ਵਰਖਾ ਅੱਗੇ ਬੌਣੇ ਪਏ ਪ੍ਰਬੰਧ
ਵਿਕਾਸ ਦੀ ਅਸਲ ਤਸਵੀਰ ਅੱਜ-ਕੱਲ੍ਹ ਵਰਖਾ ਨਾਲ ਸਾਹਮਣੇ ਆ ਰਹੀ ਹੈ ਉੱਤਰੀ ਭਾਰਤ ਦਾ ਕੋਈ ਵਿਰਲਾ ਹੀ ਸ਼ਹਿਰ ਹੋਵੇਗਾ ਜਿੱਥੇ ਮੀਂਹ ਤੋਂ ਬਾਅਦ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾ ਹੋਵੇੇ ਬਠਿੰਡਾ ਥਰਮਲ ਦੀਆਂ ਝੀਲਾਂ ਲਈ ਮਸ਼ਹੂਰ ਸੀ ਪਰ ਹੁਣ ਬਠਿੰਡੇ ਦੇ ਅੰਦਰ ਝੀਲਾਂ ਬਣ ਗਈਆ ਹਨ ਜੋ ਸਰਕਾਰਾਂ ਦੇ ਦਾਅਵਿਆਂ ’ਤੇ ਸਵਾਲ ਉੱਠਾ ਰਹੀਆਂ ਹਨ ਦਰਮਿਆਨੀ ਵਰਖਾ ਦੌਰਾਨ ਸ਼ਹਿਰ ਦੀਆਂ ਸੜਕਾਂ ਸਮੁੰਦਰ ਬਣ ਜਾਦੀਆਂ ਹਨ ਕਈ ਥਾਈਂ ਕਿਸ਼ਤੀਆਂ ਚਲਾ ਕੇ ਅਨੋਖੇ ਤਰੀਕੇ ਨਾਲ ਵਿਰੋਧ ਕੀਤਾ ਜਾਂਦਾ ਹੈ ਸੜਕਾਂ ’ਤੇ ਪਾਣੀ ਭਰਨ ਨਾਲ ਅਵਾਜਾਈ ਦੇ ਸਾਧਨ ਵੀ ਖਰਾਬ ਹੋ ਜਾਂਦੇ ਹਨ ਪਾਣੀ ਭਰਨ ਨਾਲ ਸਰਕਾਰੀ ਤੇ ਗੈਰ-ਸਰਕਾਰੀ ਇਮਾਰਤਾਂ ਦਾ ਨੁਕਸਾਨ ਵੱਖਰਾ ਹੁੰਦਾ ਹੈ
ਇੱਕ ਪਾਸੇ ਵਰਖਾ ਜਿੱਥੇ ਖੇਤੀ ਲਈ ਫਾਇਦੇਮੰਦ ਹੈ ਉੱਥੇ ਬਹੁਤੇੇ ਸ਼ਹਿਰੀਆਂ ਲਈ ਆਫਤ ਬਣੀ ਹੋਈ ਹੈ ਲੋਕਾਂ ਦੇ ਕੰਮ-ਧੰਦੇ ਰੁਕ ਜਾਂਦੇ ਹਨ ਖਾਸਕਰ ਸਕੂਲ ਜਾਣ ਵਾਲੇ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਆਉਂਦੀ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਸੀਵਰੇਜ ਸਿਸਟਮ ’ਤੇ ਅਰਬਾਂ ਰੁਪਏ ਖਰਚੇ ਜਾਂਦੇ ਹਨ ਫਿਰ ਵੀ ਨਿਕਾਸੀ ਦੀ ਸਮੱਸਿਆ ਜਿਉਂ ਦੀ ਤਿਉਂ ਹੈ ਕਈ ਸ਼ਹਿਰਾਂ ’ਚ ਤਾਂ ਪੂਰਾ-ਪੂਰਾ ਦਿਨ ਵੀ ਪਾਣੀ ਨਹੀਂ ਨਿੱਕਲਦਾ ਦਰਅਸਲ ਨਿਕਾਸੀ ਲਈ ਯੋਜਨਾਬੰਦੀ ਦੀ ਜ਼ਿਆਦਾ ਕਮੀ ਹੈ ਵਧ ਰਹੀ ਅਬਾਦੀ ਦੇ ਮੁਤਾਬਕ ਸੀਵਰੇਜ ਸਿਸਟਮ ਦਾ ਨਿਰਮਾਣ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਲਾਪ੍ਰਵਾਹੀ ਕਾਰਨ ਵੀ ਨਿਕਾਸੀ ’ਚ ਦਿੱਕਤ ਆਉਂਦੀ ਹੈ
ਕਈ ਥਾਈਂ ਸੀਵਰੇਜ ਤੋਂ ਵੱਖਰੇ ਸੜਕਾਂ ਦੇ ਨਾਲ ਨਾਲਿਆਂ ਦਾ ਨਿਰਮਾਣ ਕੀਤਾ ਗਿਆ ਹੈ ਨਿਕਾਸੀ ਲਈ ਬੋਰ ਕੀਤੇ ਗਏ ਹਨ ਪਰ ਸਫ਼ਾਈ ਨਾ ਹੋਣ ਕਾਰਨ ਪਾਣੀ ਬੋਰ ਵਾਲੀ ਥਾਂ ’ਤੇ ਪਹੁੰਚਦਾ ਹੀ ਨਹੀਂ ਹੈ ਵਰਖਾ ਦੇ ਦਿਨ ਥੋੜ੍ਹੇ ਹੋਣ ਕਾਰਨ ਸਫਾਈ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਨਾਲਿਆਂ ’ਚ ਕੂੜਾ-ਕਰਕਟ ਭਰ ਜਾਂਦਾ ਹੈ ਜਿਸ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਇਸ ਮਾਮਲੇ ’ਚ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਚੁੱਪ ਹੀ ਵੱਟੀ ਜਾਂਦੀ ਹੈ ਇਸ ਦੌਰਾਨ ਉਹ ਸਿਆਸੀ ਆਗੂ ਕਿਧਰੇ ਨਜ਼ਰ ਨਹੀਂ ਆਉਂਦੇ ਜੋ ਲੋਕਾਂ ਦੀ ਭੀੜ ਇਕੱਠੀ ਕਰਕੇ ਵੱਡੇ-ਵੱਡੇ ਵਾਅਦੇ ਕਰਦੇ ਨਜ਼ਰ ਆਉਂਦੇ ਸਨ
ਦਰਅਸਲ ਸਰਕਾਰੀ ਪੱਧਰ ’ਤੇ ਕੰਮ ਕਰਨ ਦੀ ਸ਼ੈਲੀ ’ਚ ਤਬਦੀਲੀ ਦੀ ਜ਼ਰੂਰਤ ਹੈ ਸਮੱਸਿਆ ਦੋ ਦਿਨ ਦੀ ਹੋਵੇ ਜਾਂ ਤਿੰਨ ਦਿਨਾਂ ਦੀ ਹੋਵੇ, ਜਿਹੜੀ ਸਮੱਸਿਆ ਹਰ ਸਾਲ ਆਉਂਦੀ ਹੈ ਉਸ ਬਾਰੇ ਗੰਭੀਰਤਾ ਤੇ ਜਿੰਮੇਵਾਰੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਲੋਕਾਂ ਦੇ ਦੁੱਖ-ਦਰਦ ਨੂੰ ਆਪਣੇ ਦੁੱਖ-ਦਰਦ ਸਮਝ ਕੇ ਸਿਆਸੀ ਆਗੂ ਆਪਣਾ ਫਰਜ਼ ਨਿਭਾ ਸਕਣਗੇ ਬਾਹਰਲੇ ਮੁਲਕਾਂ ’ਚ ਹਰ ਮੁਲਾਜ਼ਮ/ਅਧਿਕਾਰੀ ਪੂਰੀ ਲਗਨ ਤੇ ਜਿੰਮੇਵਾਰੀ ਨਾਲ ਕੰਮ ਕਰਦਾ ਹੈ ਉਹ ਸਿਰਫ ਸਖ਼ਤੀ ਦੇ ਡਰ ਕਾਰਨ ਕੰਮ ਨਹੀਂ ਕਰਦੇ ਸਗੋਂ ਆਪਣੀ ਜਿੰਮੇਵਾਰੀ ਨੂੰ ਦਿਲੋਂ ਮੰਨਦੇ ਹਨ ਇਸ ਚੀਜ਼ ਦੀ ਸਾਡੇ ਦੇਸ਼ ’ਚ ਬਹੁਤ ਘਾਟ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ