ਪੰਜਾਬ ਪੁਲਿਸ ਨੇ ਖੇਤਾਂ ‘ਚੋਂ ਕੀਤਾ ਬਰਾਮਦ
(ਸੱਚ ਕਹੂੰ ਨਿਊਜ਼) ਗੁਰਦਾਸਪੁਰ। ਅੱਤਵਾਦੀਆਂ ਵੱਲੋਂ ਪੰਜਾਬ ਕਿਸੇ ਵੱਡੇ ਹਮਲੇ ਨੂੰ ਲੈ ਕੇ ਲਗਾਤਾਰ ਡਰੋਨ ਭੇਜੇ ਜਾ ਰਹੀ ਹਨ। ਪਰ ਪੰਜਾਬ ਪੁਲਿਸ ਦੇ ਜਵਾਨਾਂ ਦੇ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ। ਜ਼ਿਲ੍ਹਾ ਗੁਰਦਾਸਪੁਰ ਅਤੇ ਅਟਾਰੀ ‘ਚ ਡਰੋਨ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਸਰਹੱਦ ਤੋਂ 4.50 ਕਿਲੋਮੀਟਰ ਦੂਰ ਲੋਪੋਕੇ ‘ਚ ਡਰੋਨ ਨੂੰ ਜ਼ਬਤ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਡਰੋਨ ਲੋਪੋਕੇ ਅਧੀਨ ਪੈਂਦੇ ਪਿੰਡ ਸਾਰੰਗੜਾ ਦੇ ਖੇਤਾਂ ਵਿੱਚ ਡਿੱਗਿਆ ਮਿਲਿਆ ਹੈ। ਜਿਸ ਦੀ ਸੂਚਨਾ ਪਿੰਡ ਵਾਸੀਆਂ ਨੇ ਪੁਲਿਸ ਨੂੰ ਦਿੱਤੀ। ਥਾਣਾ ਲੋਪੋਕੇ ਦੀ ਪੁਲਿਸ ਤੋਂ ਇਲਾਵਾ ਡੀਐਸਪੀ ਬਲਬੀਰ ਸਿੰਘ ਵੀ ਮੌਕੇ ’ਤੇ ਪੁੱਜੇ। ਜਿਸ ਥਾਂ ਤੋਂ ਇਹ ਡਰੋਨ ਮਿਲਿਆ ਹੈ, ਉਹ ਸਰਹੱਦ ਤੋਂ ਕਰੀਬ 4.50 ਕਿਲੋਮੀਟਰ ਦੂਰ ਹੈ।
ਡੀਐਸਪੀ ਬਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਸ਼ਮਸ਼ੇਰ ਸਿੰਘ ਨੇ ਪੁਲੀਸ ਨੂੰ ਡਰੋਨ ਦੀ ਸੂਚਨਾ ਦਿੱਤੀ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੀਐਸਐਫ ਨੂੰ ਵੀ ਸੂਚਿਤ ਕੀਤਾ। ਜਿਸ ਤੋਂ ਬਾਅਦ ਬੀਐਸਐਫ ਦੀਆਂ ਟੀਮਾਂ ਨੇ ਇਲਾਕੇ ’ਚ ਸਰਚ ਆਪਰੇਸ਼ਨ ਚਲਾਇਆ। ਹਾਲਾਂਕਿ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ