ਚੀਨ ‘ਚ ਭੂਚਾਲ ਦੇ ਝਟਕੇ

ਚੀਨ ‘ਚ ਭੂਚਾਲ ਦੇ ਝਟਕੇ

ਲੰਜ਼ੌਉ (ਏਜੰਸੀ)। ਚੀਨ ਦੇ ਉੱਤਰ ਪੱਛਮੀ ਸੂਬੇ ਗਾਂਸੂ ਵਿੱਚ ਵੀਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚਾਈਨਾ ਅਰਥਕੁਏਕ ਨੈਟਵਰਕ ਸੈਂਟਰ ਦੇ ਅਨੁਸਾਰ, ਸਵੇਰੇ 7:38 ਵਜੇ ਅਕਸਾਈ ਕਾਉਂਟੀ ਵਿੱਚ ਆਏ ਭੂਚਾਲ ਦੀ ਰਿਕਟਰ ਪੈਮਾਨੇ ‘ਤੇ 5.5 ਮਾਪੀ ਗਈ। ਭੂਚਾਲ ਦਾ ਕੇਂਦਰ 38.88 ਉੱਤਰੀ ਅਕਸ਼ਾਂਸ਼ ਅਤੇ 95.50 ਪੂਰਬੀ ਲੰਬਕਾਰ ਅਤੇ ਜ਼ਮੀਨ ਦੀ ਸਤਹ ਤੋਂ 15 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ