Himalayas: ਭਾਰਤ ਇੱਕ ਵਿਸ਼ਾਲ ਅਤੇ ਵੱਖ-ਵੱਖ ਜਲਵਾਯੂ ਅਤੇ ਭੂਗੋਲ ਦਾ ਦੇਸ਼ ਹੈ, ਇੱਥੇ ਪਰਬਤ ਲੜੀਆਂ ਤੋਂ ਲੈ ਕੇ ਖੁਸ਼ਹਾਲ ਘਾਟੀਆਂ ਤੱਕ ਸਾਰੇ ਤਰ੍ਹਾਂ ਦੀਆਂ ਕੁਦਰਤੀ ਅਵਸਥਾਵਾਂ ਪਾਈਆਂ ਜਾਂਦੀਆਂ ਹਨ ਇਨ੍ਹਾਂ ਵਿਭਿੰਨਤਾਵਾਂ ’ਚੋਂ ਇੱਕ ਮੁੱਖ ਵਿਸ਼ੇਸ਼ਤਾ ਹਿਮਾਲਿਆ ਪਰਬਤ ਦੀ ਹੈ, ਜਿਸ ਨੂੰ ‘ਧਰਤੀ ਦਾ ਤੀਜਾ ਪੋਲ’ ਕਿਹਾ ਜਾਂਦਾ ਹੈ ਹਿਮਾਲਿਆ ਨਾ ਸਿਰਫ਼ ਭਾਰਤ ਦਾ ਇੱਕ ਸੱਭਿਆਚਾਰਕ ਅਤੇ ਧਾਰਮਿਕ ਕੇਂਦਰ ਹੈ, ਸਗੋਂ ਇੱਥੇ ਦੇ ਮੁੱਖ ਗਲੇਸ਼ੀਅਰਾਂ ਦਾ ਵੀ ਘਰ ਹੈ, ਜੋ ਏਸ਼ੀਆ ਦੀਆਂ ਮੁੱਖ ਨਦੀਆਂ ਦੇ ਸਰੋਤ ਹਨ ਪਰ ਹਾਲ ਦੇ ਸਾਲਾਂ ’ਚ, ਇਨ੍ਹਾਂ ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ ਦੀਆਂ ਘਟਨਾਵਾਂ ਵਧ ਰਹੀਆਂ ਹਨ, ਜੋ ਨਾ ਸਿਰਫ਼ ਜਲਵਾਯੂ ਬਦਲਾਅ ਦਾ ਸਪੱਸ਼ਟ ਸੰਕੇਤ ਹਨ, ਸਗੋਂ ਭਾਰਤੀ ਵਾਤਾਵਰਨ ਅਤੇ ਸਮਾਜ ’ਤੇ ਗੰਭੀਰ ਅਸਰ ਪਾ ਸਕਦੀਆਂ ਹਨ।
ਇਸ ਲੇਖ ’ਚ ਅਸੀਂ ਹਿਮਾਲਿਆ ਦੇ ਗਲੇਸ਼ੀਅਰਾਂ ਦੇ ਪਿਘਲਣ ਦੇ ਕਾਰਨ, ਇਸ ਦੇ ਪ੍ਰਭਾਵ ਅਤੇ ਇਸ ਨਾਲ ਨਜਿੱਠਣ ਦੇ ਉਪਾਵਾਂ ’ਤੇ ਚਰਚਾ ਕਰਾਂਗੇ ਹਿਮਾਲਿਆ ’ਚ ਲਗਭਗ 15,000 ਦੇ ਆਸ-ਪਾਸ ਗਲੇਸ਼ੀਅਰ ਹਨ, ਜੋ ਏਸ਼ੀਆ ਦੀਆਂ ਮੁੱਖ ਨਦੀਆਂ ‘ਗੰਗਾ, ਯਮੁਨਾ, ਬ੍ਰਹਮਪੁੱਤਰ ਅਤੇ ਸਿੰਧੂ’ ਦਾ ਸਰੋਤ ਹੈ ਇਹ ਗਲੇਸ਼ੀਅਰ ਪਾਣੀ ਦੇ ਮਹੱਤਵਪੂਰਨ ਸਰੋਤ ਦੇ ਰੂਪ ਕੰਮ ਕਰਦੇ ਹਨ, ਜੋ ਲੱਖਾਂ ਲੋਕਾਂ ਦੀਆਂ ਪਾਣੀ, ਖੇਤੀ ਅਤੇ ਊੁਰਜਾ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ ਪਰ ਵਰਤਮਾਨ ’ਚ ਜਲਵਾਯੂ ਬਦਲਾਅ ਅਤੇ ਸੰਸਾਰਿਕ ਤਾਪਮਾਨ ਵਾਧੇ ਕਾਰਨ ਇਨ੍ਹਾਂ ਗਲੇਸ਼ੀਅਰਾਂ ਦਾ ਖੇਤਰਫਲ ਲਗਾਤਾਰ ਘਟ ਰਿਹਾ ਹੈ ਪਿਛਲੇ ਕੁਝ ਦਹਾਕਿਆਂ ’ਚ ਵਿਗਿਆਨਕ ਖੋਜਾਂ ਤੋਂ ਪਤਾ ਲੱਗਾ ਹੈ ਕਿ ਹਿਮਾਲਿਆ ਦੇ ਗਲੇਸ਼ੀਅਰਾਂ ਦੀ ਪਿਘਲਣ ਦੀ ਗਤੀ ਤੇਜ਼ ਹੋ ਰਹੀ ਹੈ। Himalayas
ਜਿਸ ਨਾਲ ਪਾਣੀ ਸਰੋਤਾਂ ’ਚ ਅਸੰਤੁਲਨ ਪੈਦਾ ਹੋ ਸਕਦਾ ਹੈ ਅਤੇ ਭਵਿੱਖ ’ਚ ਪਾਣੀ ਸੰਕਟ ਪੈਦਾ ਹੋ ਸਕਦਾ ਹੈ ਗਲੇਸ਼ੀਅਰਾਂ ਦੇ ਪਿਘਲਣ ਦਾ ਮੁੱਖ ਕਾਰਨ ਗਲੋਬਲ ਵਾਰਮਿੰਗ ਹੈ ਮਨੁੱਖੀ ਗਤੀਵਿਧੀਆਂ ਜਿਵੇਂ ਉਦਯੋਗੀਕਰਨ, ਸ਼ਹਿਰੀਕਰਨ ਅਤੇ ਵਧੇਰੇ ਕਾਰਬਨ ਨਿਕਾਸੀ ਕਾਰਨ ਧਰਤੀ ਦਾ ਔਸਤ ਤਾਪਮਾਨ ਵਧ ਰਿਹਾ ਹੈ, ਜਿਸ ਨਾਲ ਗਲੇਸ਼ੀਅਰਾਂ ਦਾ ਪਿਘਲਣਾ ਤੇਜ਼ ਹੋ ਰਿਹਾ ਹੈ ਜਲਵਾਯੂ ਬਦਲਾਅ ਦੇ ਪ੍ਰਭਾਵ ਨਾਲ ਇਹ ਸਥਿਤੀ ਹੋਰ ਗੰਭੀਰ ਹੋ ਰਹੀ ਹੈ ਇਸ ਤੋਂ ਇਲਾਵਾ, ਸਥਾਨਕ ਕਾਰਨ ਜਿਵੇਂ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਅਤੇ ਜ਼ਮੀਨ ਵਰਤੋਂ ’ਚ ਬਦਲਾਅ ਵੀ ਗਲੇਸ਼ੀਅਰਾਂ ਦੇ ਪਿਘਲਣ ਦੀ ਗਤੀ ਨੂੰ ਵਧਾ ਰਹੇ ਹਨ। Himalayas
ਗਲੇਸ਼ੀਅਰਾਂ ਦੇ ਪਿਘਲਣ ਦੇ ਕਈ ਖਤਰਨਾਕ ਨਤੀਜੇ ਹੋ ਸਕਦੇ ਹਨ ਇਨ੍ਹਾਂ ਗਲੇਸ਼ੀਅਰਾਂ ’ਚੋਂ ਨਿੱਕਲਣ ਵਾਲੀਆਂ ਨਦੀਆਂ ਲੱਖਾਂ ਲੋਕਾਂ ਲਈ ਪਾਣੀ ਸਪਲਾਈ ਦਾ ਮੁੱਖ ਸਰੋਤ ਹਨ ਜਦੋਂ ਗਲੇਸ਼ੀਅਰ ਤੇਜ਼ੀ ਨਾਲ ਪਿਘਲਦੇ ਹਨ, ਤਾਂ ਸ਼ੁਰੂ ’ਚ ਪਾਣੀ ਸਰੋਤਾਂ ’ਚ ਵਾਧਾ ਹੁੰਦਾ ਹੈ, ਪਰ ਸਮੇਂ ਨਾਲ ਇਨ੍ਹਾਂ ਗਲੇਸ਼ੀਅਰਾਂ ਦਾ ਆਕਾਰ ਸੁੰਗੜਨ ਲੱਗਦਾ ਹੈ, ਜਿਸ ਨਾਲ ਇਨ੍ਹਾਂ ਨਦੀਆਂ ਦੀ ਪਾਣੀ ਸਪਲਾਈ ਘਟਣ ਲੱਗਦੀ ਹੈ ਇਸ ਦੇ ਨਤੀਜੇ ਵਜੋਂ ਪਾਣੀ ਸੰਕਟ, ਖੇਤੀ ’ਚ ਕਮੀ ਅਤੇ ਪਣਬਿਜਲੀ ਪ੍ਰਾਜੈਕਟਾਂ ’ਤੇ ਉਲਟ ਅਸਰ ਪੈ ਸਕਦਾ ਹੈ ਗਲੇਸ਼ੀਅਰਾਂ ਦਾ ਪਿਘਲਣਾ ਸਮੁੰਦਰ ਪੱਧਰ ’ਚ ਵਾਧੇ ਦਾ ਕਾਰਨ ਵੀ ਬਣਦਾ ਹੈ, ਜਿਸ ਨਾਲ ਕੰਢੀ ਇਲਾਕਿਆਂ ’ਚ ਹੜ੍ਹ ਅਤੇ ਭੋਇੰ-ਖੋਰ ਦੀ ਸਮੱਸਿਆ ਪੈਦਾ ਹੋ ਸਕਦੀ ਹੈ ਵਿਸ਼ੇਸ਼ ਤੌਰ ’ਤੇ, ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ’ਚ ਜਿੱਥੇ ਕੰਢੀ ਬਸਤੀਆਂ ੂਅਤੇ ਖੇਤੀ ਖੇਤਰ ਸਮੁੰਦਰ ਦੇ ਪੱਧਰ ਤੋਂ ਨੇਡੇ ਹੈ, ਇਹ ਖਤਰਾ ਹੋਰ ਵੀ ਵਧ ਜਾਂਦਾ ਹੈ। Himalayas
ਇਸ ਤੋਂ ਇਲਾਵਾ, ਜਦੋਂ ਗਲੇਸ਼ੀਅਰਾਂ ’ਚੋਂ ਨਿੱਕਲਣ ਵਾਲੀਆਂ ਨਦੀਆਂ ਅਸੰਤੁਲਿਤ ਹੋ ਜਾਂਦੀਆਂ ਹਨ, ਤਾਂ ਉਹ ਹੜ੍ਹ ਦਾ ਕਾਰਨ ਬਣ ਸਕਦੀਆਂ ਹਨ, ਜਿਸ ਨਾਲ ਨੀਵੇਂ ਇਲਾਕਿਆਂ ਦੀਆਂ ਬਸਤੀਆਂ, ਖੇਤੀ ਅਤੇ ਬੁਨਿਆਦੀ ਢਾਂਚਾ ਪ੍ਰਭਾਵਿਤ ਹੋ ਸਕਦੇ ਹਨ ਹਿਮਾਲਿਆ ਦੇ ਗਲੇਸ਼ੀਅਰਾਂ ’ਚੋਂ ਨਿੱਕਲਣ ਵਾਲਾ ਪਾਣੀ ਨਾ ਸਿਰਫ਼ ਸਥਾਨਕ ਈਕੋਲਾਜੀ ਤੰਤਰ ਲਈ ਜ਼ਰੂਰੀ ਹੈ, ਸਗੋਂ ਇਹ ਲੱਖਾਂ ਲੋਕਾਂ ਦੀ ਆਮਦਨੀ ਦਾ ਅਧਾਰ ਵੀ ਹੈ ਖੇਤੀ, ਪਾਣੀ ਸਪਲਾਈ ਅਤੇ ਪੀਣ ਵਾਲਾ ਪਾਣੀ ਇਨ੍ਹਾਂ ਗਲੇਸ਼ੀਅਰਾਂ ’ਤੇ ਨਿਰਭਰ ਹੈ ਪਾਣੀ ਸੰਕਟ ਨਾਲ ਨਜਿੱਠਣ ਲਈ ਸਥਾਨਕ ਅਤੇ ਰਾਸ਼ਟਰੀ ਪੱਧਰ ’ਤੇ ਠੋਸ ਕਦਮ ਚੁੱਕਣੇ ਜ਼ਰੂਰੀ ਹਨ ਵਿਸ਼ੇਸ਼ ਤੌਰ ’ਤੇ ਹਿਮਾਲਿਆ ਦੇ ਉੱਚੇ ਪਰਬਤੀ ਖੇਤਰਾਂ ’ਚ ਰਹਿਣ ਵਾਲੇ ਆਦਿਵਾਸੀ ਅਤੇ ਪੇਂਡੂ ਭਾਈਚਾਰਿਆਂ ਲਈ ਇਹ ਸੰਕਟ ਹੋਰ ਵੀ ਡੂੰਘਾ ਹੋ ਸਕਦਾ ਹੈ ਕਿਉਂਕਿ ਉਹ ਸਿੱਧੇ ਤੌਰ ’ਤੇ ਇਨ੍ਹਾਂ ਪਾਣੀ ਸਰੋਤਾਂ ’ਤੇ ਨਿਰਭਰ ਹਨ ਲੇਸ਼ੀਅਰਾਂ ਦੇ ਪਿਘਲਣ ਨਾਲ ਇੱਕ ਹੋਰ ਖਤਰਾ ਇਹ ਹੈ। Himalayas
ਕਿ ਇਸ ਨਾਲ ਸਥਾਨਕ ਈਕੋਲਾਜੀ ਤੰਤਰ ’ਚ ਬਦਲਾਅ ਹੋ ਸਕਦਾ ਹੈ ਠੰਢ ਅਤੇ ਬਰਫ਼ ਨਾਲ ਪੋਸ਼ਿਤ ਵਾਤਾਵਰਨ ’ਚ ਰਹਿਣ ਵਾਲੀਆਂ ਬਨਸਪਤੀਆਂ ਅਤੇ ਜੀਵਾਂ ਨੂੰ ਰਿਹਾਇਸ਼ ਦਾ ਨੁਕਸਾਨ ਹੋ ਸਕਦਾ ਹੈ, ਜਿਸ ਨਾਲ ਉਨ੍ਹਾਂ ਦੀਆਂ ਪ੍ਰਜਾਤੀਆਂ ਸੰਕਟ ’ਚ ਪੈ ਸਕਦੀਆਂ ਹਨ ਇਸ ਤੋਂ ਇਲਾਵਾ, ਪਿਘਲਦੀ ਬਰਫ ਨਾਲ ਅਲਬੇਡੋ ਪ੍ਰਭਾਵ ’ਚ ਕਮੀ ਆਉਂਦੀ ਹੈ, ਜਿਸ ਦਾ ਅਰਥ ਹੈ ਕਿ ਜ਼ਿਆਦਾ ਤਾਪ ਧਰਤੀ ਦੁਆਰਾ ਸੋਖਿਆ ਜਾਂੰਦਾ ਹੈ, ਜਿਸ ਨਾਲ ਤਾਪਮਾਨ ਹੋਰ ਜ਼ਿਆਦਾ ਵਧਦਾ ਹੈ ਗਲੇਸ਼ੀਅਰਾਂ ਦੇ ਪਿਘਲਣ ਦਾ ਅਸਰ ਸਿਰਫ਼ ਹਿਮਾਲਿਆ ਜਾਂ ਭਾਰਤ ਤੱਕ ਸੀਮਿਤ ਨਹੀਂ ਹੈ ਪੂਰੀ ਦੁਨੀਆ ’ਚ ਇਸ ਦੇ ਗੰਭੀਰ ਅਸਰ ਹੋ ਸਕਦੇ ਹਨ ਜਿਵੇਂ-ਜਿਵੇਂ ਬਰਫ ਪਿਘਲਦੀ ਹੈ, ਉਹ ਸਮੁੰਦਰ ’ਚ ਮਿੱਠੇ ਪਾਣੀ ਦੀ ਸਪਲਾਈ ਵਧਾਉਂਦੀ ਹੈ, ਜਿਸ ਨਾਲ ਸਮੁੰਦਰੀ ਧਾਰਾਵਾਂ ’ਚ ਬਦਲਾਅ ਆ ਸਕਦਾ ਹੈ।
ਇਨ੍ਹਾਂ ਧਾਰਾਵਾਂ ਦਾ ਅਸੰਤੁਲਨ ਧਰਤੀ ਦੇ ਵਾਤਾਵਰਨ ਨੂੰ ਪ੍ਰਭਾਵਿਤ ਕਰਦਾ ਹੈ, ਵਿਸ਼ੇਸ਼ ਤੌਰ ’ਤੇ ਯੂਰਪ, ਅਮਰੀਕਾ ਅਤੇ ਹੋਰ ਖੇਤਰਾਂ ’ਚ ਭਾਰਤ ’ਚ, ਹਿਮਾਲਿਆ ਦੇ ਗਲੇਸ਼ੀਅਰਾਂ ਦੇ ਪਿਘਲਣ ਦਾ ਸਿੱਧਾ ਅਸਰ ਜਲਵਾਯੂ ਬਦਲਾਅ ’ਤੇ ਪਵੇਗਾ, ਜਿਸ ਨਾਲ ਮਾਨਸੂਨ ਪੈਟਰਨ ’ਚ ਬਦਲਾਅ ਹੋ ਸਕਦਾ ਹੈ ਇਹ ਖੇਤੀ ਪੈਦਾਵਾਰ ’ਤੇ ਨਕਾਰਾਤਮਕ ਅਸਰ ਪਾ ਸਕਦਾ ਹੈ ਅਤੇ ਜਲਵਾਯੂ ਅਸੰਤੁਲਨ ਨੂੰ ਹੋਰ ਵਧਾ ਸਕਦਾ ਹੈ ਇਸ ਤੋਂ ਇਲਾਵਾ, ਸਮੁੰਦਰ ਦੇ ਪੱਧਰ ’ਚ ਵਾਧੇ ਨਾਲ ਕੰਢੀ ਇਲਾਕਿਆਂ ’ਚ ਨਿਵਾਸੀਆਂ ਨੂੰ ਖਤਰਾ ਹੋ ਸਕਦਾ ਹੈ, ਜਿਸ ਵਿਚ ਬੰਗਲਾਦੇਸ਼, ਭਾਰਤ ਅਤੇ ਪਾਕਿਸਤਾਨ ਸ਼ਾਮਲ ਹਨ। Himalayas
ਇਸ ਸੰਕਟ ਨਾਲ ਨਜਿੱਠਣ ਲਈ ਸਾਨੂੰ ਵਿਗਿਆਨਕ ਦ੍ਰਿਸ਼ਟੀਕੋਣ ਅਤੇ ਜਲਵਾਯੂ ਬਦਲਾਅ ਨੂੰ ਕੰਟਰੋਲ ਕਰਨ ਦੇ ਯਤਨਾਂ ਨੂੰ ਪਹਿਲ ਦੇਣੀ ਪਵੇਗੀ ਗਲੋਬਲ ਵਾਰਮਿੰਗ ਨੂੰ ਕੰਟਰੋਲ ਕਰਨ ਲਈ ਕਾਰਬਨ ਨਿਕਾਸੀ ’ਚ ਕਮੀ ਲਿਆਉਣੀ ਹੋਵੇਗੀ, ਅਤੇ ਇਸ ਦੇ ਨਾਲ ਦੀ ਬੂਟੇ ਲਾਉਣੇ, ਜਲਵਾਯੂ ਅਨੁਕੂਲਨ ਅਤੇ ਹੋਰ ਯੋਜਨਾਵਾਂ ਨੂੰ ਲਾਗੂ ਕਰਨਾ ਹੋਵੇਗਾ ਨਾ ਸਿਰਫ਼ ਭਾਰਤ, ਸਗੋਂ ਸੰਸਾਰਿਕ ਪੱਧਰ ’ਤੇ ਵੀ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠਣ ਲਈ ਸਾਂਝੇ ਯਤਨ ਜ਼ਰੂਰੀ ਹਨ ਜਲਵਾਯੂ ਬਦਲਾਅ ਦੀ ਦਿਸ਼ਾ ’ਚ ਠੋਸ ਕਦਮ ਚੁੱਕੇ ਬਿਨਾਂ, ਅਸੀਂ ਇਨ੍ਹਾਂ ਸਮੱਸਿਆਵਾਂ ਨੂੰ ਸੁਲਝਾ ਨਹੀਂ ਸਕਦੇ। Himalayas
ਇਸ ਲਈ, ਸਾਰੇ ਦੇਸ਼ਾਂ ਨੂੰ ਮਿਲ ਕੇ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਠੋਸ ਅਤੇ ਪ੍ਰਭਾਵਸ਼ਾਲੀ ਉਪਾਵਾਂ ਨੂੰ ਅਪਣਾਉਣਾ ਹੋਵੇਗਾ ਹਿਮਾਲਿਆ ਦੇ ਗਲੇਸ਼ੀਅਰਾਂ ਦਾ ਪਿਘਲਣਾ ਨਾ ਸਿਰਫ਼ ਵਾਤਾਵਰਣ ਸੰਕਟ ਨੂੰ ਜਨਮ ਦੇ ਰਿਹਾ ਹੈ, ਸਗੋਂ ਇਹ ਮਨੁੱਖੀ ਜੀਵਨ ਅਤੇ ਸਮਾਜ ਲਈ ਵੀ ਗੰਭੀਰ ਖਤਰੇ ਦਾ ਕਾਰਨ ਬਣ ਸਕਦਾ ਹੈ ਜਲਵਾਯੂ ਬਦਲਾਅ ਦੇ ਪ੍ਰਭਾਵਾਂ ਨੂੰ ਕੰਟਰੋਲ ਕਰਨ ਲਈ ਸਾਨੂੰ ਤੁਰੰਤ ਪ੍ਰਭਾਵ ਨਾਲ ਕਦਮ ਚੁੱਕਣੇ ਹੋਣਗੇ, ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਅਤੇ ਸੰਤੁਲਿਤ ਵਾਤਾਵਰਨ ਯਕੀਨੀ ਕਰ ਸਕੀਏ ਇਹ ਸਮੇਂ ਦੀ ਮੰਗ ਹੈ ਕਿ ਅਸੀਂ ਇਸ ਚੁਣੌਤੀ ਨੂੰ ਗੰਭੀਰਤਾ ਨਾਲ ਲਈਏ ਅਤੇ ਇਸ ਦੇ ਹੱਲ ਲਈ ਸਾਂਝੇ ਯਤਨ ਕਰੀਏ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਸੰਦੀਪ ਸਿੰਹਮਾਰ