Drivers Wearing face Coverings: ਪੰਜਾਬ ਦੇ ਇਹ ਸ਼ਹਿਰ ’ਚ ਜੇਕਰ ਤੁਸੀਂ ਮੂੰਹ ਢੱਕ ਕੇ ਵਾਹਨ ਚਲਾ ਰਹੇ ਹੋਂ ਤਾਂ ਇਹ ਖਬਰ ਜ਼ਰੂਰ ਪੜ੍ਹੋ, ਸਖਤ ਆਦੇਸ਼ ਹੋਏ ਜਾਰੀ

Drivers Wearing face Coverings
Drivers Wearing face Coverings: ਪੰਜਾਬ ਦੇ ਇਹ ਸ਼ਹਿਰ ’ਚ ਜੇਕਰ ਤੁਸੀਂ ਮੂੰਹ ਢੱਕ ਕੇ ਵਾਹਨ ਚਲਾ ਰਹੇ ਹੋਂ ਤਾਂ ਇਹ ਖਬਰ ਜ਼ਰੂਰ ਪੜ੍ਹੋ, ਸਖਤ ਆਦੇਸ਼ ਹੋਏ ਜਾਰੀ

ਨਵਾਂਸ਼ਹਿਰ (ਸੱਚ ਕਹੂੰ ਨਿਊਜ਼)। Drivers Wearing face Coverings: ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ ਧੀਮਾਨ ਨੇ ਭਾਰਤੀ ਸਿਵਲ ਡਿਫੈਂਸ ਐਕਟ 2023 ਦੀ ਧਾਰਾ 163 ਤਹਿਤ ਆਮ ਨਾਗਰਿਕਾਂ ਨੂੰ ਜ਼ਿਲ੍ਹਾ ਸੀਮਾਵਾਂ ਦੇ ਅੰਦਰ ਮੂੰਹ ਢੱਕ ਕੇ/ਬੰਨ੍ਹ ਕੇ ਦੋਪਹੀਆ ਵਾਹਨ ਚਲਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਉਨ੍ਹਾਂ ਵਿਅਕਤੀਆਂ ’ਤੇ ਲਾਗੂ ਨਹੀਂ ਹੋਵੇਗੀ ਜੋ ਕਿਸੇ ਬਿਮਾਰੀ ਜਾਂ ਐਲਰਜੀ ਕਾਰਨ ਡਾਕਟਰੀ ਨਿਗਰਾਨੀ ਹੇਠ ਮਾਸਕ ਜਾਂ ਕੋਈ ਹੋਰ ਚੀਜ਼ ਪਹਿਨ ਰਹੇ ਹਨ।

Read This : IND vs NZ Mumbai Test: ਨਿਊਜੀਲੈਂਡ ਤੋਂ 2 ਟੈਸਟ ਹਾਰ ਚੁੱਕੀ ਟੀਮ ਇੰਡੀਆ ’ਤੇ ਸਖਤੀ, ਟੀਮ ਪ੍ਰਬੰਧਨ ਨੇ ਲਈ ਇਹ ਸਖਤ ਫ…

ਜ਼ਿਲ੍ਹਾ ਮੈਜਿਸਟਰੇਟ ਨੇ ਆਪਣੇ ਹੁਕਮਾਂ ’ਚ ਕਿਹਾ ਹੈ ਕਿ ਨਕਾਬਪੋਸ਼ ਡਰਾਈਵਰ (ਖ਼ਾਸਕਰ ਦੋਪਹੀਆ ਵਾਹਨ ਚਾਲਕ) ਆਮ ਤੌਰ ’ਤੇ ਬਾਜ਼ਾਰਾਂ ’ਚ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਚਿਹਰਾ ਢੱਕਣ ਨਾਲ ਅਪਰਾਧਾਂ ਦੇ ਮੁਲਜ਼ਮਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਜ਼ਿਲ੍ਹੇ ’ਚ ਮੂੰਹ ਢੱਕਣ ਕਾਰਨ ਹੋਣ ਵਾਲੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਉਪਰੋਕਤ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 25 ਦਸੰਬਰ ਤੱਕ ਲਾਗੂ ਰਹੇਗਾ। Drivers Wearing face Coverings

LEAVE A REPLY

Please enter your comment!
Please enter your name here