Earthquake: ਜਾਪਾਨ ਦੇ ਕੁਰਿਲ ਟਾਪੂਆਂ ’ਤੇ 5.2 ਤੀਬਰਤਾ ਦਾ ਭੂਚਾਲ

Earthquake
Earthquakes

Earthquake of Magnitude: ਟੋਕੀਓ (ਏਜੰਸੀ)। ਜਾਪਾਨ ਦੇ ਉੱਤਰੀ ਕੁਰਿਲ ਟਾਪੂਆਂ ਦੇ ਨੇੜੇ ਪ੍ਰਸ਼ਾਂਤ ਮਹਾਸਾਗਰ ’ਚ 5.2 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਝਟਕੇ 94 ਕਿਲੋਮੀਟਰ ਦੂਰ ਰੂਸੀ ਸ਼ਹਿਰ ਸੇਵੇਰੋ-ਕੁਰਿਲਸਕ ’ਚ ਮਹਿਸੂਸ ਕੀਤੇ ਗਏ। ਇਹ ਭੂਚਾਲ 30 ਅਗਸਤ ਨੂੰ ਸਵੇਰੇ 10 ਵਜੇ 25 ਕਿਲੋਮੀਟਰ ਦੀ ਡੂੰਘਾਈ ’ਚ ਆਇਆ। ਇਹ ਜਾਣਕਾਰੀ ਰੂਸ ਦੇ ਯੂਜ਼ਨੋ-ਸਖਾਲਿੰਸਕ ਭੂਚਾਲ ਕੇਂਦਰ ਦੀ ਮੁਖੀ ਏਲੇਨਾ ਸੇਮੇਨੋਵਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਭੂਚਾਲ ਤੋਂ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਇਸ ਦੇ ਨਾਲ ਹੀ ਇਸ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਹਾਲਾਂਕਿ, 27 ਅਗਸਤ ਨੂੰ, ਉਜ਼ਬੇਕਿਸਤਾਨ ਦੇ ਐਮਰਜੈਂਸੀ ਮੰਤਰਾਲੇ ਦੇ ਭੂਚਾਲ ਨਿਗਰਾਨੀ ਕੇਂਦਰ ਨੇ ਅਫਗਾਨਿਸਤਾਨ ’ਚ 5.7 ਤੀਬਰਤਾ ਦਾ ਭੂਚਾਲ ਆਉਣ ਦੀ ਰਿਪੋਰਟ ਦਿੱਤੀ। ਇਹ ਭੂਚਾਲ 160 ਕਿਲੋਮੀਟਰ ਦੀ ਡੂੰਘਾਈ ’ਤੇ ਸਥਿਤ ਸੀ।

ਇਹ ਖਬਰ ਵੀ ਪੜ੍ਹੋ : Punjab Floods: ਇੱਕ ਪਾਸੇ ਹੜ੍ਹਾਂ ਦਾ ਜ਼ੋਰ, ਦੂਜ਼ੇ ਪਾਸੇ ਪੈ ਰਿਹਾ ਸਿਆਸਤ ਦਾ ਸ਼ੋਰ