ਕਿਸਾਨਾਂ ਨੇ ਜਤਾਇਆ ਰੋਸ, ਮੁਆਵਜ਼ੇ ਦੀ ਕੀਤੀ ਮੰਗ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਸਥਾਨਕ ਸ਼ਹਿਰ ਦੇ ਜਾਖਲ ਰੋਡ ’ਤੇ ਸਥਿਤ ਏਵਣ ਇੰਪੈਕਸ ਨਾਮਕ ਫੈਕਟਰੀ ’ਚੋਂ ਅੱਜ ਤੇਜ਼ ਬਾਰਸ਼ (Rain) ਦੇ ਚੱਲਦੇ ਕਾਲੇ ਤੇਲ ਦੇ ਟੈਂਕ ਵਿੱਚੋਂ ਤੇਲ ਲੀਕ ਕਰ ਗਿਆ ਜੋ ਪੈ ਰਹੀ ਬਾਰਸ਼ ਕਾਰਨ ਪਾਣੀ ਦੇ ਤੇਜ਼ ਵਹਾਅ ਦੇ ਚਲਦੇ ਸੜਕ ਅਤੇ ਨਾਲ ਲਗਦੇ ਖੇਤਾਂ ਵਿੱਚ ਵਹਿ ਗਿਆ। ਤੜਕਸਾਰ ਜਦੋਂ ਖੇਤ ਮਾਲਕਾਂ ਨੇ ਦੇਖਿਆ ਕਿ ਉਨ੍ਹਾਂ ਦੇ ਖੇਤਾਂ ਦੇ ਵਿੱਚ ਕਾਲਾ ਤੇਲ ਫਿਰ ਰਿਹਾ ਸੀ ਇਸ ਨੂੰ ਦੇਖਦੇ ਹੀ ਨਾਲ ਲੱਗਦੇ ਸਾਰੇ ਕਿਸਾਨ ਇਕੱਤਰ ਹੋ ਕੇ ਉਕਤ ਫੈਕਟਰੀ ਅੱਗੇ ਆ ਪਹੁੰਚੇ ਅਤੇ ਉਨ੍ਹਾਂ ਫੈਕਟਰੀ ਖ਼ਿਲਾਫ ਰੋਸ ਜ਼ਾਹਰ ਕੀਤਾ।
ਮੌਕੇ ’ਤੇ ਮੌਜ਼ੂਦ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਖੇਤਾਂ ਵਿੱਚ ਕਾਲਾ ਤੇਲ ਫੈਲ ਗਿਆ ਹੈ ਜਿਸ ਨਾਲ ਉਨ੍ਹਾਂ ਦੀ ਫਸਲ ਦਾ ਵੱਡਾ ਨੁਕਸਾਨ ਹੋਵੇਗਾ। ਇਸ ਮੌਕੇ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਸੀ।
ਓਧਰ ਫੈਕਟਰੀ ਮਾਲਕ ਰਾਜੂ ਬਾਂਸਲ ਦਾ ਕਹਿਣਾ ਹੈ ਕਿ ਕੁਦਰਤੀ ਬਰਸਾਤ ਕਾਰਨ ਪਾਣੀ ਦਾ ਵਹਾਅ ਬਹੁਤ ਤੇਜ਼ ਸੀ, ਜਿਸ ਕਾਰਨ ਸੈੱਡ ਦਾ ਕੁਝ ਹਿੱਸਾ ਲੀਕ ਹੋ ਗਿਆ, ਜਿਸ ਕਾਰਨ ਟੈਂਕੀ ਦਾ ਤੇਲ ਸੜਕ ’ਤੇ ਲੀਕ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਵੱਲੋਂ ਜਾਣਬੁੱਝ ਕੇ ਨਹੀਂ ਕੀਤਾ ਗਿਆ। ਕੁਦਰਤੀ ਬਰਸਾਤ (Rain) ਕਾਰਨ ਹੋਇਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ