ਨਸ਼ੇ ਦੇ ਦੈਤ ਨੇ ਇੱਕ ਹੋਰ 24 ਸਾਲਾਂ ਨੌਜਵਾਨ ਦੀ ਲਈ ਜਾਨ

Drug, Died, Another, 24 Year, Youth

ਫਿਰੋਜਪੁਰ, (ਬਲਜੀਤ ਸਿੰਘ/ਸੱਚ ਕਹੂੰ ਨਿਊਜ਼)।ਪੰਜਾਬ ਵਿਚ ਹੁਣ ਨਸੇ ਨਾਲ ਮੌਤਾ ਦੀ ਗਿਣਤੀ ਦਿਨ ਬ ਦਿਨ ਵਧ ਰਹੀ ਹੈ ਇਸ ਤਰਾ ਦਾ ਤਾਜਾ ਮਾਮਲਾ ਦੇਖਣ ਨੂੰ ਮਿਲਿਆ ਮਮਦੋਟ ਦੇ ਨਜਦੀਕੀ ਪਿੰਡ ਕੜਮਾਂ ਦੇ ਰਹਿਣ ਵਾਲੇ ਇਕ 24 ਸਾਲਾਂ ਨੌਜਵਾਨ ਅਵਤਾਰ ਸਿੰਘ ਉਰਫ ਬਾਊ ਪੁੱਤਰ ਕਸ਼ਮੀਰ ਸਿੰਘ ਦੀ ਨਸ਼ੇ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਅਵਤਾਰ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ ਉਸਦੇ ਪਰਿਵਾਰ ਵਿਚ ਮਾਤਮ ਛਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਅਵਤਾਰ ਸਿੰਘ ਨਸ਼ੇ ਕਰਨ ਦਾ ਆਦੀ ਸੀ । ਜਿਸ ਦੀ ਤਕਰੀਬਨ ਸਵੇਰੇ ਚਾਰ ਵਜੇ ਮੌਤ ਹੌ ਗਈ ਉਧਰ ਮ੍ਰਿਤਕ ਦੇ ਦੇ ਪਿਤਾ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਅਵਤਾਰ ਸਿੰਘ ਜੋ ਪਿਛਲੇ ਤਿੰਨ ਚਾਰ ਸਾਲਾਂ ਤੋ ਨਸ਼ਾ ਕਰ ਰਿਹਾ ਸੀ ਜਿਸ ਦੇ ਇਲਾਜ ਲਈ ਵੱਖ ਵੱਖ ਥਾਂਵਾ ਤੇ ਨਸ਼ਾਂ ਛੁਡਾਉ ਸੈਟਰਾਂ ਵਿੱਚ ਇਲਾਜ ਵੀ ਕਰਵਾਇਆ ਗਿਆ ਸੀ। (Drug)

ਇਹ ਵੀ ਪੜ੍ਹੋ : ਪੰਜਾਬ ਰਾਜ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਰਾਸ਼ਨ ਡਿਪੂਆਂ, ਆਗਣਵਾੜੀ ਸੈਂਟਰਾਂ ਤੇ ਸਕੂਲਾਂ ਦਾ ਦੌਰਾ

ਮ੍ਰਿਤਕ ਦੇ ਰਿਸ਼ਤੇਦਾਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਲੋਕਾਂ ਨੇ ਕੈਪਟਨ ਸਰਕਾਰ ਦੇ ਆਉਣ ਤੇ ਇਹ ਸੋਚਿਆ ਸੀ ਕਿ ਨਸ਼ਾ ਬੰਦ ਹੋ ਜਾਏਗਾ ਪਰ ਨਸ਼ਾ ਅਜੇ ਤੱਕ ਬੰਦ ਨਹੀਂ ਹੋਇਆ । ਉਹਨਾਂ ਆਰੋਪ ਲਗਾਇਆ ਕਿ ਨਸ਼ਾ ਸ਼ਰੇਆਮ ਪਿੰਡਾਂ ਅਤੇ ਸ਼ਹਿਰਾ ਵਿਚ ਅਜੇ ਤੱਕ ਨਸ਼ਾ ਚਲ ਰਿਹਾ ਹੈ ਜਿਸ ਨਾਲ ਆਏ ਦਿਨ ਹੀ ਪੰਜਾਬ ਦੇ ਨੌਜਵਾਨ ਨਸ਼ੇ ਦੇ ਆਦੀ ਹੋ ਕੇ ਆਪਣੀਆਂ ਜਾਨਾ ਗਵਾ ਰਹੇ ਹਨ । ਉਹਨਾਂ ਸਰਕਾਰ ਤੋਂ ਨਸ਼ਾ ਬੰਦ ਕਰਵਾਉਣ ਦੀ ਗੁਹਾਰ ਲਗਾਉਂਦਿਆਂ ਪੰਜਾਬ ਦੇ ਨੌਜਵਾਨਾਂ ਦੀ ਜਿੰਦਗੀ ਬਚਾਉਣ ਦੀ ਅਪੀਲ ਕੀਤੀ। (Drug)

LEAVE A REPLY

Please enter your comment!
Please enter your name here