(Dussehra) ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਚੀਮਾ
ਚੀਮਾ ਮੰਡੀ (ਹਰਪਾਲ)। ਧਾਰਮਿਕ ਤੇ ਸਮਾਜ ਸੇਵੀ ਸੰਸਥਾ ਸ੍ਰੀ ਰਾਮ ਨੌਮੀ ਉਤਸ਼ਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ. ਚੀਮਾ ਮੰਡੀ ਵੱਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਅੱਜ ਦੁਸ਼ਹਿਰੇ (Dussehra) ਦੇ ਤਿਉਹਾਰ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਬੱਲੋ ਪੱਤੀ ਤੇ 3 ਆਂਗਣਵਾੜੀ ਸੈਂਟਰਾਂ ਦੇ 200 ਦੇ ਕਰੀਬ ਵਿਦਿਆਰਥੀਆਂ ਨੂੰ ਟੁੱਥ ਪੇਸਟਾਂ ਤੇ ਟੁੱਥ ਬੁਰਸ਼ ਵੰਡੇ ਗਏ।
ਇਹ ਵੀ ਪੜ੍ਹੋ : ਆਕਸਫੋਰਡ ਪਬਲਿਕ ਸਕੂਲ ਵਿਖੇ ਦੁਸ਼ਹਿਰਾ ਮਨਾਇਆ
ਦੁਸ਼ਹਿਰੇ (Dussehra) ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ
ਸੰਸਥਾ ਵੱਲੋਂ ਰਜੇਸ਼ ਕੁਮਾਰ ਸਿੰਗਲਾਂ ਸਪੁੱਤਰ ਸਵ ਸ੍ਰੀ ਡਾ. ਪ੍ਰੇਮ ਚੰਦ ਸਿੰਗਲਾ ਪੰਚਕੂਲਾ ਦੇ ਸਹਿਯੋਗ ਨਾਲ ਕੀਤੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਅਗਰਵਾਲ ਸਭਾ ਦੇ ਪ੍ਰਧਾਨ ਮੋਹਨ ਲਾਲ ਗਰਗ, ਬਾਂਸਲ ਪਲਾਸਟਿਕ ਇੰਡਸਟਰੀ ਚੀਮਾ ਦੇ ਐਮ ਡੀ ਮਨੋਜ ਕੁਮਾਰ ਲਾਲੀ, ਭਾਜਪਾ ਮੰਡਲ ਚੀਮਾ ਦੇ ਪ੍ਰਧਾਨ ਸੁਖਵਿੰਦਰ ਸ਼ਰਮਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬਲਾਕ ਚੀਮਾ ਦੇ ਪ੍ਰਧਾਨ ਡਿੰਪਲ ਦਿੜ੍ਹਬੇ ਵਾਲੇ, ਅਗਰਵਾਲ ਸਭਾ ਚੀਮਾ ਦੇ ਮੀਤ ਪ੍ਰਧਾਨ ਠੇਕੇਦਾਰ ਸੁਰਿੰਦਰ ਬਾਂਸਲ, ਸਮਾਜ਼ ਸੇਵੀ ਠੇਕੇਦਾਰ ਸੁਖਪਾਲ ਬਾਂਸਲ, ਅਗਰਵਾਲ ਸਭਾ ਢੱਡਰੀਆਂ ਦੇ ਪ੍ਰਧਾਨ ਸੂਰਜ ਭਾਨ ਬਬਲੀ, ਸ੍ਰੀ ਦੁਰਗਾ ਸ਼ਕਤੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਗੋਰਾ ਲਾਲ ਕਣਕਵਾਲੀਆ, ਡਾ ਰਜੇਸ਼ ਗੋਇਲ, ਅਗਰਵਾਲ ਸਭਾ ਚੀਮਾ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ , ਤਰਸੇਮ ਚੰਦ ਤੋਗਾਵਾਲ ਵਾਲੇ, ਕੇਵਲ ਕ੍ਰਿਸ਼ਨ ਹੀਰੋ ਕਲਾਂ ਵਾਲਿਆਂ ਨੇ ਇਸ ਸ਼ੁਭ ਮੌਕੇ ’ਤੇ ਕੀਤੇ ਸ਼ੁੱਭ ਕਾਰਜ ਦੀਆਂ ਸ਼ੁਭਕਾਮਨਾਵਾਂ ਭੇਂਟ ਕੀਤੀਆਂ।
ਲੜਕੀਆਂ ਲਈ ਫ੍ਰੀ ਸਿਲਾਈ ਸੈਂਟਰ ਹੋਵੇਗਾ ਸ਼ੁਰੂ
ਇਸ ਮੌਕੇ ਹਾਜ਼ਰ ਸੰਸਥਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਇਸੇ ਲੜੀ ਤਹਿਤ ਸੰਸਥਾ ਵੱਲੋਂ ਕਸਬੇ ਦੇ ਰਹਿੰਦੇ ਸਕੂਲਾਂ ਵਿੱਚ ਵੀ ਜਲਦੀ ਹੀ ਟੁੱਥ ਪੇਸਟ ਤੇ ਬੁਰਸ਼ ਦੀ ਵੰਡ ਕਰਨ ਦੇ ਨਾਲ ਨਾਲ ਲੜਕੀਆਂ ਲਈ ਫ੍ਰੀ ਸਿਲਾਈ ਸੈਂਟਰ ਵੀ ਚਾਲੂ ਕੀਤਾ ਜਾਵੇਗਾ।ਇਸ ਮੌਕੇ ਸੰਸਥਾ ਵੱਲੋਂ ਜੀਵਨ ਬਾਂਸਲ, ਮੁਕੇਸ਼ ਕੁਮਾਰ, ਗੋਬਿੰਦ ਰਾਮ ਗੋਂਦਾਂ, ਅਰਸ਼ਦੀਪ ਬਾਂਸਲ, ਗਗਨਦੀਪ ਬਾਂਸਲ, ਜਤਿੰਦਰ ਕੁਮਾਰ ਜਿੰਦਲ, ਪ੍ਰਦੀਪ ਕੁਮਾਰ, ਲਾਭ ਤੇਜ ਸ਼ਰਮਾ, ਕੁਲਦੀਪ ਕੁਮਾਰ, ਅਸ਼ਵਨੀ ਆਸ਼ੂ,ਜਨਕ ਰਾਜ ਚੱਕੀ ਵਾਲੇ, ਤਰਲੋਚਨ ਗੋਇਲ, ਹੈਪੀ ਗੋਇਲ ਆਦਿ ਹਾਜ਼ਰ ਸਨ। ਇਸ ਮੌਕੇ ਸਕੂਲ ਅਧਿਆਪਕ ਪੰਕਜ਼ ਬਾਂਸਲ ਨੇ ਸੰਸਥਾ ਦਾ ਸਕੂਲ ਵੱਲੋਂ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ