ਸਾਡੇ ਨਾਲ ਸ਼ਾਮਲ

Follow us

15 C
Chandigarh
Saturday, January 31, 2026
More
    Home Breaking News ਨਸ਼ਾ ਸਪਲਾਈ ਕਰਨ...

    ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

    Bathinda News
    ਬਠਿੰਡਾ: ਫੜ੍ਹੇ ਗਏ ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ।

    402 ਗਰਾਮ ਹੈਰੋਇਨ ਸਮੇਤ ਤਿੰਨ ਜਣੇ ਕਾਬੂ | Bathinda News

    ਬਠਿੰਡਾ (ਅਸ਼ੋਕ ਗਰਗ)। Bathinda News :  ਬਠਿੰਡਾ ਪੁਲਿਸ ਨੇ ਨਾਕਾਬੰਦੀ ਕਰਕੇ ਤਿੰਨ ਨਸ਼ਾ ਤਸਰਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ। ਮੈਡਮ ਅਮਨੀਤ ਕੌਂਡਲ ਆਈਪੀਐੱਸ, ਸੀਨੀਅਰ ਪੁਲਿਸ ਕਪਤਾਨ, ਬਠਿੰਡਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਅਫਸਰ ਥਾਣਾ ਨਥਾਣਾ ਇੰਸਪੈਕਟਰ ਸੁਖਵੀਰ ਕੌਰ ਵੱਲੋਂ ਸ਼ੱਕੀ ਪੁਰਸ਼ਾਂ ਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਦੇ ਸਬੰਧ ’ਚ ਬੱਸ ਸਟੈਂਡ ਪਿੰਡ ਨਥਾਣਾ ਕੋਲ ਸ਼ਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਇੱਕ ਕਾਰ ਵਰਨਾ ਨੂੰ ਸ਼ੱਕ ਦੀ ਨਜ਼ਰ ਨਾਲ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਸਵਾਰ ਤਿੰਨ ਨੌਜਵਾਨਾਂ ਕੋਲੋਂ ਪਰਵੇਸ਼ ਚੋਪੜਾ ਡੀਐੱਸਪੀ ਭੁੱਚੋ ਦੀ ਹਾਜਰੀ ’ਚ 402 ਗਰਾਮ ਹੈਰੋਇਨ ਬਰਾਮਦ ਕੀਤੀ ਗਈ।

    Read This : Gippy Grewal: ਪੰਜਾਬੀ ਗਾਇਕ ਗਿੱਪੀ ਗਰੇਵਾਲ ਨੂੰ ਕੋਰਟ ਵੱਲੋਂ ਸੰਮਨ

    ਕਾਰ ਸਵਾਰ ਮੁਲਜਮਾਂ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਜਸਮੰਦਰ ਸਿੰਘ ਵਾਸੀ ਜਗਮਾਲਵਾਲੀ ਹਰਿਆਣਾ, ਹਰਸ਼ਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਗੰਗਾਨਗਰ ਰਾਜਸਥਾਨ, ਮਨਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰੱਘੂਆਣਾ ਜ਼ਿਲ੍ਹਾ ਸਰਸਾ ਹਰਿਆਣਾ ਵਜੋ ਹੋਈ ਹੈ। ਪੁਲਿਸ ਵੱਲੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਇਨ੍ਹਾਂ ਨੇ ਮੰਨਿਆ ਕਿ ਇਹ ਹੈਰੋਇਨ ਤਰਨਤਾਰਨ ਤੋਂ ਲੈ ਕੇ ਆਏ ਸਨ ਤੇ ਅੱਗੇ ਵੱਖ-ਵੱਖ ਪਿੰਡਾਂ ’ਚ ਥੋੜੀ-ਥੋੜੀ ਮਾਤਰਾ ’ਚ ਸਪਲਾਈ ਕਰਨੀ ਸੀ। ਪੁਲਿਸ ਨੇ ਤਿੰਨਾਂ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ ਕਰ ਦਿੱਤਾ ਹੈ ਤੇ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਤੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

    LEAVE A REPLY

    Please enter your comment!
    Please enter your name here