Rain: ਮੀਹ ਪੈਣ ਕਾਰਨ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗੀ

Rain
Rain: ਮੀਹ ਪੈਣ ਕਾਰਨ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗੀ

ਪਰਿਵਾਰ ਦੇ ਸਾਰੇ ਮੈਂਬਰ ਵਾਲ ਵਾਲ ਬਚੇ | Rain

(ਗੁਰਪ੍ਰੀਤ ਸਿੰਘ) ਬਰਨਾਲਾ। Rain: ਪਿਛਲੇ ਦੋ ਦਿਨਾਂ ਤੋਂ ਦੋ ਪੈ ਰਿਹਾ ਮੀਂਹ ਕਾਰਨ ਇੱਕ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਪਰ ਪਰਿਵਾਰ ਦੇ ਸਾਰੇ ਮੈਂਬਰ ਬਚ ਗਏ । ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਦੇ ਵਾਰਡ ਨੰਬਰ 28 ਵਿੱਚ ਇੱਕ ਮਜ਼ਦੂਰ ਪਰਿਵਾਰ ਦੇ ਘਰ ਦੀ ਛੱਤ ਮੀਂਹ ਪੈਣ ਕਾਰਨ ਡਿੱਗ ਪਈ। ਘਰ ਦੇ ਸਾਰੇ ਮੈਂਬਰ ਕਮਰੇ ਵਿੱਚ ਪਏ ਸਨ । ‌

ਇਹ ਵੀ ਪੜ੍ਹੋ: ਸਾਵਧਾਨ! ਫਲੱਸ਼ ਦੀ ਟੈਂਕੀ ’ਚੋਂ ਨਿੱਕਲਿਆ ਫਨੀਅਰ ਨਾਗ

ਜਾਣਕਾਰੀ ਅਨੁਸਾਰ ਬੁੱਧਵਾਰ ਅਤੇ ਵੀਰਵਾਰ ਦੇ ਦਰਮਿਆਨੀ ਰਾਤ ਜ਼ਿਆਦਾ ਮੀਹ ਪੈਣ ਕਾਰਨ ਇੱਕ ਮਜ਼ਦੂਰ ਵਿਅਕਤੀ ਉਮੀ ਸਿੰਘ ਦੇ ਘਰ ਦੀ ਛੱਤ ਡਿੱਗ ਪਈ। ਓਮੀ ਸਿੰਘ ਪਹਿਲਾਂ ਹੀ ਅੰਗਹੀਣ ਹੈ ਉਪਰੋਂ ਕੁਦਰਤ ਦੀ ਇਹ ਦੋਹਰੀ ਮਾਰ ਪੈ ਗਈ। ‌ਜਦੋਂ ਮੀਂਹ ਪੈਣਾ ਸ਼ੁਰੂ ਹੋਇਆ ਤਾਂ ਓਮੀ ਸਿੰਘ ਦੇ ਭਰਾ ਧਰਮਾ ਸਿੰਘ ਦੀ ਪਤਨੀ ਦੀ ਅਚਾਨਕ ਅੱਖ ਖੁੱਲੀ ਤਾਂ ਉਸਨੇ ਵੇਖਿਆ ਕਿ ਛੱਤ ਵਿੱਚ ਵੱਡੀ ਸਾਰੀ ਤਰੇੜ ਆ ਚੁੱਕੀ ਹੈ ਜਿਸ ਤੋਂ ਬਾਅਦ ਸਾਰਿਆਂ ਨੇ ਇੱਕਦਮ ਸੁੱਤੇ ਪਏ ਬੱਚਿਆਂ ਨੂੰ ਉਠਾ ਕੇ ਕਮਰੇ ਚੋਂ ਬਾਹਰ ਕੱਢਿਆ, ਅਜੇ ਉਹ ਕਮਰੇ ਤੋਂ ਬਾਹਰ ਨਿਕਲੇ ਹੀ ਸਨ ਅਤੇ ਛੱਤ ਦਾ ਇੱਕ ਵੱਡਾ ਹਿੱਸਾ ਹੇਠਾਂ ਡਿੱਗ ਪਿਆ ਅਤੇ ਕਾਫੀ ਸਮਾਨ ਮਲਬੇ ਹੇਠ ਦੱਬਿਆ ਗਿਆ।

Rain

ਓਮੀ ਸਿੰਘ ਨੇ ਦੱਸਿਆ ਕਿ ਉਹ ਅੰਗਹੀਣ ਹੋਣ ਕਾਰਨ ਕੋਈ ਕੰਮ ਕਰਨ ਤੋਂ ਅਸਮਰੱਥ ਹੈ ਅਤੇ ਆਪਣੇ ਭਰਾ ਧਰਮਾ ਸਿੰਘ ਦੇ ਨਾਲ ਹੀ ਜ਼ਿੰਦਗੀ ਬਸ਼ਰ ਕਰ ਰਿਹਾ ਹੈ। ਉਸਨੇ ਦੱਸਿਆ ਕਿ ਉਸਦੇ ਭਰਾ ਧਰਮਾ ਸਿੰਘ ਦੇ ਚਾਰ ਬੱਚੇ ਹਨ ਜੋ ਮਜ਼ਦੂਰੀ ਕਰਕੇ ਆਪਣੇ ਬੱਚੇ ਪਾਲ ਰਿਹਾ ਹੈ ਅਤੇ ਉਹ ਵੀ ਧਰਮਾ ਸਿੰਘ ‘ਤੇ ਹੀ ਨਿਰਭਰ ਹੈ। ਇਸ ਮੌਕੇ ਵਾਰਡ ਨੰਬਰ 28 ਦੇ ਐਮ.ਸੀ ਤੇ ਹੋਰ ਲੋਕਾਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਕਿ ਅੱਤ ਦੀ ਗਰੀਬੀ ਦੇ ਵਿੱਚ ਜ਼ਿੰਦਗੀ ਬਸ਼ਰ ਕਰ ਰਹੇ ਇਸ ਮਜ਼ਦੂਰ ਪਰਿਵਾਰ ਦੀ ਆਰਥਿਕ ਤੌਰ ‘ਤੇ ਮਦਦ ਕੀਤੀ ਜਾਵੇ ਤਾਂ ਜੋ ਇਹ ਮਜ਼ਦੂਰ ਪਰਿਵਾਰ ਦੁਬਾਰਾ ਆਪਣੇ ਮਕਾਨ ਦੀ ਛੱਤ ਬਣਾ ਕੇ ਸੁਰੱਖਿਅਤ ਰਹਿ ਸਕੇ। ‌ Rain