ਸਾਈਕਲ ਰੈਲੀ ਨੂੰ ਡੀ.ਸੀ. ਅਤੇ ਐਸ.ਐਸ.ਪੀ. ਨੇ ਦਿੱਤੀ ਹਰੀ ਝੰਡੀ | Bravery Day
- “ਨਸ਼ਾ ਮੁਕਤ ਪੰਜਾਬ” ਸਾਈਕਲ ਰੈਲੀ ਕੱਢਣਾ ਸੰਸਥਾ ਦਾ ਸ਼ਲਾਘਾਯੋਗ ਉਪਰਾਲਾ : ਡੀ.ਸੀ
Bravery Day: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸ਼ਹੀਦ ਸ. ਊਧਮ ਸਿੰਘ ਨੇ ਲੰਦਨ ਦੇ ਕੈਕਸਟਨ ਹਾਲ ਵਿੱਚ 13 ਮਾਰਚ 1940 ਨੂੰ ਸਾਬਕਾ ਲੈਫਟੀਨੈਂਟ ਗਵਰਨਰ ਪੰਜਾਬ ਮਾਈਕਲ ਉਡਵਾਇਰ ਨੂੰ ਗੋਲੀ ਦਾ ਨਿਸ਼ਾਨਾ ਬਣਾ ਕੇ ਜਲ੍ਹਿਆਂ ਵਾਲੇ ਖੂਨੀ ਕਾਂਡ ਦਾ ਬਦਲਾ ਲਿਆ ਸੀ। ਭਾਰਤ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਵੱਲੋਂ ਕੀਤੇ ਇਸ ਕ੍ਰਾਂਤੀਕਾਰੀ ਕਾਰਨਾਮੇ ਨੂੰ ਬਹਾਦਰੀ ਦਿਵਸ ਦੇ ਤੌਰ ’ਤੇ ਮਨਾਉਂਦਿਆਂ ਸ਼ਹੀਦ ਊਧਮ ਸਿੰਘ ਕੰਬੋਜ ਇੰਟਰਨੈਸ਼ਨਲ ਮਹਾਂ ਸਭਾ ਅਤੇ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਸੁਨਾਮ ਵੱਲੋਂ ਵਿਸ਼ਾਲ “ਨਸ਼ਾ ਮੁਕਤ ਪੰਜਾਬ” ਸਾਈਕਲ ਰੈਲੀ ਕੱਢੀ ਗਈ।
ਅੱਜ ਦੀ ਇਸ ਵਿਸ਼ਾਲ ਸਾਈਕਲ ਰੈਲੀ ਨੂੰ ਸੰਦੀਪ ਰਿਸ਼ੀ ਡੀ.ਸੀ. ਸੰਗਰੂਰ, ਐਸ.ਐਸ.ਪੀ. ਸ. ਸਰਤਾਜ ਸਿੰਘ ਚਾਹਲ, ਡੀ. ਐਸ.ਪੀ. ਹਰਵਿੰਦਰ ਸਿੰਘ ਖਹਿਰਾ, ਚੇਅਰਮੈਨ ਮੁਕੇਸ਼ ਜੁਨੇਜਾ, ਹਰਦਿਆਲ ਸਿੰਘ ਕੰਬੋਜ ਪ੍ਰਧਾਨ, ਕੇਸਰ ਸਿੰਘ ਚੇਅਰਮੈਨ, ਜਸਮੇਰ ਸਿੰਘ ਸੈਕਟਰੀ ਅਤੇ ਤਰਸੇਮ ਸਿੰਘ ਖਜਾਨਚੀ ਵੱਲੋ ਸ਼ਹੀਦ ਊਧਮ ਸਿੰਘ ਸਟੇਡੀਅਮ ਤੋਂ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਬਹਾਦਰੀ ਦਿਵਸ ਨੂੰ ਸਮਰਪਿਤ “ਨਸ਼ਾ ਮੁਕਤ ਪੰਜਾਬ” ਸਾਈਕਲ ਰੈਲੀ ਕੱਢਣਾ ਸੰਸਥਾ ਦਾ ਸ਼ਲਾਘਾਯੋਗ ਉਪਰਾਲਾ ਹੈ ਤਾਂ ਕਿ ਪੰਜਾਬ ਵਿੱਚੋਂ ਨਸ਼ਿਆਂ ਦੀ ਅਲਾਮਤ ਖ਼ਤਮ ਕੀਤੀ ਜਾ ਸਕੇ।

ਰੈਲੀ ਸ਼ਹਿਰ ਦੇ ਵੱਖੋ-ਵੱਖਰੇ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਸ਼ਹੀਦ ਊਧਮ ਸਿੰਘ ਸਮਾਰਕ ਵਿਖੇ ਸਮਾਪਤ ਹੋਈ
ਇਹ ਰੈਲੀ ਸ਼ਹਿਰ ਦੇ ਵੱਖੋ-ਵੱਖਰੇ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਸ਼ਹੀਦ ਊਧਮ ਸਿੰਘ ਸਮਾਰਕ ਬਠਿੰਡਾ ਰੋਡ ਵਿਖੇ ਸਮਾਪਤ ਹੋਈ। ਇਸ ਸਾਈਕਲ ਰੈਲੀ ਵਿੱਚ ਸ਼ਹਿਰ ਦੇ ਸਕੂਲਾਂ, ਕਾਲਜਾਂ ਅਤੇ ਕਲੱਬਾਂ ਦੇ ਸਾਈਕਲਿਸਟਾਂ ਨੇ ਵੱਡੀ ਗਿਣਤੀ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ।
ਰੈਲੀ ਵਿੱਚ ਸ਼ਾਮਿਲ ਸਾਈਕਲਿਸਟਾਂ ਨੂੰ ਟੀ-ਸ਼ਰਟਾਂ, ਮੈਡਲ, ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਅਤੇ ਉਤਸ਼ਾਹਿਤ ਕੀਤਾ ਗਿਆ। ਸਮਾਰਕ ਵਿਖੇ ਹੋਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਸ਼ਹੀਦ ਊਧਮ ਸਿੰਘ ਦੇ ਬਹਾਦਰੀ ਦਿਵਸ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿੱਥੇ ਸ਼ਹੀਦ ਊਧਮ ਸਿੰਘ ਵੱਲੋਂ ਕੀਤਾ ਕ੍ਰਾਂਤੀਕਾਰੀ ਕਾਰਨਾਮਾ ਬੇਮਿਸਾਲ ਹੈ ਉੱਥੇ ਦੇਸ਼ ਦੀ ਆਜ਼ਾਦੀ ਲਈ ਕੀਤੀ ਕੁਰਬਾਨੀ ਵੀ ਮਹਾਨ ਹੈ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਜਿੱਥੇ ਦੇਸ਼ ਦੇ ਮਹਾਨ ਸੂਰਬੀਰ ਊਧਮ ਸਿੰਘ ਜੀ ਦੀ ਮਹਾਨ ਸੂਰਬੀਰਤਾ ਨੂੰ ਪ੍ਰਣਾਮ ਕੀਤਾ ਉੱਥੇ ਸ੍ਰੀ ਦੇਸ਼ ਰਜ ਕੰਬੋਜ਼ ਪ੍ਰਬੰਧਕ ਡੇਰਾ ਬਾਬਾ ਭੁੰਮਨ ਸ਼ਾਹ ਜੀ ਹਰਿਆਣਾ ਨੇ ਨਸ਼ਿਆਂ ਵਿੱਚ ਗਾਰਤ ਹੋ ਰਹੀ ਪੰਜਾਬ ਦੀ ਜ਼ਵਾਨੀ ਨੂੰ “ਨਸ਼ਾ ਮੁਕਤ ਪੰਜਾਬ” ਬਣਾਉਣ ਲਈ ਜ਼ੋਰਦਾਰ ਸੁਨੇਹਾ ਦਿੱਤਾ। ਮਹਾਂ ਸਭਾ ਦੇ ਪ੍ਰਧਾਨ ਹਰਦਿਆਲ ਸਿੰਘ ਕੰਬੋਜ ਨੇ ਸਮੂਹ ਸਕੂਲਾਂ, ਕਾਲਜਾਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: Fire Accident: ਕਬਾੜ ਦੇ ਗੁਦਾਮ ‘ਚ ਲੱਗੀ ਅੱਗ, ਕਾਫੀ ਮਾਲ ਸੜ ਕੇ ਸੁਆਹ
ਸਟੇਜ ਸਕੱਤਰ ਦੀ ਭੂਮਿਕਾ ਤਰਸੇਮ ਸਿੰਘ ਮਹਿਰੋਕ ਅਤੇ ਮਾਸਟਰ ਜਸਮੇਰ ਸਿੰਘ ਨੇ ਬਾਖ਼ੂਬੀ ਨਿਭਾਈ। ਮਾਸਟਰ ਸੁਰੇਸ ਕਾਸਲ ਨੇ ਬਚਿਆ ਨੂੰ ਨਸ਼ਿਆ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ। ਵਿਸੇਸ ਤੋਰ ਤੇ ਪਹੁੰਚੇ ਐਡਵੋਕੇਟ ਅਮਨਪ੍ਰੀਤ ਕੌਰ ਮੈਬਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਨਮਾਨਿਤ ਕੀਤਾ ਗਿਆ। ਭੋਲਾ ਸਿੰਘ ਸੰਗਰਾਮੀ ਨੇ ਇਨਕਲਾਬੀ ਗੀਤ ਗਾ ਕੇ ਹਾਜ਼ਰੀ ਲਗਵਾਈ।ਇਸ ਸਮਾਗਮ ਵਿੱਚ ਅਮਨ ਅਰੋੜਾ ਕੈਬਨਿਟ ਮੰਤਰੀ ਪੰਜਾਬ ਵੱਲੋ ਨਗਰ ਕੌਂਸਲ ਪ੍ਰਧਾਨ ਸ੍ਰੀ ਨਿਸ਼ਾਨ ਸਿੰਘ ਟੋਨੀ, ਸੱਜੂ ਦਫਤਰ ਇੰਚਾਰਜ , ਸਾਹਿਬ ਸਿੰਘ LIC, ਸਹਿਰੀ ਪ੍ਰਧਾਨ ਨੇ ਸ਼ਿਰਕਤ ਕੀਤੀ। ਹੋਰ ਪਤਵੰਤੇ ਸੱਜਣ ਸਚਿਨ ਕੰਬੋਜ ਉੱਤਰਾਖੰਡ, ਮਦਨ ਲਾਲ ਕੰਬੋਜ ਰਿਟ: ਡੀ.ਐਸ.ਪੀ. ਹਰਿਆਣਾ, ਬਲਵਿੰਦਰ ਕੰਬੋਜ, ਰਘਬੀਰ ਸਿੰਘ ਜੋਸ਼ਨ, ਬਲਜੀਤ ਸਿੰਘ, ਡਾ ਮਲਕੀਤ ਸਿੰਘ, ਗੁਰਦੀਪ ਸਿੰਘ, ਜੱਗੀ ਸਰਪੰਚ ਨੇ ਵਿਸੇਸ ਤੌਰ ’ਤੇ ਸ਼ਿਰਕਤ ਕੀਤੀ ਗਈ। Bravery Day