IND Vs BAN: ਕਾਨਪੁਰ ’ਚ ਮੀਂਹ ਕਾਰਨ ਟੀਮ ਇੰਡੀਆ ਦਾ ਅਭਿਆਸ ਰੁਕਿਆ, ਭਲਕੇ ਮੈਚ ਦੌਰਾਨ ਵੀ ਮੀਂਹ ਦਾ ਅਲਰਟ

IND Vs BAN
IND Vs BAN: ਕਾਨਪੁਰ ’ਚ ਮੀਂਹ ਕਾਰਨ ਟੀਮ ਇੰਡੀਆ ਦਾ ਅਭਿਆਸ ਰੁਕਿਆ, ਭਲਕੇ ਮੈਚ ਦੌਰਾਨ ਵੀ ਮੀਂਹ ਦਾ ਅਲਰਟ

ਮੀਂਹ ਤੋਂ ਰੱਖਿਆ ਕਰਨ ਲਈ ਪਿੱਚ ਨੂੰ ਢਕਿਆ | IND Vs BAN

  • ਕੁਲਦੀਪ, ਅਕਰਸ਼ ਪਟੇਲ ਸਮੇਤ ਸਾਰੇ ਖਿਡਾਰੀਆਂ ਨੇ ਕੀਤਾ ਅਭਿਆਸ

ਸਪੋਰਟਸ ਡੈਸਕ। IND Vs BAN: ਕਾਨਪੁਰ ’ਚ ਮੀਂਹ ਕਾਰਨ ਟੀਮ ਇੰਡੀਆ ਦਾ ਅਭਿਆਸ ਗ੍ਰੀਨ ਪਾਰਕ ਸਟੇਡੀਅਮ ’ਚ ਰੋਕਣਾ ਪਿਆ। ਇਸ ਕਰਕੇ ਹੁਣ ਸਟੇਡੀਅਮ ਦੀ ਪਿੱਚ ਨੂੰ ਢੱਕ ਦਿੱਤਾ ਗਿਆ ਹੈ। 27 ਸਤੰਬਰ ਤੋਂ ਸ਼ੁਰੂ ਹੋ ਰਹੇ ਭਾਰਤ-ਬੰਗਲਾਦੇਸ਼ ਟੈਸਟ ਦੇ ਪਹਿਲੇ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ 27 ਸਤੰਬਰ ਤੋਂ ਅਗਲੇ 4 ਦਿਨਾਂ ਤੱਕ ਹਲਕੇ ਤੋਂ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤੀ ਵਿਕਟਕੀਪਰ ਰਿਸ਼ਭ ਪੰਤ ਨੇ ਨੈੱਟ ’ਤੇ ਕਾਫੀ ਸ਼ਾਟ ਖੇਡੇ। ਸਥਾਨਕ ਖਿਡਾਰੀ ਸਪਿਨਰ ਕੁਲਦੀਪ ਯਾਦਵ ਨੇ ਭਾਰਤੀ ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਤੇ ਮੱਧ ਕ੍ਰਮ ਦੇ ਬੱਲੇਬਾਜ਼ ਕੇਐਲ ਰਾਹੁਲ ਨੂੰ ਗੇਂਦਬਾਜੀ ਕੀਤੀ। Kanpur Green Park Stadium

Read This : ਬੰਗਲਾਦੇਸ਼ ਕ੍ਰਿਕੇਟ ਨਾਲ ਜੁੜੀ ਵੱਡੀ ਖਬਰ

ਕੁਲਦੀਪ ਨੇ ਆਪਣੀ ਸਪਿਨ ਨਾਲ ਬੱਲੇਬਾਜਾਂ ਨੂੰ ਫਸਾਇਆ। ਵਿਰਾਟ ਕੋਹਲੀ ਨੇ 30 ਮਿੰਟ ਤੱਕ ਅਭਿਆਸ ਕੀਤਾ। ਰਵਿੰਦਰ ਜਡੇਜਾ ਨੇ ਵੀ ਨੈੱਟ ’ਤੇ ਪਸੀਨਾ ਵਹਾਇਆ। ਕੋਚ ਗੌਤਮ ਗੰਭੀਰ ਨੇ ਪਿੱਚ ਦਾ ਨਿਰੀਖਣ ਕੀਤਾ। ਭਾਰਤ-ਬੰਗਲਾਦੇਸ਼ ਅਭਿਆਸ ਦਾ ਇਹ ਦੂਜਾ ਦਿਨ ਹੈ। ਸੋਮਵਾਰ ਨੂੰ ਦੋਵੇਂ ਟੀਮਾਂ ਨੇ ਨੈੱਟ ’ਤੇ ਖੂਬ ਪਸੀਨਾ ਵਹਾਇਆ। ਦੋ ਮੈਚਾਂ ਦੀ ਟੈਸਟ ਸੀਰੀਜ ਦਾ ਦੂਜਾ ਮੈਚ 27 ਸਤੰਬਰ ਤੋਂ 1 ਅਕਤੂਬਰ ਤੱਕ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ’ਚ ਖੇਡਿਆ ਜਾਵੇਗਾ। IND Vs BAN

ਅੱਜ ਖਿਡਾਰੀਆਂ ਕੋਲ ਅਭਿਆਸ ਦਾ ਆਖਿਰੀ ਮੌਕਾ | IND Vs BAN

ਅੱਜ ਖਿਡਾਰੀਆਂ ਕੋਲ ਅਭਿਆਸ ਕਰਨ ਦਾ ਆਖਿਰੀ ਮੌਕਾ ਹੈ। ਕਿਉਂਕਿ ਭਲਕੇ ਤੋਂ ਸ਼ੁੱਕਰਵਾਰ ਤੋਂ ਦੂਜਾ ਟੈਸਟ ਮੁਕਾਬਲਾ ਸ਼ੁਰੂ ਹੋ ਜਾਵੇਗਾ। ਗ੍ਰੀਨ ਪਾਰਕ ’ਚ ਤਿੰਨ ਮੁੱਖ ਪਿੱਚਾਂ ਤਿਆਰ ਕੀਤੀਆਂ ਗਈਆਂ ਹਨ। ਇਸ ਵਿੱਚ ਦੋ ਪਿੱਚਾਂ ਤਾਂ ਮੈਚ ਲਈ ਸੇਫ ਕਰ ਲਈਆਂ ਗਈਆਂ ਹਨ। ਦੱਸ ਦੇਈਏ ਕਿ ਇੱਕ ਪਿੱਚ ’ਤੇ ਹਲਕਾ ਜਿਹਾ ਘਾਹ ਹੈ ਜਦਕਿ ਦੂਜੀ ਪਿੱਚ ਬਿਲਕੁਲ ਸਾਫ ਹੈ। ਦੇਰ ਰਾਤ ਤੱਕ ਪਿੱਚ ’ਤੇ ਕਰਮਚਾਰੀ ਕੰਮ ਕਰਦੇ ਵੀ ਨਜ਼ਰ ਆਏ ਸਨ। ਰਾਤ ਨੂੰ ਪਿੱਚ ’ਤੇ ਕਵਰ ਦੇ ਕੇ ਰੱਖਿਆ ਗਿਆ ਸੀ। ਪਿੱਚ ’ਤੇ ਪਹਿਲਾਂ ਕੱਪੜਾ ਪਾਇਆ ਗਿਆ। ਉਸ ’ਤੇ ਉੱਪਰ ਫਿਰ ਕਵਰ ਪਾਇਆ ਗਿਆ। ਮੈਚ ਨੂੰ ਵੇਖਦੇ ਹੋਏ ਸਟੇਡੀਅਮ ’ਚ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। IND Vs BAN

LEAVE A REPLY

Please enter your comment!
Please enter your name here