕਾਰਨਾਮਿਆਂ ਵੱਲੋਂ ਅੱਖਾਂ ਬੰਦ ਕਰੀ ਰੱਖਦੇ ਹਨ ਇਹ ਸ਼ਾਸਨ ਦੇ ਅਨੈਤਿਕ ਪਹਿਲੂ ਨੂੰ ਉਜਾਗਰ ਕਰਦਾ ਹੈ ਜਿੱਥੇ ਇਮਾਨਦਾਰ ਉਸ ਵਿਅਕਤੀ ਨੂੰ ਮੰਨਿਆ ਜਾਂਦਾ ਹੈ ਜੋ ਫੜਿਆ ਨਹੀਂ ਜਾਂਦਾ ਹੈ
ਹੈਰਾਨੀ ਦੀ ਗੱਲ ਹੈ ਕਿ 78 ਕੇਂਦਰੀ ਮੰਤਰੀਆਂ ’ਚੋਂ 34 ਮੰਤਰੀਆਂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਖਿਲਾਫ ਭ੍ਰਿਸ਼ਟਾਚਾਰ ਤੇ ਅਪਰਾਧਿਕ ਮਾਮਲੇ ਦਰਜ ਹਨ ਇਹ ਅੰਕੜੇ ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫਾਮਰਸ ਨੇ ਦਿੱਤੇ ਹਨ ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕਰਦੇ ਹਨ ਨਾਲ ਹੀ ਇਹ ਸਾਡੀ ਪ੍ਰਣਾਲੀ ’ਚ ਅਸਮਾਨਤਾ ਨੂੰ ਵੀ ਰੇਖਾਂਕਿਤ ਕਰਦਾ ਹੈ ਇੱਕ ਛੋਟੀ-ਮੋਟੀ ਚੋਰੀ ਕਰਨ ਵਾਲਾ ਵਿਅਕਤੀ ਸਾਲਾਂ ਤੱਕ ਜੇਲ੍ਹ ’ਚ ਸੜਦਾ ਰਹਿੰਦਾ ਹੈ ਕੋਈ ਬਾਬੂ 100 ਰੁਪਏ ਦੀ ਰਿਸ਼ਵਤ ਲੈਣ ਲਈ ਨੌਕਰੀ ਤੋਂ ਬਰਖਾਸਤ ਹੋ ਜਾਂਦਾ ਹੈ ਪਰ ਇੱਕ ਆਗੂ ਜੋ ਕਰੋੜਾਂ ਦਾ ਲੈਣ-ਦੇਣ ਕਰਦਾ ਹੈ, ਉਹ ਖੁੱਲ੍ਹਾ ਘੁੰਮਦਾ ਹੈ ਅਤੇ ਹਮੇਸ਼ਾ ਇਹ ਦਲੀਲ ਦਿੱਤੀ ਜਾਂਦੀ ਹੈ ਉਸ ਦੇ ਖਿਲਾਫ਼ ਲੋੜੀਂਦੇ ਸਬੂਤ ਨਹੀਂ ਹਨ ਜਾਂ ਜਦੋਂ ਤੱਕ ਦੋਸ਼ੀ ਸਾਬਤ ਨਹੀਂ ਹੋਇਆ
ਉਦੋਂ ਤੱਕ ਨਿਰਦੋਸ਼ ਹੈ, ਕਾਨੂੰਨ ਆਪਣਾ ਕੰਮ ਕਰੇਗਾ ਜਾਂ ਵੋਟਰਾਂ ਦੇ ਫੈਸਲੇ ਦਾ ਸਹਾਰਾ ਲੈ ਲੈਂਦੇ ਹਨ ਅਤੇ ਇਸ ਤਰ੍ਹਾਂ ਵਿਵਸਥਾ ’ਚ ਹੈਰਾਫੇਰੀ ਕਰਕੇ ਸਜਾ ਤੋਂ ਬਚਦੇ ਹਨ ਸਾਲ 2018 ’ਚ ਸੁਪਰੀਮ ਕੋਰਟ ’ਚ ਕਿਹਾ ਗਿਆ ਸੀ ਕਿ ਸਾਲ 2009 ਤੋਂ 2014 ਦੀਆਂ ਚੋਣਾਂ ਵਿਚਕਾਰ ਸਾਂਸਦਾਂ ਦੀ ਆਮਦਨ 500 ਫੀਸਦੀ ਤੋਂ 1200 ਫੀਸਦੀ ਤੱਕ ਵਧੀ ਜਿਵੇਂ ਕਿ ਉਨ੍ਹਾਂ ਦੇ ਚੋਣਾਵੀ ਸਹੁੰ ਪੱਤਰਾਂ ਤੋਂ ਸਪੱਸ਼ਟ ਹੁੰਦਾ ਹੈ ਅਤੇ ਇਹ ਆਹੁਦੇ ਦੀ ਦੁਰਵਰਤੋਂ ਦਾ ਸੰਕੇਤ ਹੈ
ਇਸ ਦਾ ਮਤਲਬ ਹੈ ਕਿ ਕਿਸੇ ਰਾਸ਼ਟਰ ਨੂੰ ਉਸ ਦੇ ਸਸਤੇ ਆਗੂ ਸਭ ਤੋਂ ਜ਼ਿਆਦਾ ਮਹਿੰਗੇ ਪੈਂਦੇ ਹਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਕਾਰਨ ਦੇਸ਼ ਨੂੰ 3 ਲੱਖ 50 ਹਜ਼ਾਰ ਕਰੋੜ ਰੁਪਏ ਦੀ ਕੀਮਤ ਅਦਾ ਪੈਂਦੀ ਹੈ ਸੁਪਰੀਮ ਕੋਰਟ ਨੇ ਵੀ ਸਰਕਾਰੀ ਤੰਤਰ ’ਚ ਵਧਦੇ ਭ੍ਰਿਸ਼ਟਾਚਾਰ ਪ੍ਰਤੀ ਚਿੰਤਾ ਪ੍ਰਗਟ ਕੀਤੀ ਹੈ ਇਸ ਸਬੰਧੀ ਕੋਰਟ ਦੀ ਇੱਕ ਬੈਚ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਸੀ ਕਿ ਪੈਸੇ ਤੋਂ ਬਿਨਾਂ ਕੁਝ ਵੀ ਨਹੀਂ ਚੱਲਦਾ ਹੈ ਸਾਡੇ ਸਿਆਸੀ ਆਗੂ ਇਹ ਨਹੀਂ ਸਮਝਦੇ ਹਨ ਕਿ ਭ੍ਰਿਸ਼ਟਾਚਾਰ ਕਾਰਨ ਨਾ ਸਿਰਫ਼ ਗਰੀਬੀ ਵਧਦੀ ਹੈ ਸਗੋਂ ਇਹ ਗਰੀਬਾਂ ਨੂੰ ਹੋਰ ਗਰੀਬ ਬਣਾ ਦਿੰਦਾ ਹੈ
ਭ੍ਰਿਸ਼ਟਾਚਾਰ ਕਾਰਨ ਆਮ ਆਦਮੀ ਨੂੰ ਬਿਜਲੀ, ਸੜਕ ਤੇ ਪਾਣੀ ਤਾਂ ਦੂਰ ਰੋਟੀ, ਕੱਪੜਾ ਅਤੇ ਮਕਾਨ ਦੇਣ ਦੀ ਰਾਜ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ ਅਤੇ ਇਸ ਤੋਂ ਵੀ ਜਿਆਦਾ ਚਿੰਤਾ ਦੀ ਗੱਲ ਇਹ ਹੈ ਕਿ ਉੱਚ ਸਿਆਸੀ ਸਮਾਜ ’ਚ ਸਥਾਨ ਬਣਾਉਣ ਲਈ ਤੁਹਾਨੂੰ ਨਿਮਨ ਨੈਤਿਕਤਾ ਦਾ ਪਾਲਣ ਕਰਨਾ ਹੋਵੇਗਾ ਭਾਰਤ ਵਿਸ਼ਵ ਦੀ ਵੱਡੀ ਸ਼ਕਤੀ ਬਣਨਾ ਚਾਹੁੰਦਾ ਹੈ ਇਸ ਲਈ ਉਸ ਨੂੰ ਭ੍ਰਿਸ਼ਟਾਚਾਰ ਦੇ ਸਬੰਧ ’ਚ ਠੋਸ ਸੁਧਾਰਾਤਮਕ ਕਦਮ ਚੁੱਕਣੇ ਹੋਣਗੇ ਅਤੇ ਨਾਲ ਹੀ ਭ੍ਰਿਸ਼ਟਾਚਾਰ ’ਤੇ ਰੋਕ ਲਾਉਣ ਲਈ ਚੁਣਾਵੀ ਤੇ ਸਿਆਸੀ ਵਿੱਤ ਪੋਸ਼ਣ ਦੇ ਸਬੰਧ ’ਚ ਸੁਧਾਰ ਕਰਨੇ ਹੋਣਗੇ
ਸਰਕਾਰ ਲੋਕਾਂ ਦੇ ਵਿਸ਼ਵਾਸ ਅਤੇ ਹਿੱਤਾਂ ਦੀ ਰੱਖਿਅਕ ਹੁੰਦੀ ਹੈ ਰਾਸ਼ਟਰ ਅਤੇ ਲੋਕਾਂ ਨੂੰ ਸਵਾਰਥੀ ਅਤੇ ਸੰਕੀਰਨ ਸਿਆਸੀ ਹਿੱਤਾਂ ਤੋਂ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਲੋਕ ਪਾਰਦਰਸ਼ਿਤਾ ਅਤੇ ਜਵਾਬਦੇਹੀ ਚਾਹੁੰਦੇ ਹਨ ਪਰ ਇਸ ਬਾਰੇ ਹਾਲੇ ਤੱਕ ਸਿਰਫ਼ ਭਾਸ਼ਣ ਦਿੱਤੇ ਜਾਂਦੇ ਰਹੇ ਹਨ ਉਨ੍ਹਾਂ ਨੂੰ ਕਦੇ ਵਿਹਾਰ ’ਚ ਨਹੀਂ ਲਿਆਂਦਾ ਗਿਆ ਪਾਰਥ ਗੇਟ ਅਤੇ ਰਾਊਤ ਦੇ ਮਾਮਲੇ ’ਚ ਸਾਡੇ ਆਗੂਆਂ ਨੂੰ ਸਬਕ ਲੈਣਾ ਚਾਹੀਦਾ ਹੈ ਸਾਨੂੰ ਇੱਕ ਭ੍ਰਿਸ਼ਟ ਅਤੇ ਵਿਵਸਥਾ ਦੀ ਥਾਂ ’ਤੇ ਦੂਜੀ ਭ੍ਰਿਸ਼ਟ ਵਿਵਸਥਾ ਅਪਣਾਉਣ ਦੀ ਬਜਾਇ ਇੱਕ ਸਾਫ਼-ਸੁਥਰਾ ਸਿਆਸੀ ਤੰਤਰ ਵਿਕਸਿਤ ਕਰਨਾ ਚਾਹੀਦਾ ਹੈ ਸ਼ਾਸਨ ਦੀ ਪ੍ਰਣਾਲੀ ’ਚ ਮਾੜਾ-ਮੋਟਾ ਸੁਧਾਰ ਕਰਨਾ ਇੱਕ ਵੱਡੀ ਚੁਣੌਤੀ ਹੈ ਇਸ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਸਿਆਸਤ ਬਦਮਾਸ਼ੀ ਦਾ ਅੰਤਿਮ ਅੱਡਾ ਬਣ ਗਈ ਹੈ
ਪੂਨਮ ਆਈ ਕੌਸ਼ਿਸ਼
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ