ਛੇਤੀ ਬਹਾਲ ਹੋਣ ਰੇਲ ਸੇਵਾਵਾਂ

ਛੇਤੀ ਬਹਾਲ ਹੋਣ ਰੇਲ ਸੇਵਾਵਾਂ

ਕੋਵਿਡ-19 ਮਹਾਂਮਾਰੀ ਦੌਰਾਨ ਰੇਲ ਸੇਵਾਵਾਂ ਬੰਦ ਕਰਨੀਆਂ ਵੱਡੀ ਮਜ਼ਬੂਰੀ ਸੀ ਪਰ ਹੁਣ ਜਿਵੇਂ-ਜਿਵੇਂ ਹਾਲਾਤ ਸੁਧਰ ਰਹੇ ਹਨ ਰੇਲ ਸੇਵਾਵਾਂ ਵਧਾਉਣ ਦੀ ਸਖ਼ਤ ਜ਼ਰੂਰਤ ਹੈ ਭਾਵੇਂ ਰੇਲਵੇ ਵੱਲੋਂ ਪੜਾਅਵਾਰ ਰੇਲ ਸੇਵਾਵਾਂ ਬਹਾਲ ਕੀਤੀਆਂ ਜਾ ਰਹੀਆਂ ਹਨ ਇਸ ਦਿਸ਼ਾ ’ਚ ਹੋਰ ਤੇਜ਼ੀ ਨਾਲ ਕੰਮ ਕਰਕੇ ਹੀ ਦੇਸ਼ ਦੀਆਂ ਜ਼ਰੂਰਤਾਂ ਪੂਰੀਆਂ ਹੋ ਸਕਦੀਆਂ ਹਨ ਹਾਲ ਦੀ ਘੜੀ ਸਿਰਫ਼ 65 ਫੀਸਦੀ ਗੱਡੀਆਂ ਹੀ ਚੱਲ ਰਹੀਆਂ ਹਨ ਰੇਲਵੇ ਨੇ ਇਸ ਖਬਰ ਦਾ ਖੰਡਨ ਕੀਤਾ ਹੈ ਕਿ ਇੱਕ ਅਪਰੈਲ ਤੋਂ ਸਾਰੀਆਂ ਗੱਡੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਹੈ ਜੇਕਰ ਇਹ ਕਿਹਾ ਜਾਵੇ ਕਿ ਰੇਲਵੇ ਦਾ ਦੇਸ਼ ਦੀ ਆਰਥਿਕਤਾ ’ਚ ਵੱਡਾ ਯੋਗਦਾਨ ਹੈ ਤਾਂ ਗਲਤ ਨਹੀਂ ਹੋਵੇਗਾ ਲਾਕਡਾਊਨ ਕਾਰਨ ਕਰੋੜਾਂ ਮਜ਼ਦੂਰ ਆਪਣੇ ਸੂਬਿਆਂ ਨੂੰ ਪਰਤ ਗਏ ਸਨ, ਝੋਨੇ ਦੀ ਬਿਜਾਈ ਦੌਰਾਨ ਪੰਜਾਬ ਦੇ ਕਿਸਾਨਾਂ ਨੇ ਏਅਰਕੰਡੀਸ਼ਨਰ ਬੱਸਾਂ ਰਾਹੀਂ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਂਦਾ ਸੀ ਰੇਲਵੇ ਜਿੱਥੇ ਰੁਜ਼ਗਾਰ ਨੂੰ ਰਫ਼ਤਾਰ ਦੇਣ ਦਾ ਵੱਡਾ ਜ਼ਰੀਆ ਹੈ,

ਉੱਥੇ ਆਮ ਜਨਤਾ ਲਈ ਵਿੱਤੀ ਬੱਚਤ ਤੇ ਅਰਾਮਦਾਰੀ ਵੀ ਹੈ ਡੀਜ਼ਲ ਦੀਆਂ ਕੀਮਤਾਂ ਵਧਣ ਕਾਰਨ ਬੱਸ ਭਾੜੇ ’ਚ ਵਾਧਾ ਹੋਣ ਦੇ ਆਸਾਰ ਹਨ ਟੈਕਸੀਆਂ ਰਾਹੀਂ ਲੋਕ ਵੱਧ ਪੈਸਾ ਦੇ ਕੇ ਸਫ਼ਰ ਤਾਂ ਕਰ ਲੈਂਦੇ ਹਨ ਪਰ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਸਰੀਰਕ ਤੌਰ ’ਤੇ ਸੌਖਾ ਨਹੀਂ ਦੂਰ ਦੇ ਸਫ਼ਰ ਲਈ ਰੇਲ-ਸਫ਼ਰ ਨੂੰ ਹਰ ਕੋਈ ਪਸੰਦ ਕਰਦਾ ਹੈ ਅਜੇ ਐਕਸਪ੍ਰੈਸ ਗੱਡੀਆਂ ਨੂੰ ਜ਼ਿਆਦਾ ਚਲਾਇਆ ਗਿਆ

Trains Punjab

ਪੈਸੰਜਰ ਗੱਡੀਆਂ ਦੀ ਗਿਣਤੀ ਵਧਾਉਣ ’ਤੇ ਜ਼ੋਰ ਦੇਣਾ ਚਾਹੀਦਾ ਹੈ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਰੇਲਾਂ ਚਲਾਉਣ ਨਾਲ ਰੁਜ਼ਗਾਰ ਤੇ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਬੱਸ ਸੇਵਾ ਲਗਭਗ ਹਰ ਸੂਬੇ ’ਚ 100 ਫੀਸਦੀ ਸ਼ੁਰੂ ਹੋ ਚੁੱਕੀ ਹੈ ਤਾਂ ਰੇਲ ਸੇਵਾ ਨੂੰ ਘੱਟ ਰੱਖਣਾ ਕਿਸੇ ਵੀ ਤਰ੍ਹਾਂ ਸਹੀ ਨਹੀਂ ਰੇਲ ਦਾ ਪਹੀਆ ਰੁਜ਼ਗਾਰ ਦਾ ਪਹੀਆ ਹੈ ਕਰੋੜਾਂ ਲੋਕਾਂ ਦਾ ਰੁਜ਼ਗਾਰ ਅਸਿੱਧੇ ਤੌਰ ’ਤੇ ਰੇਲਵੇ ਨਾਲ ਜੁੜਿਆ ਹੋਇਆ ਹੈ ਮਹਾਂਮਾਰੀ ’ਚੋਂ ਆਰਥਿਕਤਾ ਨੂੰ ਉਭਾਰਨਾ ਹੈ ਤਾਂ ਰੇਲਵੇ ਵੱਲ ਪੂਰੀ ਗੌਰ ਕਰਨੀ ਪਵੇਗੀ ਜੇਕਰ ਵੇਖਿਆ ਜਾਵੇ ਤਾਂ ਇਹ ਰੇਲਵੇ ਨੂੰ ਖੁਦ ਘਾਟੇ ’ਚੋਂ ਨਿੱਕਲਣ ਲਈ ਗੱਡੀਆਂ ਸ਼ੁਰੂ ਕਰਨ ਦੀ ਜ਼ਰੂੂਰਤ ਹੈ ਪਿਛਲੇ ਸਾਲ ਰੇਲਵੇ ਨੂੰ 37000 ਕਰੋੜ ਰੁਪਏ ਘੱਟ ਕਮਾਈ ਹੋਈ ਇਸ ਤਰ੍ਹਾਂ ਰੇਲ ਸੇਵਾਵਾਂ ਵਧਾਉਣ ਨਾਲ ਰੇਲਵੇ ਤੇ ਜਨਤਾ ਦੋਵਾਂ ਦਾ ਫਾਇਦਾ ਹੋਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.