ਕਸਬਾ ਮੁੱਦਕੀ ਦੀ ਸਾਧ-ਸੰਗਤ ਨੇ ਕਰਫਿਊ ਦੌਰਾਨ ਡੋਰ ਟੂ ਡੋਰ ਜਾ ਕੇ ਝੁੱਗੀ ਝੌਂਪੜੀ ਤੇ ਗਰੀਬਾਂ ਤੱਕ ਲੰਗਰ ਪਹੁੰਚਾਇਆ

ਕਸਬਾ ਮੁੱਦਕੀ ਦੀ ਸਾਧ-ਸੰਗਤ ਨੇ ਕਰਫਿਊ ਦੌਰਾਨ ਡੋਰ ਟੂ ਡੋਰ ਜਾ ਕੇ ਝੁੱਗੀ ਝੌਂਪੜੀ ਤੇ ਗਰੀਬਾਂ ਤੱਕ ਲੰਗਰ ਪਹੁੰਚਾਇਆ

ਮੁੱਦਕੀ, (ਬਲਜਿੰਦਰ ਸਿੰਘ) । ਕੋਰੋਨਾ ਵਾਇਰਸ ਦੇ ਡਰ ਕਾਰਨ ਲਾਏ ਕਰਫਿਊ ਦੌਰਾਨ ਘਰੋ ਘਰੀ ਭੁੱਖੇ ਬੈਠੇ ਗਰੀਬ ਪਰਿਵਾਰਾਂ, ਝੁੱਗੀ ਝੌਂਪੜੀ ਵਾਲਿਆਂ ਲਈ ਡੇਰਾ ਸੱਚਾ ਸੌਦਾ ਸਿਰਸਾ ਦੀ ਸੰਗਤ ਵੱਲੋਂ ਆਪਣੇ ਮੁਰਸ਼ਦ ਦੇ ਬਚਨਾਂ ਉੱਤੇ ਚੱਲਦੇ ਹੋਇਆਂ ਲੰਗਰ ਵਰਤਾ ਕੇ ਇਨਸਾਨੀਅਤ ਦੀ ਸੇਵਾ ਦਾ ਸਬੂਤ ਦਿੱਤਾ । ਇਸ ਮੌਕੇ ਯਾਦਵਿੰਦਰ ਸਿੰਘ ਨਾਇਬ ਤਹਿਸੀਲਦਾਰ ਤਲਵੰਡੀ ਭਾਈ ਨੇ ਇੱਕ ਗਰੀਬ ਪਰਿਵਾਰ ਘਰ ਜਾ ਕੇ ਲੰਗਰ ਵੰਡਿਆ ।

ਉਸ ਦੇ ਬਾਅਦ ਡੇਰਾ ਸੱਚਾ ਸੌਦਾ ਸਰਸਾ ਦੇ ਸੇਵਾਦਾਰਾਂ ਨੇ ਵਾਰਡ ਨੰ 6 , ਵਾਰਡ 2 ਦੀਆਂ ਝੁੱਗੀਆਂ, ਵਾਰਡ ਨੰਬਰ 1 ਵਿੱਚ ਸੜਕ ਕਿਨਾਰੇ ਝੁੱਗੀਆਂ ਅਤੇ ਲੋਹਾਮ ਰੋਡ ਮੁੱਦਕੀ ਵਿੱਚ ਵੀ ਲੰਗਰ ਵਰਤਾਇਆ । ਇਸ ਮੌਕੇ ਨਗਰ ਪੰਚਾਇਤ ਮੁੱਦਕੀ ਦੇ ਈ ਓ ਸੁਖਦੇਵ ਸਿੰਘ, ਕਸਬਾ ਮੁੱਦਕੀ ਅਤੇ ਤਲਵੰਡੀ ਭਾਈ ਦੇ ਪਟਵਾਰੀ ਧਰਮਿੰਦਰ ਬਾਂਸਲ, ਸਬ ਤਹਿਸੀਲ ਤਲਵੰਡੀ ਭਾਈ ਦੇ ਰੀਡਰ ਮਨੋਹਰ ਲਾਲ, ਫਰਦ ਕੇਂਦਰ ਤਲਵੰਡੀ ਭਾਈ ਦੇ ਇੰਚਾਰਜ ਮਨੀਸ਼, ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸਕੱਤਰ ਕੁਲਵੰਤ ਰਾਏ ਕਟਾਰੀਆ, ਐਮਸੀ ਰੌਸ਼ਨ ਲਾਲ ਮਨਚੰਦਾ , ਐਮ ਸੀ ਲੱਕੀ ਮਨਚੰਦਾ, ਕਾਂਗਰਸੀ ਆਗੂ ਬਲਬੀਰ ਸਿੰਘ ਪਟਵਾਰੀ ਆਦਿ ਸਨ ।

ਲੰਗਰ ਦੀ ਸੇਵਾ ਡਾਕਟਰ ਜਸਵੰਤ ਸਿੰਘ ਗਰੋਵਰ ਦੀ  ਗਲੀ ਦੀਆਂ ਭੈਣਾਂ ਨੇ ਨਿਭਾਈ  ਅਤੇ ਡੋਰ ਟੂ ਡੋਰ ਲੰਗਰ ਵਰਤਾਉਣ ਦੀ ਸੇਵਾ ਡਾਕਟਰ ਜਸਵੰਤ ਸਿੰਘ ਇੰਸਾਂ  ਗਰੋਵਰ, ਜੱਸਾ ਸਿੰਘ ਪਰਜਾਪਤੀ, ਜੱਸੀ ਮਨਚੰਦਾ , ਸੰਜੀਵ ਕੁਮਾਰ ਆਹੂਜਾ ਡਿੰਪਾ ਅੰਦਰ ਆਹੂਜਾ ਜੋਵੀ, ਪ੍ਰੇਮੀ ਪ੍ਰੇਮ ਕੁਮਾਰ ਮਨਚੰਦਾ ਆਦਿ ਨੇ ਨਿਭਾਈ । ਮੁੱਦਕੀ ਚੌਕੀ ਇੰਚਾਰਜ ਐਸ ਐਚ ਓ ਕੁਲਵੰਤ ਸਿੰਘ ਨੇ ਵੀ ਸੇਵਾਦਾਰ ਵੀਰਾਂ ਦੀ ਸਹੂਲਤ ਲਈ ਆਪਣੇ ਕੁਝ ਮੁਲਾਜ਼ਮ ਲੰਗਰ ਨਾਲ ਭੇਜੇ।

ਉੱਤਮ ਸੇਵਾ ਕਰ ਰਹੇ ਹਨ ਡੇਰਾ ਸ਼ਰਧਾਲੂ : ਕਾਂਗਰਸੀ ਆਗੂ ਕੁਲਵੰਤ ਰਾਏ ਕਟਾਰੀਆ

ਡੇਰਾ ਸੱਚਾ ਸੌਦਾ ਸਰਸਾ ਦੇ ਵੀਰਾਂ-ਭੈਣਾਂ ਦੀ ਇਸ ਉੱਤਮ ਕਾਰਜ ਲਈ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਸਮਾਜ ਦੇ ਲੋਕ ਕੋਰੋਨਾ ਵਾਇਰਸ ਡਰ ਤੇ ਸਰਕਾਰ ਦੀਆਂ ਪਾਬੰਦੀਆਂ ਕਾਰਨ ਘਰੋਂ ਘਰੀ ਬੈਠੇ ਹਨ ਤੇ ਸੇਵਾਦਾਰ ਆਪਣੇ ਮੁਰਸ਼ਦ ਦੇ ਬਚਨਾਂ ਉੱਤੇ ਚੱਲਦੇ ਹੋਏ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਗਰੀਬ ਪਰਿਵਾਰਾਂ ਦੇ ਪੇਟ ਭਰ ਰਹੇ ਹਨ । ਸਰਕਾਰ ਵੱਲੋਂ ਵੀ ਰਾਹਤ ਕਾਰਜਾਂ ਵਿੱਚ ਕਾਰਜਾਂ ਵਿੱਚ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।