Digital Payments: ਭਾਰਤ ਵਿੱਚ ਡਿਜ਼ੀਟਲ ਭੁਗਤਾਨ ਵਿਵਸਥਾ ਨੇ ਬੀਤੇ ਸਾਲਾਂ ਵਿੱਚ ਜੋ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ, ਉਹ ਸਿਰਫ਼ ਤਕਨੀਕੀ ਤਰੱਕੀ ਨਹੀਂ, ਸਗੋਂ ਸਮਾਜਿਕ ਤੇ ਆਰਥਿਕ ਤਾਲਮੇਲ ਦੀ ਪ੍ਰੇਰਣਾਦਾਇਕ ਕਹਾਣੀ ਹੈ ਹਾਲ ਹੀ ਵਿੱਚ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਦੀ ਰਿਪੋਰਟ ‘ਵਧਦਾ ਰਿਟੇਲ ਡਿਜ਼ੀਟਲ ਭੁਗਤਾਨ: ਇੰਟਰ-ਆਪਰੇਬਿਲਟੀ ਦਾ ਮਹੱਤਵ’ ਨੇ ਭਾਰਤ ਨੂੰ ਵਿਸ਼ਵ ਪੱਧਰ ’ਤੇ ਤੇਜ ਭੁਗਤਾਨ ਦੇ ਖੇਤਰ ਵਿੱਚ ਮੋਹਰੀ ਦੇਸ਼ ਦੇ ਰੂਪ ਵਿੱਚ ਮਾਨਤਾ ਦਿੱਤੀ ਹੈ ਇਸ ਬਦਲਾਅ ਦੀ ਰੀੜ੍ਹ ਬਣਿਆ ਹੈ, ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ), ਜਿਸ ਨਾਲ 2016 ਵਿੱਚ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਨੇ ਲਾਂਚ ਕੀਤਾ ਸੀ।
ਅੱਜ ਯੂਪੀਆਈ ਸਿਰਫ਼ ਇੱਕ ਭੁਗਤਾਨ ਦਾ ਜ਼ਰੀਏ ਨਹੀਂ, ਸਗੋਂ ਜਨਤਕ ਡਿਜ਼ੀਟਲ ਢਾਂਚੇ ਦਾ ਵਿਸ਼ਵ ਮਾਨਕ ਬਣ ਚੁੱਕਾ ਹੈ ਜੂਨ 2025 ਵਿੱਚ ਹੀ ਯੂਪੀਆਈ ਦੇ ਜ਼ਰੀਏ 24.03 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਲੈਣ-ਦੇਣ ਹੋਇਆ, ਜਿਸ ਨਾਲ 18.39 ਬਿਲੀਅਨ ਟ੍ਰਾਂਜੈਕਸ਼ਨ ਦਰਜ ਕੀਤੇ ਗਏ ਹਨ ਬੀਤੇ ਸਾਲ ਦੀ ਤੁਲਨਾ ’ਚ 32 ਫੀਸਦੀ ਦਾ ਵਾਧਾ ਇਹ ਦਰਸਾਉਂਦਾ ਹੈ ਕਿ ਭਾਰਤ ਕਿਸ ਰਫ਼ਤਾਰ ਨਾਲ ਕੈਸ਼ਲੈੱਸ਼ ਇਕੋਨਮੀ ਵੱਲ ਵਧ ਰਿਹਾ ਹੈ।
Read Also : ਸੰਜੀਵ ਅਰੋੜਾ ਨੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ਤੋਂ ਦਿੱਤਾ ਅਸਤੀਫਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਵਿੱਚ ਡਿਜ਼ੀਟਲ ਭੁਗਤਾਨ ਦਾ ਦਾਇਰਾ ਬੇਮਿਸਾਲ ਰੂਪ ਨਾਲ ਫੈਲਿਆ ਹੈ ਸਾਲ 2019-20 ਤੋਂ ਲੈ ਕੇ 2024-25 ਤੱਕ 65000 ਕਰੋੜ ਤੋਂ ਜ਼ਿਆਦਾ ਡਿਜ਼ੀਟਲ ਲੈਣ-ਦੇਣ ਹੋਏ ਜਿਸ ਦੀ ਕੁੱੱਲ ਰਾਸ਼ੀ 12000 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਰਹੀ ਹੈ ਸਰਕਾਰ ਨੇ ਰਿਜ਼ਰਵ ਬੈਂਕ, ਐਨਪੀਸੀਆਈ, ਫਿਨਟੈਕ ਕੰਪਨੀਆਂ, ਬੈਂਕਾਂ ਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਮਿਲ ਕੇ ਡਿਜ਼ੀਟਲ ਭੁਗਤਾਨ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਠੋਸ ਯਤਨ ਕੀਤੇ ਹਨ।
Digital Payments
2021 ਵਿੱਚ ਆਰਬੀਆਈ ਨੇ ਪੇਮੈਂਟ ਇੰਫ੍ਰਾਸਟ੍ਰਕਚਰ ਡਿਵੈਲਪਮੈਂਟ ਫੰਡ ਦੀ ਸਥਾਪਨਾ ਕੀਤੀ ਸੀ ਤਾਂ ਕਿ ਟੀਅਰ-2, ਟੀਅਰ-3 ਸ਼ਹਿਰਾਂ, ਉੱਤਰ-ਪੂਰਬੀ ਰਾਜਾਂ ਤੇ ਜੰਮੂ-ਕਸ਼ਮੀਰ ਵਰਗੇ ਖੇਤਰਾਂ ਵਿੱਚ ਡਿਜ਼ੀਟਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ। ਹੁਣ ਤੱਕ ਇਸ ਫੰਡ ਜ਼ਰੀਏ ਦੇਸ਼ ਭਰ ਵਿੱਚ ਲਗਭਗ 4.77 ਕਰੋੜ ਡਿਜ਼ੀਟਲ ਟੱਚ ਪੁਆਇੰਟ ਸਥਾਪਤ ਕੀਤੇ ਜਾ ਚੁੱਕੇ ਹਨਡਿਜ਼ੀਟਲ ਭੁਗਤਾਨ ਦੀ ਤਰੱਕੀ ਦਾ ਮੁਲਾਂਕਣ ਕਰਨ ਲਈ ਆਰਬੀਆਈ ਨੇ ਡਿਜ਼ੀਟਲ ਪੇਮੈਂਟ ਇੰਡੈਕਸ ਵਿਕਸਿਤ ਕੀਤਾ ਹੈ ਮਾਰਚ 2018 ਵਿੱਚ ਇਸ ਦਾ ਆਧਾਰ ਪੱਧਰ 100 ਸੀ, ਜੋ ਮਾਰਚ 2025 ਤੱਕ ਵਧ ਕੇ 493.22 ’ਤੇ ਪਹੁੰਚ ਗਿਆ ਹੈ ਇਹ ਸੂਚਕ ਅੰਕ ਦੱਸਦਾ ਹੈ ਕਿ ਦੇਸ਼ ਭਰ ਵਿੱਚ ਡਿਜ਼ੀਟਲ ਲੈਣ-ਦੇਣ ਦੀ ਪ੍ਰਵਾਨਗੀ, ਬੁਨਿਆਦੀ ਢਾਂਚਾ ਤੇ ਪ੍ਰਦਰਸ਼ਨ ਲਗਾਤਾਰ ਵਧ ਰਿਹਾ ਹੈ।
ਯੂਪੀਆਈ ਨੇ ਖਾਸ ਤੌਰ ’ਤੇ ਕਾਰੋਬਾਰਾਂ, ਐੱਮਐੱਸਐੱਮਈ ਅਤੇ ਗਰੀਬ ਵਰਗਾਂ ਲਈ ਵਿੱਤੀ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਬਣਾਇਆ ਹੈ ਲੱਖਾਂ ਛੋਟੇ ਵਿਕ੍ਰੇਤਾ ਹੁਣ ਡਿਜ਼ੀਟਲ ਭੁਗਤਾਨ ਸਵਿਕਾਰ ਕਰ ਰਹੇ ਹਨ, ਜਿਸ ਨਾਲ ਨਗਦੀ ’ਤੇ ਨਿਰਭਰਤਾ ਘਟ ਰਹੀ ਹੈ ਸਰਕਾਰ ਨੇ ਘੱਟ ਮੁੱਲ ਦੇ ਭੀਮ-ਯੂਪੀਆਈ ਲੈਣ-ਦੇਣ ਨੂੰ ਹੱਲਾਸ਼ੇਰੀ ਦੇਣ, ਡੈਬਿਟ ਕਾਰਡਾਂ ਲਈ ਵਪਾਰੀ ਛੋਟ ਦਰ ਨੂੰ ਤਰਕਸੰਗਤ ਬਣਾਉਣ ਤੇ ਟੀਆਈਡੀਐੱਸ ਰਾਹੀਂ ਐੱਮਐੱਸਐੱਮਈ ਲਈ ਛੋਟ ਦਾ ਪ੍ਰਬੰਧ ਕਰਕੇ ਡਿਜ਼ੀਟਲ ਭੁਗਤਾਨ ਨੂੰ ਹੋਰ ਮਜ਼ਬੂਤ ਕੀਤਾ ਹੈ।
ਡਿਜ਼ੀਟਲ ਇੰਫ਼੍ਰਾਸਟਰਕਚਰ ਦਾ ਵਿਸਥਾਰ ਟੀਅਰ-3 ਤੋਂ ਟੀਅਰ-6 ਸ਼ਹਿਰਾਂ ਤੇ ਪਿੰਡਾਂ ਤੱਕ ਫੈਲ ਚੁੱਕਾ ਹੈ। ਇਸ ਨਾਲ ਨਾ ਸਿਰਫ ਛੋਟੇ ਵਪਾਰੀ ਤੇ ਉਪਭੋਗਤਾ ਡਿਜ਼ੀਟਲ ਭੁਗਤਾਨ ਨੂੰ ਆਪਣਾ ਰਹੇ ਹਨ ਸਗੋਂ ਇਸ ਨਾਲ ਇਨ੍ਹਾਂ ਖੇਤਰਾਂ ਵਿੱਚ ਆਰਥਿਕ ਗਤੀਵਿਧੀਆਂ ਨੂੰ ਵੀ ਨਵੀਂ ਊਰਜਾ ਮਿਲੀ ਹੈ ਯੂਪੀਆਈ ਹੁਣ ਭਾਰਤ ਵਿੱਚ ਸਭ ਤੋਂ ਜ਼ਿਆਦਾ ਵਰਤਿਆ ਜਾਣ ਵਾਲਾ ਭੁਗਤਾਨ ਦਾ ਜ਼ਰੀਆ ਬਣ ਗਿਆ ਹੈ ਜੂਨ 2025 ਤੱਕ ਔਸਤ ਪ੍ਰਤੀਦਿਨ 613 ਮਿਲੀਅਨ ਯੂਪੀਆਈ ਟ੍ਰਾਂਜੈਕਸ਼ਨ ਦਰਜ ਹੋਈਆਂ ਹਨ ਜੋ ਇਸ ਦੀ ਪ੍ਰਸਿੱਧੀ ਅਤੇ ਬੇਰੋਕ ਸੇਵਾ ਦਾ ਪ੍ਰਮਾਣ ਹੈ।
Digital Payments
ਵਰਤਮਾਨ ’ਚ ਭਾਰਤ ਵਿੱਚ 18 ਫੀਸਦੀ ਭੁਗਤਾਨ ਯੂਪੀਆਈ ਦੇ ਜ਼ਰੀਏ ਹੋ ਰਹੇ ਹਨ ਇੰਨਾ ਹੀ ਨਹੀਂ, ਵਿਸ਼ਵ ਭਰ ਵਿੱਚ ਰਿਟੇਲ ਟਾਈਮ ਡਿਜ਼ੀਟਲ ਭੁਗਤਾਨਾਂ ਲਈ 50 ਫੀਸਦੀ ਤੱੱਕ ਯੂਪੀਆਈ ਦੁਆਰਾ ਕੀਤੇ ਜਾ ਰਹੇ ਹਨ ਇਹ ਉਪਲੱਬਧੀ ਨਾ ਸਿਰਫ ਅੰਕੜਿਆਂ ਦਾ ਪ੍ਰਦਰਸ਼ਨ ਹੈ, ਸਗੋਂ ਇਹ ਲੋਕਾਂ ਦੇ ਭਰੋਸੇ ਤੇ ਤਕਨੀਕੀ ਸਰਲਤਾ ਦਾ ਪ੍ਰਤੀਕ ਵੀ ਹੈ ਯੂਪੀਆਈ ਹੁਣ 491 ਮਿਲੀਅਨ ਖਪਤਕਾਰਾਂ ਤੇ 65 ਮਿਲੀਅਨ ਕਾਰੋਬਾਰੀਆਂ ਦੀ ਸੇਵਾ ਕਰ ਰਿਹਾ ਹੈ ਤੇ ਇਹ 675 ਬੈਂਕਾਂ ਨੂੰ ਇੱਕ ਮੰਚ ’ਤੇ ਜੋੜਦਾ ਹੈ। ਭਾਰਤ ਦਾ ਯੂਪੀਆਈ ਵਿਸ਼ਵ ਪੱਧਰ ’ਤੇ ਵੀ ਆਪਣੀ ਪਛਾਣ ਬਣਾ ਰਿਹਾ ਹੈ। ਇਹ ਹੁਣ ਸੰਯੁਕਤ ਅਰਬ ਅਮੀਰਾਤ, ਸਿੰਗਾਪੁਰ, ਭੂਟਾਨ, ਨੇਪਾਲ, ਸ੍ਰੀਲੰਕਾ, ਫਰਾਂਸ ਤੇ ਮਾਰੀਸ਼ਸ ਵਰਗੇ ਦੇਸ਼ਾਂ ਵਿੱਚ ਉਪਲੱਬਧ ਹੈ। ਫਰਾਂਸ ਵਿੱਚ ਇਸ ਦਾ ਪ੍ਰਵੇਸ਼ ਯੂਰਪ ਵਿੱਚ ਇਸ ਦੀ ਪਹਿਲੀ ਮੌਜੂਦਗੀ ਹੈ, ਜੋ ਭਾਰਤ ਦੀ ਤਕਨੀਕੀ ਪਹੁੰਚ ਤੇ ਪ੍ਰਭਾਵ ਨੂੰ ਦਰਸਾਉਂਦਾ ਹੈ। ਵਿਦੇਸ਼ਾਂ ਵਿੱਚ ਰਹਿਣ ਵਾਲੇ ਜਾਂ ਯਾਤਰਾ ਕਰ ਰਹੇ ਭਾਰਤੀਆਂ ਨੂੰ ਇਸ ਨਾਲ ਭੁਗਤਾਨਾਂ ਵਿੱਚ ਬਹੁਤ ਸੁਵਿਧਾ ਮਿਲੀ ਹੈ।
Digital Payments
ਭਾਰਤ ਹੁਣ ਬ੍ਰਿਕਸ ਦੇਸ਼ਾਂ ’ਚ ਯੂਪੀਆਈ ਨੂੰ ਇੱਕ ਮਾਨਕ ਪ੍ਰਣਾਲੀ ਬਣਾਉਣ ਦਾ ਯਤਨ ਕਰ ਰਿਹਾ ਹੈ ਜੇਕਰ ਇਹ ਪਹਿਲ ਸਫਲ ਹੁੰਦੀ ਹੈ ਤਾਂ ਇਸ ਨਾਲ ਸੀਮਾ ਪਾਰ ਲੈਣ-ਦੇਣ ਵਿੱਚ ਪਾਰਦਰਸ਼ਿਤਾ ਵਧੇਗੀ, ਰੈਮੀਟੈਂਸ ਤੇਜ ਹੋਣਗੇ ਤੇ ਵਿਸ਼ਵ ਪੱਧਰ ’ਤੇ ਭਾਰਤ ਦੀ ਤਕਨੀਕੀ ਅਗਵਾਈ ਦੀ ਛਵ੍ਹੀ ਹੋਰ ਮਜ਼ਬੂਤ ਹੋਵੇਗੀ ਯੂਪੀਆਈ ਨੇ ਹਾਲ ਹੀ ਵਿੱਚ ਭੁਗਤਾਨ ਪ੍ਰਕਿਰਿਆ ਦੇ ਮਾਮਲੇ ਵਿੱਚ ਵੀਜ਼ਾ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਜਿੱਥੇ ਵੀਜਾ ਪ੍ਰਤੀਦਿਨ 639 ਮਿਲੀਅਨ ਟ੍ਰਾਂਜੈਕਸ਼ਨ ਦੀ ਪ੍ਰਕਿਰਿਆ ਕਰਦਾ ਹੈ, ਉੱਥੇ ਹੀ ਯੂਪੀਆਈ 640 ਮਿਲੀਅਨ ਤੋਂ ਜ਼ਿਆਦਾ ਲੈਣ-ਦੇਣ ਨੂੰ ਸੰਭਾਲ ਰਿਹਾ ਹੈ। ਇਹ ਪ੍ਰਾਪਤੀ ਸਿਰਫ 9 ਸਾਲਾਂ ਵਿੱਚ ਸੰਭਵ ਹੋਈ ਹੈ ਤੇ ਡਿਜੀਟਲ ਸਸ਼ਕਤੀਕਰਨ ਦੀ ਇੱਕ ਵਿਲੱਖਣ ਉਦਾਹਰਨ ਹੈ।
ਭਾਰਤ ਦੀ ਇਹ ਡਿਜ਼ੀਟਲ ਸਫਲਤਾ ਸਿਰਫ ਸ਼ਹਿਰੀ ਨਹੀਂ, ਪੇਂਡੂ ਭਾਰਤ ਦੀ ਵੀ ਸਫ਼ਲਤਾ ਹੈ ਇਹ ਇੱਕ ਸਮਾਵੇਸ਼ੀ ਆਰਥਿਕ ਵਿਕਾਸ ਦਾ ਰਸਤਾ ਹੈ ਜਿਸ ਵਿੱਚ ਗਰੀਬ, ਵਪਾਰੀ, ਔਰਤਾਂ, ਨੌਜਵਾਨ ਤੇ ਬਜ਼ੁਰਗ ਸਾਰਿਆਂ ਨੂੰ ਥਾਂ ਮਿਲੀ ਹੈ। ਡਿਜ਼ੀਟਲ ਇੰਡੀਆ ਅਭਿਆਨ ਦੀ ਇਹ ਸਫਲਤਾ ਇੱਕ ਨਵੀਂ ਅਰਥਵਿਵਸਥਾ ਦੀ ਨੀਂਹ ਰੱਖ ਰਹੀ ਹੈ, ਇੱਕ ਅਜਿਹੀ ਅਰਥਵਿਵਸਥਾ ਜੋ ਪਾਰਦਰਸ਼ੀ, ਸਮਾਵੇਸ਼ੀ ਤੇ ਤੇਜ਼ ਹੈ।
ਰਾਜੇਸ਼ ਮਾਹੇਸ਼ਵਰੀ
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)