7.2 ਮਾਪੀ ਗਈ ਭੂਚਾਲ ਦੀ ਤੀਬਰਤਾ
ਮਨੀਲਾ, ਏਜੰਸੀ। ਫਿਲੀਪੀਂਸ ‘ਚ ਦੱਖਣੀ ਮਿੰਨਦਾਨਾਓ ਦੀਪ ਦੇ ਤਟ ‘ਤੇ ਸ਼ਨਿੱਚਰਵਾਰ ਨੂੰ 7.2 ਤੀਬਰਤਾ ਵਾਲੇ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਅਮਰੀਕਾ ਦੇ ਭੂਗਰਭੀ ਸਰਵੇਖਣ ਕੇਂਦਰ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਅੱਜ ਸਵੇਰੇ ਤਿੰਨ ਵੱਜ ਕੇ 39 ਮਿੰਟ ‘ਤ ਮਹਿਸੂਸ ਕੀਤੇ ਗਏ ਅਤੇ ਇਸ ਦਾ ਕੇਂਦਰ ਪੁੰਡਾਗੁਈਤਾਨ ਤਟੀ ਖੇਤਰ ਤੋਂ 101 ਕਿਲੋਮੀਟਰ ਦੱਖਣ ਪੂਰਬ ‘ਚ ਧਰਤੀ ਦੀ ਸਤਹਾ ਤੋਂ 49 ਕਿਲੋਮੀਟਰ ਹੇਠਾਂ ਸੀ। ਅਜੇ ਤੱਕ ਭੂਚਾਲ ਦੇ ਕਾਰਨ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।