ਵੇਲਿੰਗਟਨ: ਫਿਜੀ ‘ਚ ਸ਼ਨਿੱਚਰਵਾਰ ਨੂੰ 6.4 ਤੀਬਰਤਾ ਦਾ ਜਬਰਦਸਤ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ, ਪਰ ਮੰਨਿਆ ਜਾਂਦਾ ਹੈ ਕਿ ਭੂਚਾਲ ਦਾ ਕੇਂਦਰ ਕਾਫੀ ਡੂੰਘਾਈ ‘ਚ ਹੋਣਕਾਰਨ ਇਸ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਜਾਂ ਕਿਸੇ ਦੇ ਮਾਰੇ ਜਾਣ ਦੀ ਸੂਚਨਾ ਨਹੀਂ ਹੈ
ਸਥਾਨਕ ਸਮੇਂ ਅਨੁਸਾਰ ਦੇਰ ਰਾਤ ਦੋ ਵਜੇ ਆਇਆ ਭੂਚਾਲ
ਅਮਰੀਕੀ ਭੂ-ਭਾਗ ਸਰਵੇਖਣ (ਯੂਐਸਜੀਐਸ) ਨੇ ਦੱਸਿਆ ਕਿ ਦਿਨ ‘ਚ ਤਿੰਨ ਵਜੇ (ਸਥਾਨਕ ਸਮੇਂ ਅਨੁਸਾਰ ਦੇਰ ਰਾਤ ਦੋ ਵਜੇ) ਸਮੁੰਦਰ ਤੱਟ ‘ਤੇ ਆਏ ਭੂਚਾਲ ਦਾ ਕੇਂਦਰ ਲਗਭਗ 287 ਕਿਲੋਮੀਟਰ (178 ਮੀਲ) ਪੂਰਬ ‘ਚ ਜ਼ਮੀਨ ਤੋਂ 538 ਕਿਲੋਮੀਟਰ ਦੀ ਡੂੰਘਾਈ ‘ਤੇ ਸੀ ਹਵਾਈ ਸਥਿਤ ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਤੁਰੰਤ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।