Drug: ਨਸ਼ੇ ਦੀ ਤਸਕਰੀ ਚਿੰਤਾਜਨਕ

Drug Trafficking

ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਸੱਤਰ ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਦੇ ਰੈਕੇਟ ਦਾ ਪਰਦਾਫਾਸ ਕੀਤਾ ਹੈ ਗ੍ਰਿਫ਼ਤਾਰ ਵਿਅਕਤੀ ਹਿਮਾਚਲ ਦੀ ਇੱਕ ਫੈਕਟਰੀ ਤੋਂ ਨਸ਼ੀਲੇ ਪਦਾਰਥਾਂ ਪੰਜ ਰਾਜਾਂ ਨੂੰ ਭੇਜ ਰਹੇ ਸਨ ਭਾਵੇਂ ਗ੍ਰਿਫ਼ਤਾਰੀਆਂ ਤੇ ਬਰਾਮਦਗੀ ਨਾਲ ਨਸ਼ੇ ਦੀ ਸਪਲਾਈ ਅੰਸ਼ਕ ਰੂਪ ’ਚ ਚੇਨ ਟੁੱਟੀ ਹੈ ਪਰ ਵੇਖਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਨਸ਼ੇ ਦੇ ਇਹ ਤਸਕਰ ਕਿੰਨੀ ਵੱਡੀ ਗਿਣਤੀ ’ਚ ਲੋਕਾਂ ਤੱਕ ਇਹ ਨਸ਼ਾ ਪਹੁੰਚਾ ਚੁੱਕੇ ਹੋਣਗੇ ਦੂਜਾ ਸਵਾਲ ਇਹ ਵੀ ਬੜਾ ਅਹਿਮ ਹੈ। (Drug Trafficking)

ਕਿ ਨਸ਼ੇ ਦੇ ਖਿਲਾਫ਼ ਵੱਖ-ਵੱਖ ਰਾਜਾਂ ਦੀ ਪੁਲਿਸ ਪਿਛਲੇ ਇੱਕ ਦਹਾਕੇ ਤੋਂ ਜੁਟੀ ਹੋਈ ਹੈ ਜਿਸ ਦੇ ਹਿਸਾਬ ਨਾਲ ਨਸ਼ਾ ਤਸਕਰੀ ਹੁਣ ਤੱਕ ਖਤਮ ਹੋ ਜਾਣੀ ਚਾਹੀਦੀ ਸੀ ਪਰ ਇੰਨੇ ਵੱਡੇ ਪੁਲਿਸ ਪ੍ਰਬੰਧਾਂ ਦੇ ਬਾਵਜੂਦ ਨਸ਼ੇ ਦਾ ਕਾਲਾ ਧੰਦਾ ਅੱਜ ਦਹਾਕਿਆਂ ਬਾਅਦ ਵੀ ਜਾ ਰਹੀ ਹੈ। ਇਹ ਸਵਾਲ ਵੀ ਉਠਣਾ ਸੁਭਾਵਿਕ ਹੈ ਕਿ ਕੀ ਗ੍ਰਿਫ਼ਤਾਰ ਨਸ਼ਾ ਤਸਕਰਾਂ ਪਿੱਛਾ ਜਿਹੜੇੇ ਵੱਡੀ ਖਿਡਾਰੀ ਹਨ, ਉਹ ਜਿਆਦਾ ਤਾਕਤਵਰ ਹਨ ਜੋ ਕਈ ਕਈ ਰਾਜਾਂ ਦੀ ਪੁਲਿਸ ਮੁਸਤੈਦੀ ਦੇ ਬਾਵਜੂਦ ਆਪਣਾ ਧੰਦਾ ਜਾਰੀ ਰੱਖ ਰਹੇ ਹਨ। (Drug Trafficking)

ਇਹ ਵੀ ਪੜ੍ਹੋ : Afghanistan Floods: ਭਿਆਨਕ ਹੜ੍ਹਾਂ ਕਾਰਨ ਹੁਣ ਤੱਕ 315 ਲੋਕਾਂ ਦੀ ਮੌਤ

ਵੱਡੇ ਖਿਡਾਰੀਆਂ ਦਾ ਸ਼ਿੰਕੇਜ਼ੇ ਵਿੱਚ ਨਾ ਆਉਣਾ ਵੀ ਨਸ਼ੇ ਦੇ ਜਾਰੀ ਰਹਿਣ ਦੀ ਮੁੱਖ ਵਜ੍ਹਾ ਹੈ। ਸਿਰਫ਼ ਪਿਆਦੇ ਫੜੇ੍ਹ ਜਾ ਰਹੇ ਹਨ। ਕਈ ਵਾਰ ਤਾਂ ਅਜਿਹਾ ਲੱਗਦਾ ਹੈ। ਜਿਵੇਂ ਨਸ਼ਾ ਤਸਕਰੀ ਘਟਣ ਦੀ ਬਜਾਇ ਵਧ ਰਹੀ ਹੈ ਬਹੁਤ ਸਾਰੇ ਲੋਕਾਂ ਨੇ ਨਸ਼ੇ ਦਾ ਸੇਵਨ ਛੱਡਿਆ ਹੈ ਪਰ ਨਸ਼ੇ ਦੀ ਤਸਕਰੀ ਦਾ ਵਧਣਾ ਫਿਕਰਮੰਦੀ ਵਾਲੀ ਗੱਲ ਹੈ ਇਹ ਵੀ ਸਵੀਕਾਰ ਕਰਨਾ ਹੀ ਪੈਣਾ ਹੈ ਕਿ ਸਰਕਾਰ ਦੀਆਂ ਨਸ਼ਾ ਵਿਰੋਧੀ ਨੀਤੀਆਂ, ਪੁਲਿਸ ਢਾਂਚੇ ਤੇ ਸਮਾਜਿਕ ਜਾਗਰੂਕਤਾ ’ਚ ਕਿਧਰੇ ਕੋਈ ਕਮੀ ਹੈ ਜਿਸ ਕਰਕੇ ਨਸ਼ੇ ਦਾ ਦਰਿਆ ਲਗਾਤਾਰ ਵਹਿ ਰਿਹਾ ਹੈ ਸਿਸਟਮ ਇੰਨ੍ਹਾ ਤਾਂ ਜ਼ਰੂਰ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਨਸ਼ਾ ਤਸਕਰੀ ਨਿਰੰਤਰ ਤੇ ਬੇਲਗਾਮ ਨਾ ਰਹੇ। (Drug Trafficking)