ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News Cancer Care N...

    Cancer Care News: ਕੈਂਸਰ ਵਿਭਾਗ ਦੇ ਮੁਖੀ ਡਾ. ਪ੍ਰਦੀਪ ਗਰਗ ਨੂੰ ਚੰਗੀਆਂ ਸੇਵਾਵਾਂ ਬਦਲੇ ਮਿਲਿਆ ਮਾਨਤਾ ਪੁਰਸਕਾਰ

    Cancer Care News
    Cancer Care News: ਕੈਂਸਰ ਵਿਭਾਗ ਦੇ ਮੁਖੀ ਡਾ. ਪ੍ਰਦੀਪ ਗਰਗ ਨੂੰ ਚੰਗੀਆਂ ਸੇਵਾਵਾਂ ਬਦਲੇ ਮਿਲਿਆ ਮਾਨਤਾ ਪੁਰਸਕਾਰ

    ਪੁਰਸਕਾਰ ਨੇ ਮੇਰੀਆਂ ਜਿੰਮੇਵਾਰੀਆਂ ’ਚ ਹੋਰ ਵਾਧਾ ਕੀਤਾ : ਡਾ. ਪ੍ਰਦੀਪ ਗਰਗ

    Cancer Care News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਲੁਧਿਆਣਾ ਵਿਖੇ ਹੋਏ ਟਾਈਮਜ਼ ਹੈਲਥ ਸੇਵੀਅਰਜ਼ ਪ੍ਰੋਗਰਾਮ  ਦੌਰਾਨ ਟਾਈਮਜ਼ ਗਰੁੱਪ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਕੈਂਸਰ ਵਿਭਾਗ ਦੇ ਮੁਖੀ ਡਾ. ਪ੍ਰਦੀਪ ਗਰਗ ਵੱਲੋਂ ਕੈਂਸਰ ਵਿਭਾਗ ਵਿਖੇ ਚੰਗੀਆਂ ਸੇਵਾਵਾਂ ਨੂੰ ਦੇਖਦਿਆਂ ਮਾਨਤਾ ਪੁਰਸਕਾਰ ਨਾਲ ਨਵਾਜਿਆ ਗਿਆ। ਇਸ ਮੌਕੇ ਕੈਂਸਰ ਵਿਭਾਗ ਦੇ ਮੁਖੀ ਡਾ. ਪ੍ਰਦੀਪ ਗਰਗ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਸਨਮਾਨ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ, ਇਲਾਜ ਪ੍ਰਦਾਨ ਕਰਨ ਅਤੇ ਲੋੜਵੰਦਾਂ ਲਈ ਇਲਾਜ ਦੌਰਾਨਂ ਸੇਵਾ ਕਰਨ ਦੇ ਮੇਰੇ ਯਤਨਾਂ ਦੀ ਇੱਕ ਨਿਮਰਤਾਪੂਰਕ ਪ੍ਰਵਾਨਗੀ ਹੈ।

    ਉਹਨਾਂ ਕਿਹਾ ਕਿ ਕੈਂਸਰ ਪ੍ਰਤੀ ਦੇਖਭਾਲ ਸਿਰਫ਼ ਡਾਕਟਰੀ ਇਲਾਜ ਬਾਰੇ ਨਹੀਂ ਹੈ, ਸਗੋਂ ਸਮਾਜ ਦੇ ਅੰਦਰ ਉਮੀਦ, ਜਾਗਰੂਕਤਾ ਅਤੇ ਹਮਦਰਦੀ ਫੈਲਾਉਣ ਬਾਰੇ ਵੀ ਹੈ। ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਜਿਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮਰੀਜ਼ ਆਪਣਿਆਂ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕਰਵਾਉਣ ਆਉਂਦੇ ਹਨ ਅਤੇ ਮੈਡੀਕਲ ਫ਼ਰੀਦਕੋਟ ਦੇ ਕੈਂਸਰ ਵਿਭਾਗ ਦੇ ਮੁਖੀ ਡਾ. ਪ੍ਰਦੀਪ ਗਰਗ ਅਤੇ ਵਿਭਾਗ ਦਾ ਸਮੂਹ ਸਟਾਫ ਜੋ ਕਿ ਲਗਾਤਾਰ ਹੀ ਮਰੀਜ਼ਾਂ ਨੂੰ ਇਲਾਜ ਸਮੇਂ ਚੰਗਾਂ ਵਤੀਰਾ ਵਰਤਦਾ ਹੈ। ਡਾ. ਪ੍ਰਦੀਪ ਗਰਗ ਜੋ ਕੀ ਮਰੀਜ਼ਾਂ ਦਾ ਇਲਾਜ ਕਰਨ ਦੇ ਨਾਲ-ਨਾਲ ਮਰੀਜ਼ਾਂ ਨੂੰ ਜਿੰਦਗੀ ਜਿਉਣ ਦੀ ਹੌਸਲਾ ਅਫ਼ਜਾਈ ਕਰਦੇ ਹਨ ਅਤੇ ਮਿਲੇ ਹੌਸਲੇ ਕਾਰਨ ਮਰੀਜ਼ ਆਪਣੀ ਬਿਮਾਰੀ ਭੁੱਲ ਅੱਧਾ ਤਾਂ ਵੈਸੇ ਹੀ ਠੀਕ ਹੋ ਜਾਂਦਾ ਹੈ।

    ਇਹ ਵੀ ਪੜ੍ਹੋ: Mouth Ulcers Remedy: ਨਾਰੀਅਲ ਤੇਲ ਤੋਂ ਲੈ ਕੇ ਹਲਦੀ ਤੱਕ, ਤੁਹਾਨੂੰ ਮੂੰਹ ਦੇ ਛਾਲਿਆਂ ਤੋਂ ਰਾਹਤ ਮਿਲੇਗੀ

    ਡਾ. ਪ੍ਰਦੀਪ ਗਰਗ ਦਿਨ-ਰਾਤ ਮਰੀਜਾਂ ਦੀ ਸੇਵਾ ਕਰਦੇ ਹੀ ਨਜ਼ਰ ਆਉਂਦੇ ਹਨ। ਇਸੇ ਨੂੰ ਦੇਖਦੇ ਹੋਏ ਲੁਧਿਆਣਾ ਵਿੱਚ ਹੋਏ ਟਾਈਮਜ਼ ਹੈਲਥ ਸੇਵੀਅਰਜ਼ ਪ੍ਰੋਗਰਾਮ ’ਚ ਟਾਈਮਜ਼ ਗਰੁੱਪ ਵੱਲੋਂ ਡਾ. ਪ੍ਰਦੀਪ ਗਰਗ ਨੂੰ ਮਾਨਤਾ ਪੁਰਸਕਾਰ ਨਾਲ ਨਿਵਾਜਿਆ ਗਿਆ। ਡਾ: ਪਰਦੀਪ ਗਰਗ ਨੇ ਕਿਹਾ ਕਿ ਮੈਨੂੰ ਲੁਧਿਆਣਾ ਵਿੱਚ ਟਾਈਮਜ਼ ਹੈਲਥ ਸੇਵੀਅਰਜ਼ ਪ੍ਰੋਗਰਾਮ ਵਿੱਚ ਟਾਈਮਜ਼ ਗਰੁੱਪ ਵੱਲੋਂ ਮਾਨਤਾ ਪੁਰਸਕਾਰ ਪ੍ਰਾਪਤ ਕਰਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਹ ਪ੍ਰਸ਼ੰਸਾ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ, ਜ਼ਰੂਰੀ ਇਲਾਜ ਪ੍ਰਦਾਨ ਕਰਨ ਅਤੇ ਲੋੜਵੰਦਾਂ ਲਈ ਇਲਾਜ ਕਰਨ ਵਾਲੇ ਵਜੋਂ ਸੇਵਾ ਕਰਨ ਪ੍ਰਤੀ ਮੇਰੀ ਵਚਨਬੱਧਤਾ ਦੀ ਇੱਕ ਨਿਮਰਤਾਪੂਰਵਕ ਪ੍ਰਵਾਨਗੀ ਵਜੋਂ ਕੰਮ ਕਰਦੀ ਹੈ।

    ਕੈਂਸਰ ਦੀ ਦੇਖਭਾਲ ਡਾਕਟਰੀ ਦਖਲਅੰਦਾਜ਼ੀ ਤੋਂ ਪਰੇ ਹੈ। ਇਹ ਸਾਡੇ ਸਮਾਜ ਦੇ ਅੰਦਰ ਉਮੀਦ, ਜਾਗਰੂਕਤਾ ਅਤੇ ਹਮਦਰਦੀ ਦੇ ਮਹੱਤਵਪੂਰਨ ਤੱਤਾਂ ਨੂੰ ਸ਼ਾਮਲ ਕਰਦੀ ਹੈ। ਮੈਂ ਹਸਪਤਾਲ ਪ੍ਰਸ਼ਾਸਨ ਦਾ ਉਨ੍ਹਾਂ ਦੇ ਅਟੁੱਟ ਸਮਰਥਨ ਅਤੇ ਉਤਸ਼ਾਹ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੈਨੂੰ ਇਸ ਮਿਸ਼ਨ ਨੂੰ ਸਮਰਪਣ ਨਾਲ ਅੱਗੇ ਵਧਾਉਣ ਦੀ ਆਗਿਆ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਹਨਾਂ ਕਿਹਾ ਕਿ ਇਹ ਪੁਰਸਕਾਰ ਸਿਰਫ਼ ਮੇਰਾ ਨਹੀਂ ਹੈ। ਇਹ ਹਰ ਉਸ ਵਿਅਕਤੀ ਦਾ ਹੈ ਜਿਸਨੇ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਇਆ ਹੈ। Cancer Care News