ਦੁੱਧ ਤੇ ਖਾਣ-ਪੀਣ ਦਾ ਸਮਾਨ ਪਹੁੰਚਾ ਕੇ ਕੀਤੀ ਮੱਦਦ
ਸੰਗਰੂਰ (ਨਰੇਸ਼ ਕੁਮਾਰ)। ਕਰੋਨਾ ਵਾਇਰਸ ਦੀ ਕਾਰਨ ਲੱਗੇ ਕਰਫਿਊ ਦੌਰਾਨ ਪ੍ਰਸ਼ਾਸਨ ਗਰੀਬਾਂ ਤੇ ਲੋੜਵੰਦਾਂ ਲਈ ਖਾਣਾ ਤੇ ਲੰਗਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਵੀ ਲੋੜਵੰਦਾਂ ਤੱਕ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਸੰਗਰੂਰ ਬਲਾਕ ਤੋਂ ਡੇਰਾ ਸੱਚਾ ਸੌਦਾ (Dera Sacha Sauda) ਦੀ ਸ਼ਾਹ ਸਤਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵੱਖ-ਵੱਖ ਥਾਵਾਂ ‘ਤੇ ਰਹਿ ਰਹੇ ਰਿਕਸ਼ਾ ਚਲਾਕ, ਮਜ਼ਦੂਰ, ਝੁੱਗੀ ਝੌਂਪੜੀ ਤੇ ਫੁੱਟਪਾਥਾਂ ‘ਤੇ ਰਹਿੰਦੇ ਲੋਕਾਂ ਦੀ ਮੱਦਦ ਲਈ ਅੱਗੇ ਆਏ ਹਨ।
ਜੋ ਲੋਕ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਵੀ ਨਹੀਂ ਕਰ ਸਕਦੇ ਉਨ੍ਹਾਂ ਦੀ ਮੱਦਦ ਲਈ ਅੱਗੇ ਆਏ ਸੇਵਾਦਾਰਾਂ ਨੇ ਉਨ੍ਹਾਂ ਲੋੜਵੰਦਾਂ ਨੂੰ ਦੁੱਧ, ਖੀਰ, ਰੋਟੀ ਸਬਜੀ ਅਤੇ ਹੋਰ ਖਾਣ ਪੀਣ ਦਾ ਜ਼ਰੂਰੀ ਸਮਾਨ ਜਾ ਕੇ ਵੰਡਿਆ ਤੇ ਮਦੱਦ ਕੀਤੀ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹੈਪੀ ਇੰਸਾਂ ਨੇ ਦੱਸਿਆ ਕਿ ਅਸੀਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਮਾਨਵਤਾ ਭਲਾਈ ਦੇ ਕਾਰਜ ਕਰਦੇ ਹੀ ਰਹਿੰਦੇ ਹਾਂ ਸੋ ਅੱਜ ਕਰੋਨਾ ਵਾਇਰਸ ਕਰਕੇ ਜੋ ਅੱਜ ਚਾਰੇ ਪਾਸੇ ਕਰਫਿਊ ਲੱਗਿਆ ਹੋਇਆ ਹੈ
ਇਸ ਕਰਕੇ ਦਿਹਾੜੀਦਾਰ, ਮਜਦੂਰਾਂ, ਗਰੀਬਾਂ ਨੂੰ ਮੱਦਦ ਦੀ ਲੋੜ ਹੈ। ਇਸ ਕਰਕੇ ਅਸੀਂ ਜਿੰਨਾ ਹੋ ਸਕੇ ਗਰੀਬਾਂ ਤੱਕ ਲੰਗਰ ਪਹੁੰਚਾਉਣ ਦੀ ਸੇਵਾ ਕਰ ਰਹੇ ਹਾਂ। ਇਸ ਮੌਕੇ ਉਹਨਾਂ ਦੇ ਨਾਲ ਧੀਰਜ ਮਹਿਤਾ, ਰਾਹੁਲ ਥਾਰੇਜਾ, ਸੌਰਭ ਕੁਮਾਰ, ਮੁਕੇਸ਼ ਇੰਸਾਂ, ਹਿਤੇਸ਼ ਇੰਸਾਂ ਤੇ ਲਵਲੀਨ ਇੰਸਾਂ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
(ਇਹ ਵੀ ਪੜੋ : ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਕਰਫਿਊ ਦੌਰਾਨ ਲੋੜਵੰਦਾਂ ਦੀ ਹਰ ਸੰਭਵ ਮੱਦਦ ਕਰ ਰਹੇ ਹਨ)