ਲੋਕਾਂ ਨੂੰ ਪ੍ਰੇਸ਼ਾਨੀ ਨਾ ਆਏ ਇਸ ਕਾਰਨ ਦਵਾਈਆਂ ਦੀਆਂ ਦੁਕਾਨਾਂ ਵੱਖ-ਵੱਖ ਸਮੇਂ ਤੇ ਰਹਿਣਗੀਆਂ ਬੰਦ : ਹਰਪ੍ਰੀਤ ਸਿੰਘ
(ਅਨਿਲ ਲੁਟਾਵਾ) ਅਮਲੋਹ। ਗਰਮੀਆਂ ਦੀਆਂ ਛੁੱਟੀਆਂ ਦੇ ਕਾਰਨ ਸ਼ਹਿਰ ਅਮਲੋਹ ਦੀਆਂ ਦੁਕਾਨਾਂ ਵੱਖ–ਵੱਖ ਸਮੇਂ ’ਤੇ ਬੰਦ ਰਹਿਣਗੀਆਂ। ਇਸ ਸਬੰਧੀ ਇੱਕ ਅਹਿਮ ਮੀਟਿੰਗ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਅਮਲੋਹ ਦੇ ਸਮੂਹ ਦਵਾਈਆਂ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੇ ਹਿੱਸਾ ਲਿਆ। Medical Shop
ਇਸ ਮੌਕੇ ਜਾਣਕਾਰੀ ਦਿੰਦਿਆਂ ਅਮਲੋਹ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀ ਦੇ ਮੌਸਮ ਨੂੰ ਦੇਖਦੇ ਹੋਏ ਗਰਮੀਆਂ ਦੀਆਂ ਛੁੱਟੀਆਂ ਕਰਨ ਲਈ ਸ਼ਹਿਰ ਅਮਲੋਹ ਦੀਆਂ ਦਵਾਈਆਂ ਦੀਆਂ ਦੁਕਾਨਾਂ ਨੂੰ ਦੋ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਜਿਸ ਤਹਿਤ ਇੱਕ ਜ਼ੋਨ ਬਲਦੇਵ ਮੈਡੀਕਲ ਹਾਲ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਲੁਟਾਵਾ ਮੈਡੀਕਲ ਹਾਲ ’ਤੇ ਨਾਭਾ ਬਾਈਪਾਸ ’ਤੇ ਦੂਸਰਾ ਜ਼ੋਨ ਸਿਮਰਨ ਮੈਡੀਕਲ ਹਾਲ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਮਾਰਕੀਟ, ਬੁੱਗਾ ਅੱਡਾ ਤੋਂ ਅਮਲੋਹ ਕੈਂਚੀਆਂ ਤੱਕ ਬਣਾਇਆ ਗਿਆ ਹੈ।Medical Shop
ਇਹ ਵੀ ਪੜ੍ਹੋ: ਕੇਜਰੀਵਾਲ ਨੇ ਲੁਧਿਆਣਾ ’ਚ ਵਪਾਰੀਆਂ ਨਾਲ ਕੀਤੀ ਵਿਸ਼ੇਸ਼ ਮਿਲਣੀ
ਉਨ੍ਹਾਂ ਅੱਗੇ ਦੱਸਦਿਆਂ ਹੋਇਆ ਕਿ ਆਮ ਪਬਲਿਕ ਨੂੰ ਕੋਈ ਪ੍ਰੇਸ਼ਾਨੀ ਨਾ ਹੋਏ ਇਸ ਲਈ ਦਵਾਈਆਂ ਦੀਆਂ ਦੁਕਾਨਾਂ ਨੂੰ ਵੱਖ-ਵੱਖ ਸਮੇਂ ’ਤੇ ਬੰਦ ਕੀਤਾ ਗਿਆ ਤਾਂ ਕਿ ਲੋਕਾਂ ਨੂੰ ਦਵਾਈਆਂ ਖ਼ਰੀਦਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਏ। ਉਨ੍ਹਾਂ ਦੱਸਿਆ ਕਿ ਜ਼ੋਨ ਇੱਕ ਬਲਦੇਵ ਮੈਡੀਕਲ ਤੋ ਲੁਟਾਵਾ ਮੈਡੀਕਲ ਮੇਨ ਬਾਜ਼ਾਰ ’ਤੇ ਨਾਭਾ ਬਾਈਪਾਸ ਵਾਲੀਆਂ ਦੁਕਾਨਾਂ 21 ਜੂਨ ਤੋਂ ਲੈ ਕੇ 23 ਜੂਨ ਦਿਨ ਸ਼ੁੱਕਰਵਾਰ, ਸ਼ਨਿੱਚਰਵਾਰ ਤੇ ਐਤਵਾਰ ਨੂੰ ਬੰਦ ਰਹਿਣਗੀਆਂ ਅਤੇ ਦੂਸਰੇ ਜ਼ੋਨ ਸਿਮਰਨ ਮੈਡੀਕਲ ਹਾਲ, ਗੁਰਦੁਆਰਾ ਮਾਰਕੀਟ, ਬੁੱਗਾ ਅੱਡਾ ’ਤੇ ਅਮਲੋਹ ਕੈਂਚੀਆਂ ਤੱਕ ਦੁਕਾਨਾਂ 14 ਜੂਨ ਤੋਂ ਲੈ ਕੇ 16 ਜੂਨ ਤੱਕ ਤਿੰਨ ਦਿਨ ਲਈ ਬੰਦ ਰਹਿਣਗੀਆਂ। ਇਸ ਮੌਕੇ ਅਮਲੋਹ ਕੈਮਿਸਟ ਐਸੋਸੀਏਸ਼ਨ ਦੇ ਸਮੂਹ ਮੈਂਬਰ ਮੌਜੂਦ ਸਨ।