ਹੈਤੀ ‘ਚ ਫਿਰ ਭੂਚਾਲ ਦੇ ਜੋਰਦਾਰ ਝਟਕੇ
ਮਾਸਕੋ (ਏਜੰਸੀ)। ਕੈਰੇਬੀਅਨ ਦੇਸ਼ ਹੈਤੀ ਵਿੱਚ ਐਤਵਾਰ ਨੂੰ ਆਏ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਅਤੇ ਇਨ੍ਹਾਂ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 5.8 ਮਾਪੀ ਗਈ ਹੈ। ਯੂਰਪੀਅਨ ਮੈਡੀਟੇਰੀਅਨ ਭੂਚਾਲ ਵਿਗਿਆਨ ਕੇਂਦਰ (ਈਐਮਐਸਸੀ) ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਭੂਚਾਲ ਗ੍ਰੀਨਵਿਚ ਸਮੇਂ ਤੜਕੇ 3:30 ਵਜੇ ਆਇਆ ਅਤੇ ਇਸ ਦਾ ਕੇਂਦਰ ਜ਼ਮੀਨ ਤੋਂ 30 ਕਿਲੋਮੀਟਰ ਹੇਠਾਂ, ਦੱਖਣੀ ਸ਼ਹਿਰ ਲੇਸ ਕੇਯੇਸ ਤੋਂ 41 ਕਿਲੋਮੀਟਰ ਉੱਤਰ ਪੱਛਮ ਵਿੱਚ ਸੀ। ਸ਼ਨੀਵਾਰ ਨੂੰ ਵੀ ਇੱਥੇ ਭੂਚਾਲ ਆਇਆ ਸੀ ਅਤੇ ਇਸ ਦੀ ਤੀਬਰਤਾ 7.2 ਮਾਪੀ ਗਈ ਸੀ, ਜਿਸ ਵਿੱਚ 300 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 1800 ਤੋਂ ਵੱਧ ਜ਼ਖਮੀ ਹੋਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ













