Sukhwinder Singh Sukhi: ਡਾ. ਸੁਖਵਿੰਦਰ ਸਿੰਘ ਸੁੱਖੀ ਆਮ ਆਦਮੀ ਪਾਰਟੀ ’ਚ ਸ਼ਾਮਲ

Sukhwinder Singh Sukhi

ਬੰਗਾ ਤੋਂ ਮੌਜ਼ੂਦਾ ਵਿਧਾਇਕ ਹਨ ਡਾ. ਸੁਖਵਿੰਦਰ ਸਿੰਘ ਸੁੱਖੀ | Sukhwinder Singh Sukhi

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Sukhwinder Singh Sukhi: ਸ਼੍ਰੋਮਣੀ ਅਕਾਲ ਦਲ ਸਬੰਧੀ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਅਕਾਲੀ ਵਿਧਾਇਕ ਡਾ. ਸੁਖਵਿੰਦਰ ਸਿੰਘ ਸੁਖੀ ਨੇ ਅਕਾਲੀ ਦਲ ਦਾ ਪੱਲਾ ਛੱਡ ਆਪ ’ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜ਼ੂਦਗੀ ’ਚ ‘ਆਪ’ ਦਾ ਪੱਲਾ ਫੜਿਆ ਹੈ। ਹੁਣ ਉਹ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਫਿਲਹਾਲ ਸੁਖਵਿੰਦਰ ਸਿੰਘ ਸੁਖੀ ਬੰਗਾ ਤੋਂ ਮੌਜ਼ੂਦਾ ਵਿਧਾਇਕ ਦੇ ਅਹੁੱਦੇ ’ਤੇ ਹਨ। ਇਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੁੱਖੀ ਨੇ ਅੱਜ ਤੱਕ ਸਿਰਫ ਆਪਣੇ ਲੋਕਾਂ ਦੀ ਗੱਲ ਕੀਤੀ ਹੈ। ਸੁਖਵਿੰਦਰ ਸਿੰਘ ਸੁੱਖੀ ਮੇਰੇ ਕੋਲ ਆਪਣੇ ਹਲਕੇ ਦੀਆਂ ਮੰਗਾ ਰੱਖਦੇ ਰਹੇ ਹਨ। ਉਨ੍ਹਾਂ ਨੇ ਵਿਧਾਨ ਸਭਾ ’ਚ ਵੀ ਹਲਕੇ ਦੇ ਮੁੱਦੇ ਰੱਖੇ ਹਨ। ਇਸ ਮੌਕੇ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਡਾ. ਅੰਬੇਡਕਰ ਦੀ ਸੋਚ ਨੂੰ ਲੈ ਕੇ ਅੱਗੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਡਾ. ਸੁੱਖੀ ਨੂੰ ਹੋਰ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।

Read This : Punjab News: ਪਾਰਟੀ ਚੋਣ ਨਿਸ਼ਾਨ ’ਤੇ ਨਹੀਂ ਹੋਣਗੀਆਂ ਪੰਚਾਇਤੀ ਚੋਣਾਂ, ਅੱਜ ਕੈਬਨਿਟ ਬੈਠਕ ਵਿੱਚ ਹੋਵੇਗਾ ਫੈਸਲਾ!

LEAVE A REPLY

Please enter your comment!
Please enter your name here