ਦਿੱਲੀ ਹਾਰਟ ਹਸਪਤਾਲ ਦੇ ਡਾ. ਵਰੁਣ ਨੇ ਬੱਗੜ ਸਿੰਘ ਨੂੰ ਦਿੱਤੀ ਨਵੀਂ ਜ਼ਿੰਦਗੀ
ਬਠਿੰਡਾ (ਸੱਚ-ਕਹੂੰ/ਸੁਖਨਾਮ)। ਪਿਛਲੇ ਇਕ ਸਾਲ ਤੋਂ ਮੰਜੇ ’ਤੇ ਅੰਗਹੀਣ ਵਾਂਗ ਲੇਟਿਆ ਸੀ। ਰੀੜ੍ਹ ਦੀ ਹੱਡੀ ਦੀ ਤਕਲੀਫ਼ ਕਾਰਨ ਉਹ ਤੁਰ ਨਹੀਂ ਸਕਦਾ ਸੀ ਅਤੇ ਦਰਦ ਨੇ ਜੀਣਾ ਮੁਸ਼ਕਲ ਕਰ ਦਿੱਤਾ ਸੀ। ਫਿਰ ਕਿਸੇ ਨੇ ਮੈਨੂੰ ਦਿੱਲੀ ਹਾਰਟ ਹਸਪਤਾਲ ਦੇ ਨਿਊਰੋ ਸਰਜਨ ਡਾ. ਵਰੁਣ ਗਰਗ ਨੂੰ ਮਿਲਣ ਦੀ ਸਲਾਹ ਦਿੱਤੀ, ਜਿਨ੍ਹਾਂ ਨੇ ਮੈਨੂੰ ਦੁਬਾਰਾ ਚੱਲਣ ਲਈ ਇੱਕ ਛੋਟਾ ਜਿਹਾ ਅਪਰੇਸ਼ਨ ਕੀਤਾ। ਇਹ ਸ਼ਬਦ ਪਿੰਡ ਰਾਮੂਵਾਲਾ, ਜ਼ਿਲ੍ਹਾ ਫਰੀਦਕੋਟ ਦੇ ਵਸਨੀਕ ਮਰੀਜ਼ ਬੱਗੜ ਸਿੰਘ ਨੇ ਕਹੇ।
ਇਸ ਮੌਕੇ ਮਰੀਜ਼ ਦੀ ਪਤਨੀ ਕੁਲਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਕਾਫੀ ਸਮੇਂ ਤੋਂ ਰੀੜ੍ਹ ਦੀ ਹੱਡੀ ਦੀ ਸਮੱਸਿਆ ਨਾਲ ਜੂਝ ਰਿਹਾ ਸੀ ਅਤੇ ਹੌਲੀ-ਹੌਲੀ ਇਹ ਸਮੱਸਿਆ ਇੰਨੀ ਵੱਧ ਗਈ ਕਿ ਉਹ ਤੁਰਨ-ਫਿਰਨ ਤੋਂ ਵੀ ਅਸਮਰੱਥ ਹੋ ਗਿਆ। ਕਈ ਥਾਵਾਂ ’ਤੇ ਇਲਾਜ ਕਰਵਾਇਆ ਪਰ ਕੋਈ ਫਾਇਦਾ ਨਹੀਂ ਹੋਇਆ। ਉਸ ਨੇ ਠੀਕ ਹੋਣ ਦੀ ਉਮੀਦ ਲਗਭਗ ਛੱਡ ਦਿੱਤੀ ਸੀ ਪਰ ਡਾਕਟਰ ਵਰੁਣ ਨੇ ਉਸ ਦੇ ਪਤੀ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਉਹ ਹਸਪਤਾਲ ਅਤੇ ਡਾ. ਵਰੁਣ ਦੇ ਬਹੁਤ ਧੰਨਵਾਦੀ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ