ਡਾ. ਸੁਖਵੀਰ ਸਿੰਘ ਬੱਲ ਬਣੇ ਸਕਾਊਟ ਐਡ ਗਾਈਡ ਦੇ ਚੀਫ ਕਮਿਸ਼ਨਰ ਪੰਜਾਬ

ਡਾ. ਸੁਖਵੀਰ ਸਿੰਘ ਬੱਲ ਬਣੇ ਸਕਾਊਟ ਐਡ ਗਾਈਡ ਦੇ ਚੀਫ ਕਮਿਸ਼ਨਰ ਪੰਜਾਬ

(ਰਜਨੀਸ਼ ਰਵੀ) ਫਾਜ਼ਿਲਕਾ। ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਫਾਜਿਲਕਾ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਐਵਾਰਡੀ ਦੀਆਂ ਸਿੱਖਿਆ ਵਿਭਾਗ ਵਿੱਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਉਹਨਾਂ ਦੀ ਨਿਯੁਕਤੀ ਭਾਰਤ ਸਕਾਊਟ ਐਡ ਗਾਈਡ ਪੰਜਾਬ ਵਿੰਗ ਦੇ ਚੀਫ ਕਮਿਸ਼ਨਰ ਵਜੋਂ ਹੋਈ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਉਹਨਾਂ ਵੱਲੋਂ ਸਟੇਟ ਸਕਾਊਟ ਕਮਿਸ਼ਨਰ ਵੱਜੋ ਸੇਵਾਵਾਂ ਨਿਭਾਈਆਂ ਜਾ ਰਹੀਆਂ ਸਨ। ਉਹਨਾਂ ਦੀਆ ਸ਼ਾਨਦਾਰ ਸੇਵਾਵਾਂ ਦੇ ਚੱਲਦਿਆਂ ਉਹਨਾਂ ਨੂੰ ਤਰੱਕੀ ਦੇ ਕੇ ਚੀਫ ਕਮਿਸ਼ਨਰ ਬਣਾਇਆ ਗਿਆ ਹੈ।

ਭਾਰਤ ਸਕਾਊਟ ਐਡ ਗਾਈਡ ਸਟੇਟ ਕਮੇਟੀ ਵੱਲੋਂ ਤਾਰਾ ਦੇਵੀ ਸ਼ਿਮਲਾ ਵਿਖੇ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਆਪਸੀ ਸਹਿਮਤੀ ਨਾਲ ਉਹਨਾਂ ਦੀ ਚੋਣ ਕੀਤੀ ਅਤੇ ਪ੍ਰਧਾਨ ਵੱਲੋਂ ਉਹਨਾਂ ਨੂੰ ਨਿਯੁਕਤੀ ਪੱਤਰ ਸੌਂਪਿਆ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਡਾ. ਸੁਖਵੀਰ ਸਿੰਘ ਬੱਲ ਨੇ ਆਪਣੀ ਨਿਯੁਕਤੀ ਲਈ ਉੱਚ ਅਧਿਕਾਰੀਆਂ ਅਤੇ ਸਮੂਹ ਕਮੇਟੀ ਮੈਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

soceoteਉਹਨਾਂ ਕਿਹਾ ਕਿ ਉਹ ਸਕੂਲ ਤੋਂ ਲੈ ਕੇ ਸਟੇਟ ਪੱਧਰ ਤੱਕ ਸਕਾਊਟ ਐਡ ਗਾਈਡ ਮੁਹਿੰਮ ਨੂੰ ਮਜਬੂਤ ਕਰਨਗੇ। ਉਹ ਸਕਾਊਟ ਐਡ ਗਾਈਡ ਦੇ ਟੀਚਿਆਂ ਅਨੁਸਾਰ ਵਿਦਿਆਰਥੀਆਂ ਵਿੱਚ ਸਾਹਿਤ, ਸੱਭਿਆਚਾਰ, ਦੇਸ਼ ਭਗਤੀ ਅਤੇ ਅਨੁਸ਼ਾਸਨ ਦੀ ਭਾਵਨਾ ਭਰਨ ਲਈ ਕੰਮ ਕਰਨਗੇ। ਉਹਨਾਂ ਦੀ ਨਿਯੁਕਤੀ ‘ਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹੰਸ ਰਾਜ, ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਜ਼ਿਲ੍ਹਾ ਆਰਗੇਨਾਈਜ਼ਰ ਕਮਿਸ਼ਨਰ ਸੁਮੇਸ਼ ਭਟੇਜਾ, ਟ੍ਰੇਨਿੰਗ ਕਮਿਸ਼ਨਰ ਮੈਡਮ ਪ੍ਰਵੀਨ ਲਤਾ, ਸਮੂਹ ਜ਼ਿਲ੍ਹਾ ਸਕਾਊਟ ਐਡ ਗਾਈਡ ਕਮੇਟੀ ਮੈਂਬਰਾਂ, ਪ੍ਰਿਸੀਪਲ ਹਰੀ ਚੰਦ ਕੰਬੋਜ, ਪ੍ਰਿੰਸੀਪਲ ਸੁਖਦੇਵ ਸਿੰਘ ਗਿੱਲ ,ਪ੍ਰਿੰਸੀਪਲ ਕਸ਼ਮੀਰੀ ਲਾਲ,ਪ੍ਰਿੰਸੀਪਲ ਪੰਕਜ ਕੁਮਾਰ ਅੰਗੀ, ਪ੍ਰਿੰਸੀਪਲ ਪ੍ਰਦੀਪ ਖਨਗਵਾਲ, ਡੀਐਸਐਮ ਪ੍ਰਦੀਪ ਕੰਬੋਜ, ਨੈਸ਼ਨਲ ਅਵਾਰਡੀ ਅਧਿਆਪਕ ਲਵਜੀਤ ਸਿੰਘ ਗਰੇਵਾਲ, ਇੰਚਾਰਜ਼ ਡੀਐਮ ਗੌਤਮ ਗੌੜ,

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਰਾਜਿੰਦਰ ਕੁਮਾਰ, ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ, ਬੀਪੀਈਓ ਸਤੀਸ਼ ਮਿਗਲਾਨੀ, ਬੀਪੀਈਓ ਅਜੇ ਛਾਬੜਾ, ਬੀਪੀਈਓ ਮੈਡਮ ਸੁਖਵਿੰਦਰ ਕੌਰ, ਬੀਪੀਈਓ ਜਸਪਾਲ ਸਿੰਘ, ਵਿਜੇ ਪਾਲ ,ਵਿਵੇਕ ਅਨੇਜਾ, ਮਨੋਜ ਗੁਪਤਾ, ਸੁਰਿੰਦਰ ਕੰਬੋਜ, ਅਧਿਆਪਕ ਆਗੂ ਦੁਪਿੰਦਰ ਸਿੰਘ ਢਿੱਲੋਂ, ਕੁਲਦੀਪ ਸੱਭਰਵਾਲ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ, ਸੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ,ਸਮੂਹ ਬੀਐਨਓ,ਸਮੂਹ ਪ੍ਰਿਸੀਪਲਜ, ਮੁੱਖ ਅਧਿਆਪਕਾਂ, ਅਧਿਆਪਕਾਂ ਅਤੇ ਦਫਤਰੀ ਸਟਾਫ਼ ਵੱਲੋਂ ਉਹਨਾਂ ਦੀ ਇਸ ਨਿਯੁਕਤੀ ਲਈ ਖੁਸ਼ੀ ਜ਼ਾਹਿਰ ਕਰਦਿਆਂ ਉਹਨਾਂ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾ ਦਿੱਤੀਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ