Earthquake: ਕੰਬੀ ਪੰਜਾਬ ਦੀ ਧਰਤੀ, ਹਿੱਲ ਗਿਆ ਇਹ ਇਲਾਕਾ

Earthquake

Earthquake: ਚੰਡੀਗੜ੍ਹ। ਸ਼ਨਿੱਚਰਵਾਰ ਦੁਪਹਿਰ 12.21 ਵਜੇ ਦੇ ਨੇੜੇ-ਤੇੜੇ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਲੋਕਾਂ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ। ਜੰਮੂ ਕਸ਼ਮੀਰ ’ਚ ਭੂਚਾਲ ਦੀ ਤੀਬਰਤਾ 5.9 ਮਾਪੀ ਗਈ, ਜਦੋਂ ਕਿ ਚੰਡੀਗੜ੍ਹ ’ਚ 4.7 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਨਾਲ ਕੁਝ ਦੇਰ ਲਈ ਲੋਕ ਆਪਣੇ ਘਰਾਂ ਅਤੇ ਦਫ਼ਤਰਾਂ ’ਚੋਂ ਬਾਹਰ ਨਿਕਲ ਗਏ।

Read Also : Delhi Building Collapsed: ਦਿੱਲੀ ‘ਚ ਰੂਹ-ਕੰਬਾਊ ਹਾਦਸਾ! ਚਾਰ ਮੰਜ਼ਿਲਾ ਇਮਾਰਤ ਡਿੱਗੀ

ਭੂਚਾਲ ਦਾ ਕੇਂਦਰ ਪਤਾ ਨਹੀਂ ਲੱਗ ਸਕਿਆ ਹੈ ਪਰ ਇਸ ਨੂੰ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਅਤੇ ਨੇੜੇ-ਤੇੜੇ ਦੇ ਖੇਤਰਾਂ ’ਚ ਮਹਿਸੂਸ ਕੀਤਾ ਗਿਆ। ਚੰਡੀਗੜ੍ਹ ਅਤੇ ਪੰਜਾਬ ਦੇ ਕੁਝ ਹਿੱਸਿਆਂ ’ਚ ਵੀ ਹੱਲਚੱਲ ਮਹਿਸੂਸ ਕੀਤੀ ਗਈ। ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। Earthquake